Monday 13 July 2020

ਨੈਤਿਕ ਜਿੰਮੇਦਾਰੀ ਬਨਾਮ ਮਿਸ਼ਨ ਫਤਿਹ ਨੂੰ ਹੁੰਗਾਰੇ ਦੀ ਅਪੀਲ

- Posted on 19 June 2020

– ਸੂਬੇ ਦੇ ਲੋਕਾਂ ਨੂੰ ਮਾਣ ਹੋਣਾ ਚਾਹੀਂਦਾ, ਸਰਕਾਰ ਜਾਗਰੂਕਤਾ ਹੀ ਨਹੀਂ-ਜੋੜ ਵੀ ਰਹੀ ਹੈ!

– ਪੱਛਮੀ ਦੇਸ਼ਾਂ ਚ ਅਜਿਹੀ ਮੁਹਿੰਮ ਨੂੰ ਮਿਲਦਾ ਹੁੰਗਾਰਾ ਤੇ ਅਸੀਂ

– ਫਤਿਹ ਕਰੋ ਪੰਜਾਬੀਓ ਹੁਣ ਫਤਿਹ ਕਰੋ

 — ਰਜਨੀਸ਼ ਸ਼ਰਮਾਂ,–

ਅਮਰੀਕਾ ਦੀ ਇਕ ਮੋਹਰੀ ਸ਼ਖ਼ਸੀਅਤ ਹੋਈ ਹੈ ਬੈਂਜਾਮਿਨ ਫਰੈਂਕਲਿਨ ! ਉਹ ਇਕ ਰਾਜਨੇਤਾ, ਲੇਖਕ, ਪ੍ਰਕਾਸ਼ਕ, ਖੋਜਕਾਰ, ਕੂਟਨੀਤਕ ਤੇ ਇਸ ਤੋਂ ਵੀ ਉੱਤੇ ਲੋਕ ਮੁਹਿੰਮ ਦੇ ਪ੍ਰਚਾਰਕ ਵੱਜੋਂ ਜਾਣੇ ਜਾਂਦੇ ਸੀ। ਬੈਂਜਾਮਿਨ ਫਰੈਂਕਲਿਨ ਦਾ ਵਾਕ ਹੈ ਕਿ ” ਜਾਂ ਤਾਂ ਕੁਝ ਪੜ੍ਹਨ ਦੇ ਯੋਗ ਲਿਖੋ, ਜਾਂ ਲਿਖਣ ਦੇ ਯੋਗ ਕੁਝ ਕਰੋ!” ਇਹ ਵਾਕ ਓਦੋਂ-ਓਦੋਂ ਚੇਤੇ ਆਉਂਦਾ ਹੈ, ਜਦੋਂ-ਜਦੋਂ ਕੀਤੇ ਚੰਗੇ ਕੰਮ ਜਾਂ ਚੰਗੇ ਕੰਮਾਂ ਲਈ ਉਦਮ ਹੁੰਦੇ ਨਜਰ ਆਉਂਦੇ ਨੇ! ਅੱਜ ਦੁਨੀਆ ਕੋਵਿਡ-19  ਨਾਂ ਦੀ ਮਹਾਂਮਾਰੀ ਦੇ ਹੇਠ ਹੈ! ਨਿਕਲਣ ਦੇ, ਉਭਰਨ ਦੇ ਯਤਨ ਹਰ ਪਾਸੇ ਜੰਗੀ ਪੱਧਰ ਤੇ ਜਾਰੀ ਹਨ! ਅਜਿਹੇ ਦੌਰ ਵਿਚ ਕੀਤੇ ਚੰਗੇ ਕੰਮ ਦਾ ਜਿਕਰ ਹੁੰਦਾ ਹੈ ਤਾਂ ਬੈਂਜਾਮਿਨ ਹੋਰਾਂ ਦੇ ਵਾਕ ਮੁਤਾਬਿਕ ਲਿਖਣਾ ਬਣਦਾ ਹੈ!

ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਵੇਖੋ-ਵੱਖ ਸੂਬਿਆਂ ਦੇ ਮੁਖ ਮੰਤਰੀਆਂ ਨਾਲ ਕੋਵਿਡ-19 ਤੇ ਇਸਦੇ ਪ੍ਰਭਾਵ ਉਪਰ   ਚਰਚਾ ਕਰਦੇ ਹਨ ਤੇ ਪੰਜਾਬ ਰਾਜ ਦੇ ਕੀਤੇ ਕੰਮ ਦੀ ਸ਼ਲਾਘਾ ਹੁੰਦੀ ਹੈ! ਮਿਸ਼ਨ ਫਤਿਹ ਨਾਂ ਦਾ ਨਾਅਰਾ ਗੂੰਜਦਾ ਹੈ! “ਮਿਸ਼ਨ ਫਤਿਹ” ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਖਿਲਾਫ, ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਹੈ! ਇਹ ਕਰੋਨਾ ਦੇ ਖਿਲਾਫ ਲੜ ਰਹੇ ਯੋਧਿਆਂ ਨੂੰ ਸਮਰਪਿਤ ਹੈ! ਇਹ ਲੋਕਾਂ ਨੂੰ ਸੁਰੱਖਿਅਤ ਰੱਖਣ, ਸਹੀ ਜਾਣਕਾਰੀ ਮੁਹਈਆ ਕਰਵਾਉਣ, ਸਮੇਂ ਤੇ ਹਾਲਾਤ ਦੀ ਤਾਜ਼ਾ ਤਸਵੀਰ ਵਿਖਾਉਣ, ਦੇਸ਼ ਵਿਦੇਸ਼ ਦੇ ਕਰੋਨਾ ਕਾਲ ਦੀ ਗੰਭੀਰਤਾ ਤੋਂ ਜਾਣੂੰ ਕਰਵਾਉਣ ਦਾ ਜਰੀਏ ਹੈ! ਸਰਕਾਰ ਇਸਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੀ ਹੈ! ਇਹ ਵੀ ਸਰਕਾਰ ਦਾ ਕੰਮ ਜੇਹਾ ਜਾਪਦਾ ਹੋਣਾ! ਪਰ ਹੁਣ ਅੰਦਰ ਸਵਾਲ ਆਉਂਦਾ ਹੈ ਕਿ ਇਸ ਮੁਹਿੰਮ ਨਾਲ ਸਾਡਾ ਸਰੋਕਾਰ ਕੀ ਹੈ? ਸਾਡੀ ਜਿੰਮੇਦਾਰੀ ਕੀ ਹੈ? ਜੁਆਬ ਇੱਕੋਂ ਵਾਕ ਵਿਚ ਪਿਆ ਹੈ “ਮਿਸ਼ਨ ਫਤਿਹ” ਪੰਜਾਬ ਸਰਕਾਰ ਦਾ ਨਹੀਂ, ਸਾਡਾ ਸਾਰੇ ਪੰਜਾਬੀਆਂ ਦਾ-ਲੋਕਾਂ ਵੱਲੋਂ, ਲੋਕਾਂ ਲਈ, ਲੋਕਾਂ ਵਾਸਤੇ ਮਾਰੀਆ ਗਿਆ ਨਾਅਰਾ ਹੈ!” ਇਹ ਵਾਕ ਪ੍ਰਚਾਰ ਵਾਸਤੇ ਨਹੀਂ ਹੈ, ਇਹ ਵਾਕ ਨੈਤਿਕ ਜਿੰਮੇਦਾਰੀ ਦਾ ਹਿੱਸਾ ਹੈ! ਹੋ ਸਕੇ ਤਾਂ ਇਸਨੂੰ ਦੋਬਾਰਾ ਪੜਿਆ ਜਾਵੇ – “ਲੋਕਾਂ ਵੱਲੋਂ, ਲੋਕਾਂ ਲਈ, ਲੋਕਾਂ ਵਾਸਤੇ ਮਾਰੀਆ ਗਿਆ ਨਾਅਰਾ ਤੇ ਉਪਰਾਲਾ ਹੈ!”

ਸਦੀ ਦੇ ਮਹਾਨ ਨਾਇਕ ਅਮਿਤਾਭ ਬੱਚਨ ਸਾਹਿਬ, ਕ੍ਰਿਕੇਟਰ ਕਪਿਲ ਦੇਵ, ਚਰਚਿਤ ਅਦਾਕਾਰਾ ਕਰੀਨਾ ਕਪੂਰ, ਨੌਜਵਾਨ ਦਿਲਾਂ ਦੀ ਧੜਕਣ ਬਾਦਸ਼ਾਹ, ਰਣਦੀਪ ਹੁੱਡਾ, ਸੋਹਾ ਅਲੀ ਖਾਨ ਇਹ ਉਹ ਕੁਝ ਨਾਂ ਹਨ ਜਿੰਨਾ ਫਤਿਹ ਹੋਊਗੀ ਦਾ ਨਾਅਰਾ ਪੰਜਾਬ ਤੇ ਪੰਜਾਬੀਆਂ ਦੇ ਨਾਂ ਮਾਰੀਆ! ਪੰਜਾਬੀ ਤੇ ਨੌਨ-ਪੰਜਾਬੀ ਹਰ ਰੋਜ਼ ਮਿਸ਼ਨ ਫਤਿਹ ਦਾ ਹਿੱਸਾ ਬਣ ਰਹੇ ਹਨ! ਦਰਅਸਲ ਇਹ ਨੈਤਿਕ ਜਿੰਮੇਦਾਰੀ ਹੈ! ਸਰਕਾਰ ਦੀ ਅਪੀਲ, ਪ੍ਰਚਾਰ-ਪ੍ਰਸਾਰ ਤੋਂ ਵੀ ਵੱਧ ਕੇ ਇਸ ਨਾਲ ਜੁੜਨਾ ਸਾਡੀ ਨੈਤਿਕ ਜਿੰਮੇਦਾਰੀ ਹੈ!

ਇਕ ਸਮਾਂ ਸੀ-ਰਾਜਾ ਆਪਣੀ ਪ੍ਰਜਾ ਨੂੰ ਘੋੜਿਆਂ ਦੀ ਪਿੱਠ ਤੇ ਪ੍ਰਚਾਰ ਕਰਵਾ ਕੇ, ਕਢਾਈ ਦਾਰ ਬੰਦ ਪ੍ਰਚਾਰ ਦਿਖਾ ਕੇ ਜਾਗਰੂਕ ਕਰਦਾ ਸੀ! ਫਿਰ ਹਾਥੀ ਦੀ ਸਵਾਰੀ ਰਾਹੀਂ ਵੀ ਪ੍ਰਚਾਰ ਤੇ ਪ੍ਰਸਾਰ ਹੋਇਆ! ਸਮਾਂ ਮੁਨਿਆਦੀ ਦਾ ਵੀ ਸੀ! ਤੇ ਫੇਰ ਅਖਬਾਰ, ਰਸਾਲੇ, ਮੈਗਜ਼ੀਨ, ਰੇਡੀਓ, ਟੀ ਵੀ, ਬੋਰਡ ਆਦਿ ਤੇ ਜਾਗਰੂਕਤਾ ਦੀ ਜਿੰਮੇਦਾਰੀ ਪਈ! ਕੋਵਿਡ-19  ਮਹਾਂਮਾਰੀ ਦਾ ਇਹ ਦੌਰ, ਮੋਬਾਈਲ ਦਾ ਦੌਰ ਹੈ, ਇਸੇ ਲਈ “ਕੋਵਾ ਪੰਜਾਬ” ਐਪ ਇਸਦੇ ਪ੍ਰਚਾਰ ਦਾ ਹੀ ਨਹੀਂ ਸਗੋਂ ਆਪਣਾ ਖਿਆਲ ਰੱਖਣ ਦਾ ਉੱਤਮ ਜਰੀਏ ਵੀ ਬਣੀ ਹੈ! ਇਸ ਐਪ ਨੂੰ ਆਪਣੇ ਮੋਬਾਈਲ ਫੋਨ ਉਪਰ ਡਾਊਨਲੋਡ ਕਰਨਾ ਵੀ ਇਕ ਨੈਤਿਕ ਜਿੰਮੇਦਾਰੀ ਹੀ ਹੈ! “ਅਸੀਂ ਦੁਨੀਆਂ ਤੋਂ ਵੱਖਰਾ ਇਤਿਹਾਸ ਲਿਖਾਂਗੇ …” ਫਤਿਹ ਹੋਉ ਪੰਜਾਬੀਓ ਫਿਰ ਫਤਿਹ ਹੋਊਗੀ! ਮਿਸ਼ਨ ਫਤਿਹ ਇਕ ਜੁੜਣ ਦਾ ਜਰੀਆ ਵੀ ਹੈ! ਇਸ ਨਾਲ ਜੁੜ ਕੇ ਤੁਸੀਂ ਆਪਣੀ ਨੈਤਿਕ ਜਿੰਮੇਦਾਰੀ ਦੇ ਪੱਖ ਤੋਂ ਦੂਸਰਿਆਂ ਨੂੰ ਜਾਗਰੂਕ ਕਰਨ ਦਾ ਜਿੰਮਾ ਵੀ ਚੁੱਕ ਸਕਦੇ ਹੋਂ!

ਅਠਾਰਵੀਂ ਸਦੀ ਚ ਅਮਰੀਕਾ ਦੇ ਕਈ ਪ੍ਰਾਂਤ ਤੇਜ ਗਰਮ ਹਵਾਵਾਂ ਜਹੇ ਕੁਦਰਤੀ ਆਪਦਾ ਦੇ ਹੇਠਾਂ ਸਨ ਤੇ ਸਰਕਾਰ ਆਮ ਜਨਤਾ ਨੂੰ ਉਸ ਆਪਦਾ ਚੋਂ ਕੱਢਣ ਦੇ ਨਾਲ-ਨਾਲ ਹੌਂਸਲਾ ਬੁਲੰਦ ਕਰਨ ਵੱਲ ਵੀ ਧਿਆਨ ਦੇ ਰਹੀ ਸੀ! ਅਜਿਹੀਆਂ ਕਿੰਨੀਆਂ ਹੀ ਵਿਸ਼ਵ ਪੱਧਰ ਦੀਆਂ ਆਪਦਾਵਾਂ ਹੋਈਆਂ ਹਨ ਜਦ ਜਿੱਤ ਹੌਂਸਲੇ ਨਾਲ ਵੀ ਹੋਈ! ਮਿਸ਼ਨ ਫਤਿਹ ਹੌਂਸਲਾ ਹੈ! ਮਿਸ਼ਨ ਫਤਿਹ ਵਾਰੀਅਰ’ ਦੇ ਸਿਰਲੇਖ ਹੇਠ ਹੁਣ ਮੋਬਾਈਲ ਐੱਪ ਰਾਹੀਂ ਇਕ ਮੁਕਾਬਲਾ ਵੀ ਕੋਵਾ ਐਪ ‘ਤੇ ਹੋਂ ਰਿਹਾ ਹੈ! ਸਰਕਾਰ ਦੇ ਇਹ ਸਾਰੇ ਉਦਮ, ਪ੍ਰਚਾਰ ਤੇ ਪ੍ਰਸਾਰ ਦੀਆਂ ਸੱਭ ਤਕਨੀਕਾਂ, ਲੋਕ ਸੰਪਰਕ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੁਹਾਡੀ ਤੇ ਸਾਡੀ ਨੈਤਿਕ ਜਿੰਮੇਦਾਰੀ ਤੇ ਨਿਰਭਰ ਕਰਦੀਆਂ ਨੇ! ਆਓ ਪੰਜਾਬੀਓ ਮਿਸ਼ਨ ਫਤਿਹ ਨਾਲ ਜੁੜੀਏ! 

 – ਰਜਨੀਸ਼ ਸ਼ਰਮਾਂ,

ਲੋਕ ਸੰਪਰਕ ਅਧਿਕਾਰੀ,

ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ! 

ਸੰਪਰਕ – 9478098080

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com