ਪੰਜਾਬੀ ਟਾਈਪ, ਪੰਜਾਬੀ ਸ਼ਾਰਟ ਹੈਂਡ ਤੇ ਤੇਜ਼ ਗਤੀ ਦੀ ਪ੍ਰੀਖਿਆ 28 ਤੇ 29 ਜਨਵਰੀ ਨੂੰ
ਪਟਿਆਲਾ, 22 ਜਨਵਰੀ: ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਟਾਈਪ, ਪੰਜਾਬੀ ਸ਼ਾਰਟਹੈਂਡ ਅਤੇ ਤੇਜ਼ ਗਤੀ ਸ਼੍ਰੇਣੀ ਦੀ ਪ੍ਰਾਈਵੇਟ ਪ੍ਰੀਖਿਆ 28 ਅਤੇ 29 ਜਨਵਰੀ ਨੂੰ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਪ੍ਰੀਖਿਆ ਦੇ ਫਾਰਮ ਵਿਦਿਆਰਥੀਆਂ ਵਲੋਂ ਮਾਰਚ-2020 ਨੂੰ ਭਰੇ ਗਏ ਸਨ, ਜੋ ਕਿ ਅਪ੍ਰੈਲ 2020 ਮਹੀਨੇ ਵਿਚ ਕਰਵਾਈ ਜਾਣੀ ਸੀ, ਪਰੰਤੂ ਕੋਵਿਡ-19 ਮਹਾਂਮਾਰੀ ਕਾਰਨ ਪ੍ਰੀਖਿਆ ਨਹੀਂ ਕਰਵਾਈ ਜਾ ਸਕੀ ਸੀ, ਹੁਣ ਉਹ ਪ੍ਰੀਖਿਆ ਮਿਤੀ 28 ਅਤੇ 29 ਜਨਵਰੀ ਨੂੰ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ, ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਸਵੇਰੇ 9.00 ਵਜੇ ਤੋਂ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਸਬੰਧੀ ਕੋਈ ਵੀ ਜਾਣਕਾਰੀ ਪ੍ਰਾਪਤ ਕਰਨ ਲਈ ਉਮੀਦਵਾਰ ਮੋਬਾਈਲ ਨੰਬਰ 9517306832 (ਸ੍ਰੀ ਸੁਰੇਸ਼ ਕੁਮਾਰ) ‘ਤੇ ਸੰਪਰਕ ਕਰ ਸਕਦੇ ਹਨ।