PunjabUpdate : ਮੋਹਾਲੀ ਵਿਚ ਕਰੋਨਾ ਵਾਇਰਸ ਦੇ 3 ਨਵੇਂ ਪੋਜ਼ੇਟਿਵ ਕੇਸ ਸਾਹਮਣੇ ਆਏ 3 new Positive Cases in SAS Nagar Mohali town of Punjab

Mohali, 1 April (Kuldeep Singh Chawla)-3 new Positive Cases in Mohali town of Punjab. ਮੋਹਾਲੀ ਸ਼ਹਿਰ ਵਿਚ ਵੀ ਹੁਣ ਕਰੋਨਾ ਵਾਇਰਸ ਦੇ ਪੋਜ਼ੇਟਿਵ ਮਰੀਜ਼ਾਂ ਦੀ ਗਿਣਤੀ 10 ਹੋ ਗਈ ਹੈ। ਜਿਹੜੇ ਸ਼ੱਕੀ ਮਰੀਜ਼ਾਂ ਦੀਆਂ ਕਲ੍ਹ ਟੈਸਟ ਰਿਪੋਰਟਾਂ ਲੈ ਕੇ ਸੈਂਪਲ ਭੇਜੇ ਗਏ ਸਨ ਉਨ੍ਹਾਂ ਵਿਚੋਂ 3 ਮਰੀਜ਼ਾਂ ਦੀ ਰਿਪੋਰਟ ਪੋਜ਼ੇਟਿਵ ਆਉਣ ਨਾਲ ਸ਼ਹਿਰ ਵਿਚ ਕਰੋਨਾ ਦਾ ਖ਼ੌਫ ਹੋ ਵੱਧ ਗਿਆ ਹੈ। ਮੋਹਾਲੀ ਸ਼ਹਿਰ ਦੇ ਫੇਜ਼-9 ਵਿਚ 2 ਹੋਰ ਔਰਤ ਕਰੋਨਾ ਵਾਇਰਸ ਪੋਜ਼ੇਟਿਵ ਪਾਈਆਂ ਗਈਆਂ ਹਨ ਅਤੇ ਇੱਕ ਵਿਅਕਤੀ ਕਰੋਨਾ ਦੇ ਲਪੇਟ ਵਿਚ ਆਇਆ ਹੈ। ਇਹ ਦੋਵੇਂ ਔਰਤਾਂ ਆਪਣੇ ਕੈਨੇਡਾ ਤੋਂ ਆਏ ਅਤੇ ਚੰਡੀਗੜ੍ਹ ਰਹਿੰਦੇ ਕਰੋਨਾ ਵਾਇਰਸ ਦੇ ਪੋਜ਼ੇਟਿਵ ਮਰੀਜ਼ ਰਿਸ਼ਤੇਦਾਰਾਂ ਦੇ ਸੰਪਰਕ ਵਿਚ ਆਈਆਂ ਸਨ। ਇਨ੍ਹਾਂ ਤੋਂ ਇਲਾਵਾ ਮੋਹਾਲੀ ਦੇ ਜਗਤਪੁਰਾ ਪਿੰਡ ਦਾ ਇੱਕ ਵਸਨੀਕ ਵਿਚ ਵੀ ਕਰੋਨਾ ਦੇ ਲੱਛਣ ਮਿਲੇ ਹਨ ਅਤੇ ਇਹ ਵੀ ਪਤਾ ਲੱਗਿਆ ਹੈ ਕਿ ਇਹ ਵਿਅਕਤੀ ਦੁਬਈ ਤੋਂ ਆਏ ਇੱਕ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ ਦੇ ਸੰਪਰਕ ਵਿਚ ਆਇਆ ਸੀ।

3 more positive cases in the district – close contacts of Chandigarh postive cases. Quarantined and contact tracing on. Will make containment zones as per protocol: Mohali DC

Read more