05 March 2021 04:34 pm
Kinno

ਸਿੱਖਿਆ ਵਿਭਾਗ ਦੇ ਸੁਚਾਰੂ ਪ੍ਰਬੰਧਾਂ ਸਦਕਾ ਪੰਜਾਬੀ ਅਤੇ ਹਿੰਦੀ ਮਾਸਟਰ ਕਾਡਰ ਭਰਤੀ ਪ੍ਰੀਖਿਆ ਹੋਈ ਸੰਪੰਨ

- Posted on 27 December 2020

ਐੱਸ.ਏ.ਐੱਸ. ਨਗਰ  27 ਦਸੰਬਰ : ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਵਿੱਚ ਪੰਜਾਬੀ ਅਤੇ ਹਿੰਦੀ ਮਾਸਟਰ ਕਾਡਰ (ਅਧਿਆਪਕਾਂ) ਦੀ ਭਰਤੀ ਲਈ ਅੱਜ ਆਯੋਜਿਤ ਕੀਤੀ ਗਈ ਪ੍ਰੀਖਿਆ , ਸਿੱਖਿਆ ਵਿਭਾਗ ਦੇ ਚੌਕਸ ਅਤੇ ਚੁਸਤ ਪ੍ਰਬੰਧਾਂ ਅਧੀਨ ਪੂਰੇ ਅਨੁਸ਼ਾਸ਼ਨ ਵਿੱਚ ਸੰਪੰਨ ਹੋ ਗਈ ਹੈ।

ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਜ਼ਿਲ੍ਹਾ ਫਾਜ਼ਿਲਕਾ ਅਤੇ ਬਠਿੰਡਾ ਦੇ ਪ੍ਰੀਖਿਆ ਕੇਂਦਰਾਂ ਵਿੱਚ ਸਵੇਰੇ ਤੋਂ ਹੀ ਉਡਣ ਦਸਤਿਆਂ ਦੀਆਂ ਟੀਮਾਂ ਨਾਲ ਚੈਕਿੰਗ ਸ਼ੁਰੂ ਕਰ ਦਿੱਤੀ ਸੀ। ਉਹਨਾਂ ਨੇ ਕਿਹਾ ਕਿ ਜਿਹੜੇ ਅਧਿਆਪਕ (ਉਮੀਦਵਾਰ), ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਇਮਤਿਹਾਨ ਦੇ ਰਹੇ ਹਨ ਉਹ ਸਵੈ-ਅਨੁਸ਼ਾਸ਼ਨ ਦੇ ਧਾਰਨੀ ਹੋਣੇ ਚਾਹੀਦੇ ਹਨ।ਇਸ ਲਈ ਇਹਨਾਂ ਭਰਤੀ ਪ੍ਰੀਖਿਆਵਾਂ ਵਿੱਚ ਕਿਸੇ ਵੀ ਕਿਸਮ ਦੀ ਅਨਫੇਅਰ ਮੀਨਜ਼ ਪ੍ਰੈਕਟਿਸਜ਼ ਅਤੇ ਇਮਪਰਸੋਨੇਸ਼ਨ ਦੇ ਕੇਸਾਂ ਨੂੰ ਮਾਫ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਇਮਤਿਹਾਨ ਵਿੱਚ ਕੋਈ ਉਮੀਦਵਾਰ ਇਮਪਰਸੋਨੇਸ਼ਨ ਜਾਂ ਅਜਿਹੇ ਕਿਸੇ ਹੋਰ ਗਲਤ ਤਰੀਕੇ ਨਾਲ ਨਕਲ ਕਰਦਾ ਫੜ੍ਹਿਆ ਜਾਂਦਾ ਹੈ ਤਾਂ ਵਿਭਾਗ ਵੱਲੋਂ ਉਸ ਉਮੀਦਵਾਰ ਦੀ ਸਬੰਧਿਤ ਭਰਤੀ ਦੀ ਉਮੀਦਵਾਰੀ ਦੀ ਪਾਤਰਤਾ ਤਾਂ ਰੱਦ ਕੀਤੀ ਹੀ ਜਾਂਦੀ ਹੈ ਨਾਲ ਹੀ ਭਵਿੱਖ ਵਿੱਚ ਉਸਨੂੰ ਸਿੱਖਿਆ ਵਿਭਾਗ ਦੀ ਕਿਸੇ ਵੀ ਭਰਤੀ ਵਿੱਚ ਅਪਲਾਈ ਕਰਨ ਲਈ ਬਲੈਕ ਲਿਸਟ ਵੀ ਕੀਤਾ ਜਾਵੇਗਾ।

 

ਉਹਨਾਂ ਨੇ ਪੰਜਾਬੀ ੳਤੇ ਹਿੰਦੀ ਦੀ ਭਰਤੀ ਪ੍ਰੀਖਿਆ ਵਿੱਚ ਡਿਊਟੀ ਦੇ ਰਹੇ ਸਟਾਫ ਨੂੰ ਵੀ ਚੁਸਤੀ-ਫੁਰਤੀ ਵਾਲੀ ਡਿਊਟੀ ਦੇਣ ‘ਤੇ ਹੌਸਲਾ ਅਫ਼ਜ਼ਾਈ ਕੀਤੀ। ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਭਰਤੀ ਬੋਰਡ ਨੇ ਦੱਸਿਆ ਕਿ ਪੰਜਾਬੀ ਦੀ ਪ੍ਰੀਖਿਆ ਵਿੱਚ 14569 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਜੋ ਕਿ ਅਪਲਾਈ ਕਰਨ ਵਾਲਿਆਂ ਦਾ 86.82 ਫੀਸਦੀ ਹੈ। ਇਸੇ ਤਰ੍ਹਾਂ ਹਿੰਦੀ ਦੀ ਮਾਸਟਰ ਕਾਡਰ ਭਰਤੀ ਲਈ 6340 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਹੈ ਜੋ ਕਿ ਅਪਲਾਈ ਕਰਨ ਵਾਲਿਆਂ ਦਾ 86.46 ਫੀਸਦੀ ਹੈ। ਭਰਤੀ ਬੋਰਡ ਵੱਲੋਂ ਰਾਜ ਭਰ ‘ਚ ਪੰਜਾਬੀ ਦੀ ਪ੍ਰੀਖਿਆ ਲਈ 60 ਪ੍ਰੀਖਿਆ ਕੇਂਦਰ ਅਤੇ ਹਿੰਦੀ ਦੀ ਪ੍ਰੀਖਿਆ ਲਈ 30 ਪ੍ਰੀਖਿਆ ਕੇਂਦਰ ਬਣਾਏ ਗਏ ਸਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
-->