Sunday 25 October 2020

ਪੰਜਾਬ ਐਂਡ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਫ਼ਰੰਟ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਭੁੱਖ ਹੜਤਾਲ ਦੂਸਰੇ ਦਿਨ ਵਿਚ ਸ਼ਾਮਲ

- Posted on 17 September 2020


ਲਗਾਤਾਰ 30 ਸਤੰਬਰ 2020 ਤੱਕ ਚੱਲੇਗੀ ਭੁੱਖ ਹੜਤਾਲ
ਫ਼ਿਰੋਜ਼ਪੁਰ 17  ਸਤੰਬਰ 2020

  ਪੰਜਾਬ ਐਂਡ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਫ਼ਰੰਟ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਸੂਬਾਈ ਫ਼ੈਸਲੇ ਦੇ ਮੁਤਾਬਿਕ  ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਜ਼ਿਲ੍ਹਾ ਕਨਵੀਨਰ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ 11 ਮੈਂਬਰਾਂ ਨੇ ਭੁੱਖ ਹੜਤਾਲ ਦਾ ਅੱਜ ਦੂਸਰੇ ਦਿਨ ਵਿਚ ਸ਼ਾਮਲ ਹੋ ਗਈ ਹੈ। ਇਸ ਮੌਕੇ ਅੱਜ ਦੂਸਰੇ ਦਿਨ ਵੀ  11 ਮੈਂਬਰ ਭੁੱਖ ਹੜਤਾਲ ਤੇ ਬੈਠੇ ਜਿਨ੍ਹਾਂ ਵਿਚ ਛਿੰਦਰ ਸਿੰਘ ਜੰਗਲਾਤ ਵਿਭਾਗ, ਬਗ਼ੀਚਾ ਸਿੰਘ ਜੰਗਲਾਤ ਵਿਭਾਗ, ਰਾਮ ਦਿਆਲ ਫੂਡ ਸਪਲਾਈ, ਮਹੇਸ਼ ਕੁਮਾਰ ਜਲ ਸਰੋਤ ਵਿਭਾਗ, ਸਮਰ ਬਹਾਦਰ ਜਲ ਸਰੋਤ ਵਿਭਾਗ, ਨਛੱਤਰ ਸਿੰਘ ਪੈਨਸ਼ਨਰ, ਜਗਸੀਰ ਸਿੰਘ ਬੀ ਐਂਡ ਆਰ, ਮਹਿੰਦਰ ਸਿੰਘ ਜੰਗਲਾਤ ਵਿਭਾਗ, ਪਰਮਜੀਤ ਸਿੰਘ ਜੰਗਲਾਤ ਵਿਭਾਗ, ਰਾਜ ਕੁਮਾਰ ਅਤੇ ਸੁਭਾਸ਼ ਬੀ ਐਂਡ ਆਰ ਵਿਭਾਗ ਹਨ।
          ਇਸ ਮੌਕੇ ਕਿਸ਼ਨ ਚੰਦ ਜਾਗੋਵਾਲੀਆ, ਰਾਮ ਪ੍ਰਸ਼ਾਦ ਪ੍ਰਧਾਨ ਕਲਾਸ ਫੋਰਥ ਯੂਨੀਅਨ, ਉਕਾਂਰ ਸਿੰਘ ਰੋਡਵੇਜ਼ ਵਿਭਾਗ, ਮਨੋਹਰ ਲਾਲ ਪ੍ਰਧਾਨ ਪੀ.ਐੱਸ.ਐਮ.ਐੱਸ.ਯੂ, ਅਮਰੀਕ ਸਿੰਘ ਸਿੰਚਾਈ ਵਿਭਾਗ, ਹਰਭਗਵਾਨ ਕੰਬੋਜ, ਪ੍ਰਦੀਪ ਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ  ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਮੰਗਾ ਜਿਵੇਂ ਕਿ ਪੁਨਰ ਗਠਨ ਦੇ ਨਾਂ ਤੇ ਵੱਖ ਵੱਖ ਅਦਾਰਿਆਂ ਅੰਦਰ ਮੁਲਾਜ਼ਮਾਂ ਦੀਆਂ ਛਾਂਟੀਆਂ ਕਰਨ ਦੀਆਂ ਤਜਵੀਜ਼ਾਂ ਬੰਦ ਕੀਤੀਆਂ ਜਾਣ, ਮੁਲਾਜ਼ਮਾਂ ਦੀ ਭਰਤੀ ਸਮੇਂ ਕੇਂਦਰ ਨਾਲੋਂ ਵੱਧ ਤਨਖ਼ਾਹ ਸਕੇਲ ਦੇਣ ਦਾ ਨੋਟੀਫ਼ਿਕੇਸ਼ਨ ਵਾਪਸ ਲਿਆ ਜਾਵੇ, ਮੋਬਾਈਲ ਭੱਤੇ ਵਿਚ ਕਟੌਤੀ ਕਰਨ ਵਾਲਾ ਪੱਤਰ ਵਾਪਸ ਲਿਆ ਜਾਵੇ, ਤਿੰਨ ਸਾਲਾਂ ਤੋਂ ਲਟਕਾਈ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ, ਹਰੇਕ ਤਰਾਂ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਨੀਤੀ ਲਾਗੂ ਕੀਤੀ ਜਾਵੇ , ਮਹਿੰਗਾਈ ਭੱਤੇ ਦੀਆਂ ਪੰਜ ਬਕਾਇਆ ਕਿਸ਼ਤਾਂ ਨੂੰ ਤੁਰੰਤ ਜਾਰੀ ਕੀਤਾ ਜਾਵੇ, ਬੱਝਵਾਂ ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ, ਮਹਿੰਗਾਈ ਭੱਤੇ ਦਾ 133 ਮਹੀਨੇ ਦਾ ਬਕਾਇਆ ਯਕਮੁਸ਼ਤ ਤੁਰੰਤ ਨਕਦ ਜਾਰੀ ਕੀਤਾ ਜਾਵੇ, ਆਸ਼ਾ ਵਰਕਰ ਮਿਡ ਡੇ ਮੀਲ ਅਤੇ ਆਂਗਣਵਾੜੀ ਵਰਕਰਾਂ ਘੱਟੋ ਘੱਟ ਵੇਤਨ ਐਕਟ ਲਾਗੂ ਕਰਕੇ 18000 ਰੁਪਏ ਤਨਖ਼ਾਹ ਲਾਗੂ ਕੀਤੀ ਜਾਵੇ, ਸਾਲਾਨਾ 2400 ਲਗਾਇਆ ਜਜ਼ੀਆ ਟੈਕਸ ਵਾਪਸ ਲਿਆ ਜਾਵੇ, ਪੈਨਸ਼ਨ ਦੁਹਰਾਈ ਦੀਆਂ ਪਾਵਰਾਂ ਡੀ ਡੀ ਓ ਪੱਧਰ ਤੇ ਦਿੱਤੀਆਂ ਜਾਣ, ਗਰੈਚੁਟੀ ਦੀ ਹੱਦ 10 ਲੱਖ ਤੋਂ ਵਧਾ ਕੇ 20 ਲੱਖ ਕੀਤੀ ਜਾਵੇ, ਪੰਜਾਬ ਰਾਜ ਬਿਜਲੀ ਬੋਰਡ ਦੇ ਪੈਨਸ਼ਨਰਾਂ ਨੂੰ ਮੁਲਾਜ਼ਮਾਂ ਦੀ ਤਰ੍ਹਾਂ ਮੁਫ਼ਤ ਬਿਜਲੀ ਦੀ ਸੁਵਿਧਾ ਜਾਰੀ ਰੱਖੀ ਜਾਵੇ, ਮਹਾਂ ਲੇਖਾਕਾਰ ਪੰਜਾਬ ਦੇ ਦਫ਼ਤਰ ਵਿਖੇ ਪੂਰਵ 1/12/2011 ਦੇ ਪੈਨਸ਼ਨਰਾਂ ਦੇ ਪੈਡਿੰਗ ਪਏ ਕੇਸਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ।
          ਉਨ੍ਹਾਂ ਕਿਹਾ ਕਿ ਇਹ ਭੁੱਖ ਹੜਤਾਲ ਅੱਜ ਅੱਜ ਦੂਸਰੇ ਦਿਨ ਵਿਚ ਸ਼ਾਮਲ ਹੋ ਗਈ ਅਤੇ ਇਹ ਹੜਤਾਲ  ਲਗਾਤਾਰ 30 ਸਤੰਬਰ 2020 ਤੱਕ ਚੱਲੇਗੀ ਅਤੇ ਜੇਕਰ ਫਿਰ ਵੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਹੋਰ ਵੱਡੇ ਸੰਘਰਸ਼ ਵਿੱਢੇ ਜਾਣਗੇ, ਜਿਸ ਦਾ ਨਤੀਜਾ ਪੰਜਾਬ ਸਰਕਾਰ ਨੂੰ ਭੁਗਤਾਨਾਂ ਪਵੇਗਾ। ਉਨ੍ਹਾਂ ਕਿਹਾ ਕਿ ਹਰ ਰੋਜ਼ 11 ਮੈਂਬਰਾਂ ਦੀ ਟੀਮ ਸਵੇਰੇ 9:00 ਵਜੇ ਤੋ ਸ਼ਾਮ 5:00 ਵਜੇ ਤੱਕ ਬੈਠੇਗੀ।
ਇਸ ਮੌਕੇ  ਰਘਬੀਰ ਸਿੰਘ ਪ੍ਰਧਾਨ ਜ਼ਿਲ੍ਹਾ ਕਲਾਸ ਫੋਰਥ ਯੂਨੀਅਨ ਸਿੱਖਿਆ ਵਿਭਾਗ, ਹਰਜਿੰਦਰ ਸਿੰਘ, ਅਜੀਤ ਗਿੱਲ, ਦਲਜਿੰਦਰ ਸਿੰਘ ਅਟਵਾਲ, ਕੁਲਦੀਪ ਸਿੰਘ ਅਟਵਾਲ, ਅਸ਼ਵਨੀ ਕੁਮਾਰ, ਵਿਲਸਨ ਡੀਸੀ ਦਫ਼ਤਰ, ਰੂਪ ਸਿੰਘ, ਹਰਮੇਸ਼ ਸਿੰਘ, ਬਲਵੀਰ ਸਿੰਘ, ਬਲਵੀਰ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ। 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com