“ਜੱਟੀ ਪੰਦਰਾਂ ਮੁਰੱਬਿਆਂ ਵਾਲੀ” ਨਾਲ ਪੰਜਾਬੀ ਸਿਨੇਮਾਂ ਖਿੱਤੇ ‘ਚ ਮੁੜ ਸਰਗਰਮ ਹੋਈ ਅਦਾਕਾਰਾ : ਗੁਗਨੀ ਗਿੱਲ

-ਪਰਮਜੀਤ, ਫ਼ਰੀਦਕੋਟ –
ਪੰਜਾਬੀ ਸਿਨੇਮਾਂ ਜਗਤ ਵਿਚ ਵਿਲੱਖਣ ਪਹਿਚਾਣ ਰੱਖਦੀ ਬਾਕਮਾਲ ਅਤੇ ਖ਼ੂਬਸੂਰਤ ਅਦਾਕਾਰਾ ਗੁਗਨੀ ਗਿੱਲ ਅਪਕਮਿੰਗ ਪੰਜਾਬੀ ਫ਼ਿਲਮ “ਜੱਟੀ ਪੰਦਰਾਂ ਮੁਰੱਬਿਆਂ ਵਾਲੀ”  ਨਾਲ ਪੰਜਾਬੀ ਸਿਨੇਮਾਂ ਖਿੱਤੇ ‘ਚ ਮੁੜ ਸਰਗਰਮ ਹੋਣ ਜਾ ਰਹੀ ਹੈ, ਜਿੰਨਾਂ ਦੀ ਇਸ ਨਵੀਂ ਫ਼ਿਲਮ ਦਾ ਨਿਰਦੇਸ਼ਨ ਹਾਲ ਹੀ ਵਿਚ ‘ਦੁੱਲਾ ਵੈਲੀ’ ਜਿਹੀ ਐਕਸ਼ਨ ਬੇਸਡ ਫ਼ਿਲਮ ਨਿਰਦੇਸ਼ਿਤ ਕਰ ਚੁੱਕੇ ਦੇਵੀ ਸ਼ਰਮਾ ਕਰ ਰਹੇ ਹਨ। ਪੰਜਾਬੀ ਸਿਨੇਮਾਂ ਲਈ ਬਣੀਆਂ ਚਰਚਿਤ ਫ਼ਿਲਮਜ਼ ਬਦਲਾ,ਵਸੀਅਤ, ਜੰਗੀਰਾ ਤੇ ਦੁੱਲਾ ਵੈਲੀ ਆਦਿ ਵਿਚ ਅਹਿਮ ਕਿਰਦਾਰ ਨਿਭਾ ਚੁੱਕੇ ਇਸ ਹੋਣਹਾਰ ਅਦਾਕਾਰਾ ਨੇ ਆਪਣੇ ਨਵੇਂ ਪੰਜਾਬੀ ਪ੍ੋਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਪਨੈਚ ਪ੍ਰੋਡਕਸ਼ਨ’ ਅਤੇ ‘ਗੁਰਦੀਪ ਪਨੈਚ’ ਵੱਲੋ ਨਿਰਮਾਣਿਤ ਇਸ ਫਿਲਮ ‘ਚ ਉਨਾਂ ਤੋਂ ਇਲਾਵਾ ਲਖਵਿੰਦਰ ਲੱਖਾ ,ਆਰੀਆ ਬੱਬਰ,ਨਿਰਮਲ ਰਿਸ਼ੀ,ਗੁਰਪ੍ਰੀਤ ਕੌਰ ਭੰਗੂ,ਮਲਕੀਤ ਰੌਣੀ,ਗੁਰਚੇਤ ਚਿੱਤਰਕਾਰ,ਸਤਵੰਤ ਕੌਰ,ਗੁਰਿੰਦਰ ਮਕਨਾ,ਮੰਨੂ ਧੰਜ਼ਲ, ਰੂਪ ਕੌੌਰ ਸੰਧੂ,ਅਰਵਿੰਦਰ ਸੰਦਲ,ਮੋਨਿਕਾ ਸੋਨੀ ਆਦਿ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ। ਪੰਜਾਬ ਦੇ ਮਾਲਵੇ ਖਿੱਤੇ ਸਬੰਧਤ ਪਿੰਡਾਂ ਵਿਚ ਫ਼ਿਲਮਾਈ ਜਾ ਰਹੀ ਇਸ ਫ਼ਿਲਮ ਦੇ ਅਹਿਮ ਪਹਿਲੂਆਂ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਅੱਗੇ ਦੱਸਿਆ ਕਿ ਫਿਲਮ ਦਾ ਨਾਮ ਹੀ ਫਿਲਮ ਦੀ ਕਹਾਣੀ ਬਾਰੇ ਕਾਫੀ ਕੁਛ ਬਿਆਨ ਕਰਦਾ ਹੈ, ਜਿਸ ਅਨੁਸਾਰ ਫਿਲਮ ਦੀ ਕਹਾਣੀ ਅੱਜ ਤੋ ਦੋ ਕੁ ਦਹਾਕੇ ਪਿੱਛੇ ਦੇ ਦੌਰ ਨਾਲ ਤਾਲੁਕ ਰੱਖਦੀ ਹੈ, ਜੋ ਕਿ ਅਸਲੀਅਤ ਦੇ ਬੇਹੱਦ ਨੇੜੇ ਹੈ।ਉਨਾਂ ਦੱਸਿਆ ਕਿ ਫਿਲਮ ਇੱਕ ਅਜਿਹੀ ਜੁਝਾਰੂ ਨਾਰੀ ਦੀ ਕਹਾਣੀ ਹੈ, ਜੋ ਆਪਣੇ ਅੰਦਰ ਮਰਦਾਂ ਦੇ ਬਰਾਬਰ ਦਾ ਮਾਦਾ ਅਤੇ ਹਰ ਔਖੇ ਹਾਲਾਤ ਦਾ ਸਾਹਮਣਾ ਕਰਨ ਦੀ ਸਮਰੱਥਾ ਰੱਖਦੀ ਹੈ।  ਉਨਾਂ ਦੱਸਿਆ ਕਿ ਮਾਈ ਭਾਗੋ,ਰਜ਼ੀਆ ਸੁਲਤਾਨਾ,ਮਦਰ ਟੈਰੇਸਾ,ਵਰਗੀਆ ਮਹਾਨ ਔਰਤਾਂ ਅੱਜ ਵੀ ਸਾਡੀਆਂ ਪ੍ਰੇਰਣਾ ਸਰੋਤ ਹਨ, ਜਿਹਨਾਂ ਨੇ ਕੌੌਮ ਖਾਸ ਕਰ ਔਰਤ ਵਰਗ ਲਈ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ ਅਤੇ ਇਸੇ ਸਬੰਧਤ ਕਹਾਣੀ ਅਤੇ ਮਾਪਦੰਡਾਂ ਨੂੰ ਲੈ ਕੇ ਅੱਗੇ ਵਧਦੀ ਇਹ ਫ਼ਿਲਮ ਹਰ ਔਰਤ ਅੰਦਰ ਇੱਕ ਨਵਾਂ ਆਤਮ-ਵਿਸ਼ਵਾਸ਼ ਪੈਦਾ ਕਰਨ ‘ਚ ਅਹਿਮ ਭੂਮਿਕਾ ਨਿਭਾਵੇਗੀ ਕਰੇਗੀ। ਪੰਜਾਬੀ ਸਿਨੇਮਾਂ ਖਿੱਤੇ ਵਿਚ ਇਕ ਵਾਰ ਸ਼ਾਨਦਾਰ ਪਾਰੀ ਵੱਲ ਵਧੀ ਇਸ ਪ੍ਤਿਭਾਵਾਨ ਅਦਾਕਾਰਾ ਅਨੁਸਾਰ ਉਨਾਂ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ  ਉਸਨੂੰ ਇੱਕ ਚੰਗੀ ਕਹਾਣੀ ਨਾਲ ਜੁੜਣ ਅਤੇ ਲੀਡ ਕਿਰਦਾਰ ਨਿਭਾਉਣ ਦਾ ਅਵਸਰ ਮਿਲਿਆ।ਉਨਾਂ ਕਿਹਾ ਕਿ ਫ਼ਿਲਮ ਵਿਚਲੇ ਕਿਰਦਾਰ ਨੂੰ ਰਿਅਲਸਿਟਕ ਟੱਚ ਦੇਣ ਲਈ ਉਨਾਂ ਕਾਫ਼ੀ ਮਿਹਨਤ ਕੀਤੀ ਹੈ, ਜਿਸ ਲਈ ਘੋੜਸਵਾਰੀ ਦੀ ਸਿਖ਼ਲਾਈ ਲੈਣਾ ਵੀ ਸ਼ਾਮਿਲ ਰਿਹਾ । ਕਨੇਡਾ ਦੀ ਪੱਕੀ ਵਸਨੀਕ ਤੇ ਉਹ ਉੱਥੇ ਦੀ ਰਾਜਨੀਤੀ ਵਿੱਚ ਵੀ ਅਹਿਮ ਸਥਾਨ ਰੱਖਦੀ ਇਹ ਮਾਣਮੱਤੀ ਪੰਜਾਬਣ  2014 ਵਿੱਚ ਐਨ.ਡੀ ਪੀ ਪਾਰਟੀ ਦੇ ਨੁਮਾਇੰਦੇ ਵਜੌ ਬਰੈਂਪਟਨ ਪੱਛਮ ਤੋ ਵਿਧਾਇਕਾ ਦੀ ਚੋਣ ਵੀ ਲੜ ਚੁੱਕੀ ਹੈ, ਜਿੰਨਾਂ ਆਪਣੇ ਕਰਿਅਰ ਵੱਲ ਹੋਰ ਨਜਰਸਾਨੀ ਕਰਵਾਉਂਦਿਆਂ ਦੱਸਿਆ ਕਿ ਪਾਲੀਵੁੱਡ ਫਿਲਮਾਂ ਨਾਲ ਉਸਦਾ ਪੁਰਾਣਾ ਨਾਤਾ ਹੈ, ਜਿੰਨਾਂ ਆਪਣੇ ਫ਼ਿਲਮ ਕਰਿਅਰ ਦੀ ਰਸਮੀ ਸ਼ੁਰੂਆਤ ਵਿੰਦੂ ਦਾਰਾ ਸਿੰਘ ਦੀ ਡੈਬਯੂ ਪੰਜਾਬੀ ਫ਼ਿਲਮ  “ਰੱਬ ਦੀਆਂ ਰੱਖਾਂ” ਤੋ ਕੀਤੀ ਸੀ।ਉਨਾਂ ਦੱਸਿਆ ਕਿ ਨਵੀ ਫਿਲਮ “ਜੱਟੀ ਪੰਦਰਾਂ ਮਰੁੱਬਿਆਂ ਵਾਲੀ ਤੋ ਵੀ ਉਸਨੂੰ ਢੇਰ ਸਾਰੀਆ ਉਮੀਦਾ ਹਨ, ਕਿਉਂ ਇਸ ਦਾ ਹਰ ਪੱਖ ਪ੍ਭਾਵਸ਼ਾਲੀ ਬਣਾਉਣ ਲਈ ਪੂਰੀ ਟੀਮ ਵੱਲੋਂ ਖਾਸੀ ਮਿਹਨਤ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਦਿਲ ਟੁੰਬਵੇਂ ਵਿਸ਼ੇ ਦੁਆਲੇ ਬੁਣੀ ਅਤੇ ਔਰਤ ਵਰਗ ਦੀ ਤਰਜਮਾਨੀ ਕਰਦੀ ਇਸ ਫ਼ਿਲਮ ਦੀ ਕਹਾਣੀ ਤੇ ਡਾਇਲਾਗ ਖੁਸ਼ਬੂ ਸ਼ਰਮਾ ਵੱਲੋ ਲਿਖੇ ਗਏ ਹਨ, ਜਦਕਿ ਫਿਲਮ ਦਾ ਮਨ ਨੂੰ ਮੋਹ ਲੈਣ ਵਾਲਾ ਸੁਰੀਲਾ ਸੰਗੀਤ ਨਾਮਵਰ ਮਿਊਜਿਕ ਨਿਰਦੇਸ਼ਕ ਗੁਰਮੀਤ ਸਿੰਘ ਤੇ ਮਨੀ ਔਜਲਾ ਨੇ ਤਿਆਰ ਕੀਤਾ ਹੈ।ਉਨਾਂ ਦੱਸਿਆ ਕਿ ਫ਼ਿਲਮ ਦੇ ਗੀਤਾਂ ਨੂੰ ਮੰਨਤ ਨੂਰ,ਕਮਲ ਖਾਨ,ਅਫਸਾਨਾ ਖਾਨ ਨੇ ਆਪਣੀਆ ਖੂਬਸੂਰਤ ਆਵਾਜਾਂ ਨਾਲ ਸ਼ਿੰਗਾਰਿਆਂ ਹੈ, ਜਿੰਨਾਂ ਦੇ ਬੋਲਾਂ ਵਿਚ ਪੰਜਾਬੀਅਤ ਖ਼ੁਸਬੂ ਅਤੇ ਭਾਵਨਾਤਮਕ ਜਜਬਾਂਤਾਂ ਦਾ ਰੰਗ ਡੁੱਲ ਡੁੱਲ ਪਵੇਗਾ।
 
 

Read more