Saturday 24 October 2020

ਪੰਜਾਬ-ਯੂ.ਟੀ. ਮੁਲਾਜਮ ਅਤੇ ਪੈਨਸ਼ਨਰ ਸਾਂਝੇ ਫਰੰਟ ਨੇ ਦਿੱਤਾ ਕਿਸਾਨ ਜੱਥੇਬੰਦੀਆਂ ਨੂੰ ਸਮਰਥਨ

- Posted on 18 September 2020

ਹੁਣ ਇੱਕ ਜੁੱਟ ਹੋਣਗੇ ਮੁਲਾਜ਼ਮ, ਮਜ਼ਦੂਰ ਅਤੇ ਕਿਸਾਨ

ਚੰਡੀਗੜ੍ਹ, 17 ਸਤੰਬਰ- ਪੰਜਾਬ ਸਰਕਾਰ ਦੇ ਅਪਣੇ ਮੁਲਾਜ਼ਮਾਂ ਪ੍ਰਤੀ ਨਕਰਾਤਮਕ ਰਵੱਈਏ ਦੇ ਵਿਰੋਧ ਵਿੱਚ ਚੰਡੀਗੜ੍ਹ ਵਿਖੇ ਪੰਜਾਬ-ਯੂ.ਟੀ. ਮੁਲਾਜਮ ਅਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੱਦੇ ਤੇ ਭੁੱਖ ਹੜਤਾਲ ਸ਼ੁਰੂ ਕਰਨ ਲਈ ਅੱਜ ਸਾਂਝੇ ਮੁਲਾਜ਼ਮ ਮੰਚ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ।  ਮੀਟਿੰਗ ਵਿੱਚ ਸ਼ਾਮਿਲ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਵਿਸ਼ੇਸ਼ ਤੌਰ ਤੇ ਵਿੱਤ ਮੰਤਰੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਨੇ ਪੀ.ਐਸ.ਐਮ.ਐਸ.ਯੂ ਅਤੇ ਸਾਂਝੇ ਫਰੰਟ ਨਾਲ ਮਿਤੀ 31.08.2020 ਨੂੰ ਹੋਈ ਮੀਟਿੰਗ ਵਿੱਚ ਅਗਲੀ ਮੀਟਿੰਗ ਇੱਕ ਹਫਤੇ ਬਾਅਦ ਦੇਣ ਦਾ ਵਾਅਦਾ ਕੀਤਾ ਸੀ ਅਤੇ ਇਸ ਮੀਟਿੰਗ ਵਿਚ ਮੰਨੀਆਂ ਮੰਗਾਂ ਸਬੰਧੀ ਵੀ ਅਨਾਊਸਮੈਂਟ ਕੀਤੀ ਜਾਣੀ ਸੀ। ਪ੍ਰੰਤੂ ਹੁੱਣ ਤਕਰੀਬਨ 2 ਹਫਤੇ ਬੀਤ ਜਾਣ ਉਪਰੰਤ ਵੀ ਸਰਕਾਰ ਵੱਲੋਂ ਮੀਟਿੰਗ ਫਿਕਸ ਨਹੀਂ ਕੀਤੀ ਗਈ। ਅੱਜ ਦੀ ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਸਿਵਲ ਸਕੱਤਰੇਤ ਵਿਖੇ ਜੁਆਇੰਟ ਐਕਸ਼ਨ ਕਮੇਟੀ, ਸਾਝੇ ਫਰੰਟ ਦੀ ਕਾਲ ਤੇ ਭੁੱਖ ਹੜਤਾਲ ਸ਼ੁਰੂ ਕਰੇਗੀ ਅਤੇ ਚੰਡੀਗੜ੍ਹ ਵਿਖੇ ਸਾਰੇ ਡਾਇਰੈਕਟੋਰੇਟ ਇਕ ਸਥਾਨ ਤੇ ਸ਼ਮੂਲੀਅਤ ਕਰਦੇ ਹੋਏ ਆਪਣੀਆਂ ਵਾਜਿਬ ਮੰਗਾਂ ਦੀ ਪ੍ਰਾਪਤੀ ਤੱਕ ਭੁੱਖ ਹੜਤਾਲ ਕਰਨਗੇ। ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਸਾਂਝਾ ਮੁਲਾਜਮ ਮੰਝ ਪੰਜਾਬ ਅਤੇ ਯੂਟੀ, ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸ ਦਾ ਵਿਰੋਧ ਕਰਦਾ ਹੈ ਅਤੇ ਕਿਸਾਨ ਜਥੇਬੰਦੀਆਂ ਨੂੰ ਇਸ ਆਰਡੀਨੈਂਸ ਦੇ ਵਿਰੋਧ ਲਈ ਪੂਰਾ ਸਮਰਥਨ ਕਰਦਾ ਹੈ। ਮੰਚ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਹੁੱਣ ਸਮਾ ਆ ਗਿਆ ਹੈ ਕਿ ਸਮਾਜ ਦਾ ਹਰ ਵਰਗ ਇਕੱਠਾ ਹੋ ਕਾਰਪੋਰੇਟ ਘਰਾਣਿਆਂ, ਪੂੰਜੀਪਤੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਚਲਾਈਆਂ ਜਾ ਰਹੀਆਂ ਸਰਕਾਰ ਦਾ ਡਟਵਾਂ ਵਿਰੋਧ ਕਰੇ। ਇਹ ਜੋ ਮੋਜੂਦਾ ਸਿਸਟਮ ਰਾਜਨੀਤਕ ਲੋਕਾਂ ਅਤੇ ਸਮੇਂ ਦੀਆਂ ਸਰਕਾਰ ਨੇ ਉਤਪਨ ਕਰ ਲਿਆ ਹੈ, ਉਸ ਦੀ ਥਾਂ ਤੇ ਸਮਾਜ ਦੇ ਸਾਰੇ ਵਰਗ ਇਕੱਠੇ ਹੋ ਕੇ ਇਸ ਨੂੰ ਜੜ੍ਹੋਂ  ਉਖਾੜ ਕੇ ਇਕ ਨਵਾਂ ਅਤੇ ਲੋਕ ਅਤੇ ਸਮਾਜ ਪੱਖੀ ਸਿਸਟਮ ਦੀ ਸਿਰਜਨਾ ਕਰਨਗੇ।  ਉਹਨਾ ਕਿਹਾ ਮੌਜੂਦਾ ਲੋਕਤੰਤਰ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ ਤੇ ਮੁੱਠੀ ਭਰ ਚਾਤਰ ਰਾਜਨੀਤਕ ਲੋਕਾ ਨੇ ਰਾਜਨੀਤਕ ਅਤੇ ਪ੍ਰਸ਼ਾਸਨਿਕ ਤਾਕਤ ਨੂੰ ਆਪਣੇ ਤੱਕ ਸੀਮਤ ਕਰ ਕੇ ਭਾਰਤਵਾਸੀਆਂ ਦਾ ਸ਼ੋਸ਼ਣ ਅਰੰਭਿਆ ਹੋਇਆ ਹੈ।  ਉਹਨਾਂ ਨੇ ਸਾਂਝੇ ਮੁਲਾਜਮ ਮੰਚ ਦੇ ਜਿਲ੍ਹਾ ਪੱਧਰੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਜਿਲੇ ਪੱਧਰ ਤੇ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਕਰ ਕੇ ਉਹਨਾ ਦੇ ਸੰਘਰਸ਼ ਦਾ ਸਮਰਥਨ ਕੀਤਾ ਜਾਵੇ ਅਤੇ ਆਪਣੀਆਂ ਮੰਗਾਂ ਲਈ ਕਿਸਾਨ ਜਥੇਬੰਦੀਆਂ ਤੋਂ ਸਮਰਥਨ ਪ੍ਰਾਪਤ ਕੀਤਾ ਜਾਵੇ।  ਉਹਨਾ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਪੱਧਰ ਤੇ ਮੁਲਾਜਮ ਜਥੇਬੰਦੀਆਂ ਨਾਲ ਤਾਲਮੇਲ ਕਰਨ ਤਾਂ ਜੋ ਸਮੇਂ ਦੀਆਂ ਸਰਕਾਰਾਂ ਚਾਹੇ ਉਹ ਕੇਂਦਰ ਸਰਕਾਰ ਹੋਵੇ ਜਾਂ ਰਾਜ ਸਰਕਾਰ, ਨਾਲ ਲੜਾਈ ਲੜਦੇ ਹੋਏ ਇਕ ਨਵੇ ਸਮਾਜ ਅਤੇ ਨਵੇਂ ਸਿਸਟਮ ਦੀ ਸਿਰਜਨਾ ਹੋ ਸਕੇ। ਉਹਨਾ ਕਿਹਾ ਕਿ ਇਕ ਮੁਲਾਜਮ ਕਿਸਾਨ ਦਾ ਪੁੱਤ ਹੋ ਸਕਦਾ ਹੈ ਤੇ ਇਕ ਕਿਸਾਨ ਦਾ ਪਰਿਵਾਰਕ ਮੈਂਬਰ ਸਰਕਾਰੀ ਮੁਲਾਜਮ ਹੋ ਸਕਦਾ ਹੈ। ਇਸ ਲਈ ਇਹ ਵੰਡੀਆਂ ਖਤਮ ਕਰ ਕੇ ਇਕਠੇ ਹੋ ਕੇ ਹੀ ਸੰਘਰਸ਼ ਕਰਨ ਵਿਚ ਸੱਭ ਦਾ ਭਲਾ ਹੈ। ਇਸ ਮੀਟਿੰਗ ਵਿਚ ਸਾਂਝੇ ਮੁਲਾਜਮ ਮੰਚ ਦੇ ਚੰਡੀਗੜ੍ਹ ਇਕਾਈ ਦੇ ਕੋ ਕਨਵੀਨਰ ਸ੍ਰੀ ਰਨਜੀਵ ਸ਼ਰਮਾ, ਜਗਦੇਵ ਕੌਲ, ਗੁਰਮੇਲ ਸਿੰਘ ਸਿੱਧੂ, ਸੈਮੁਅਲ ਮਸ਼ੀਹ, ਜਸਵਿੰਦਰ ਸਿੰਘ,  ਸਵਿੰਦਰ ਕੋਰ ਵਾਲੀਆ ਦਵਿੰਦਰ ਬੈਨੀਪਾਲ, ਸਤੀਸ਼ ਰਾਣਾ, ਸਜੱਣ ਸਿੰਘ, ਪ੍ਰੇਮ ਸ਼ਾਗਰ ਸ਼ਰਮਾਂ, ਠਾਕੁਰ ਸਿੰਘ, ਬਖ਼ਸ਼ੀਸ਼ ਸਿੰਘ, ਕਰਮ ਸਿੰਘ ਧਨੋਆ, ਮੇਘ ਸਿੰਘ ਸਿੱਧੂ, ਗੁਰਮੀਤ ਵਾਲੀਆ, ਗੁਰਨਾਮ ਵਿਰਕ, ਅਮਿਤ ਅਰੋੜਾ,ਜਸਦੀਪ ਚਾਹਲ,  ਸੰਦੀਪ ਬਰਾੜ, ਜਗਜੀਤ ਸਿੰਘ, ਅਮਿਤ ਕਟੋਚ, ਪਰਮਿੰਦਰ ਸਿੰਘ ਖੰਘੂੜਾ ਮਨਦੀਪ ਸਿੰਘ ਸਿੱਧੂ ਨੇ ਭਾਗ ਲਿਆ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com