ਬੇਰੁਜ਼ਗਾਰ ਈ.ਟੀ. ਟੀ. ਟੈੱਟ ਪਾਸ ਅਧਿਆਪਕਾਂ ਤੇ ਲਾਠੀਚਾਰਜ ਦੀ ਪੁਰਜ਼ੋਰ ਨਿੰਦਾ-ਸਰਕਾਰ ਰੁਜ਼ਗਾਰ ਦੇਣ ਦੇ ਦਾਅਵਿਆਂ ਤੋਂ ਮੁੱਕਰੀ : 6060 ਅਧਿਆਪਕ ਯੂਨੀਅਨ ਪੰਜਾਬ

PUNJABUPDATE.COM

 ਪਟਿਆਲਾ/ ਚੰਡੀਗੜ੍ਹ 8 ਮਾਰਚ 

6060 ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਮੀਤ ਪ੍ਰਧਾਨ ਵਿਕਾਸ ਗਰਗ ਰਾਮਪੁਰਾ ਨੇ ਰੁਜ਼ਗਾਰ ਦਾ ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ ‘ਤੇ ਮੁੱਖ ਮੰਤਰੀ ਦੇ ਸ਼ਹਿਰ ਕੀਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। 

ਅਧਿਆਪਕ ਆਗੂਆਂ ਨੇ ਆਖਿਆ ਕਿ ਸੂਬੇ ਦੀ ਕਾੰਗਰਸ ਸਰਕਾਰ ਉੱਪਰ ਸੱਤਾ ਦਾ ਨਸ਼ਾ ਸਿਰ ਚੜ੍ਹਕੇ ਬੋਲ ਰਿਹਾ ਹੈ। ਨਾਰੀ ਦਿਵਸ ਮੌਕੇ ਰੁਜ਼ਗਾਰ ਦੀ ਮੰਗ ਕਰ ਰਹੀਆੰ ਬੇਰੁਜ਼ਗਾਰ ਪੰਜਾਬ ਦੀਆੰ ਮੁਟਿਆਰਾੰ ਪ੍ਰਤੀ ਸਰਕਾਰ ਦਾ ਤਾਨਾਸ਼ਾਹੀ ਭਰਪੂਰ ਰਵੱਈਆ ਸਰਕਾਰ ਦੇ ਲੋਕ ਮਾਰੂ ਮਨਸੂਬਿਆੰ ਨੂੰ ਜੱਗ-ਜਾਹਰ ਕਰਦਾ ਹੈ। ਘਰ-ਘਰ ਰੁਜ਼ਗਾਰ ਦੇ ਝੂਠੇ ਵਾਅਦਿਆੰ ਵਾਲੀ ਕਾਂਗਰਸ ਸਰਕਾਰ ਆਪਣੇ ਕੀਤੇ ਚੋਣ ਵਾਅਦਿਆੰ ਤੋੰ ਇੱਕ-ਇੱਕ ਕਰਕੇ ਮੁਕਰ ਰਹੀ ਹੈ। 

ਸੂਬਾਈ ਆਗੂਆਂ ਅਜੈ ਕੁਮਾਰ ਹੁਸ਼ਿਆਰਪੁਰ, ਨਵੀਨ  ਬੋਹਾ ਅਤੇ ਕਰਮਜੀਤ ਕੌਹਰੀਆਂ  ਤੇ ਅਨੰਦ ਸਿੰਘ ਨੇ ਆਖਿਆ ਕਿ ਹਜ਼ਾਰਾਂ ਈ.ਟੀ. ਟੀ. ਅਤੇ ਬੀ.ਐਡ.(ਟੈੱਟ ਪਾਸ) ਅਧਿਆਪਕ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਹਨ ਪਰ ਪੰਜਾਬ ਸਰਕਾਰ ਬਹੁਤ ਘੱਟ ਗਿਣਤੀ ਵਿੱਚ ਪੋਸਟਾਂ ਕੱਢ ਕੇ ਉਹਨਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ। ਆਗੂਆਂ ਨੇ ਸਪਸ਼ੱਟ ਕੀਤਾ ਕਿ ਸਰਕਾਰ ਰੈਸ਼ਨੇਲਾਈਜੇਸ਼ਨ ਵਰਗੀਆੰ ਮਾਰੂ ਨੀਤੀਆੰ ਤਹਿਤ ਰੁਜ਼ਗਾਰ ਛਾੰਗ ਰਹੀ ਹੈ ਅਤੇ ਸਮਾਰਟ ਸਕੂਲ ਪਾਲਿਸੀ ਤਹਿਤ ਸਰਕਾਰੀ ਸਕੂਲਾੰ ਨੂੰ ਨਿੱਜੀ ਕੰਪਨੀਆੰ ਦੇ ਹੱਥਾੰ ਿਵੱਚ ਵੇਚਕੇ ਸਰਕਾਰੀ ਸਕੂਲਾੰ ਦਾ ਭੋਗ ਪਾਉਣ ਦੇ ਰਾਹ ਤੁਰੀ ਹੋਈ ਹੈ। ਉਹਨਾਂ ਆਖਿਆ ਕਿ 6060 ਅਧਿਆਪਕ ਯੂਨੀਅਨ ਪੰਜਾਬ ਬੇਰੁਜ਼ਗਾਰ ਅਧਿਆਪਕਾਂ ਦੇ ਹੱਕੀ ਘੋਲ ਦੀ ਡਟਵੀਂ ਹਮਾਇਤ ਕਰਦੀ ਹੈ ਅਤੇ ਉਹਨਾਂ ਦੇ ਰੁਜ਼ਗਾਰ ਦੀ ਹੱਕੀ ਮੰਗ ਦੀ ਪੂਰਤੀ ਲਈ ਸੰਘਰਸ਼ ਵਿੱਚ ਡਟਵਾਂ ਸਾਥ ਦੇਵੇਗੀ। ਜਥੇਬੰਦੀ ਦੇ ਆਗੂਆਂ ਨੇ ਬੇਰੁਜ਼ਗਾਰ ਈ.ਟੀ. ਟੀ. ਅਤੇ ਬੀ.ਐਡ. ਅਧਿਆਪਕਾਂ ਲਈ ਵੱਡੀ ਗਿਣਤੀ ਵਿੱਚ ਅਸਾਮੀਆੰ ਕੱਢਣ ਦੀ ਮੰਗ ਕੀਤੀ।

Read more