Monday 06 July 2020

ਦੇਸ਼ ‘ਚ ਉਦਯੋਗਿਕ ਹੱਬ ਨਾਲ ਜਾਣਿਆ ਜਾਵੇਗਾ ਪੰਜਾਬ : ਅਰੋੜਾ

- Posted on 26 June 2020

ਹੁਸ਼ਿਆਰਪੁਰ, 26 ਮਈ :

ਉਦਯੋਗ ਤੇ ਵਣਜ ਮੰਤਰੀ, ਪੰਜਾਬ  ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ 400 ਕਰੋੜ ਰੁਪਏ ਨਾਲ ਫੋਕਲ ਪੁਆਇੰਟਾਂ ਦਾ ਵਿਕਾਸ ਕੀਤਾ ਹੈ, ਜਿਸ ਵਿੱਚ 200 ਕਰੋੜ ਰੁਪਏ ਸਾਈਕਲ ਵੈਲੀ ਲਈ ਅਤੇ 200 ਕਰੋੜ ਰੁਪਏ ਸੂਬੇ ਦੇ 17 ਫੋਕਲ ਪੁਆਇੰਟਾਂ ਦੇ ਵਿਕਾਸ ‘ਤੇ ਖਰਚ ਕੀਤੇ ਜਾ ਰਹੇ ਹਨ। ਉਹ ਫਗਵਾੜਾ ਰੋਡ ਸਥਿਤ ਫੋਕਲ ਪੁਆਇੰਟ ਵਿੱਚ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਵਾਉਣ ਦੌਰਾਨ ਉਦਯੋਗਪਤੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ•ਾਂ ਕਿਹਾ ਕਿ ਇਹ ਪੈਸੇ ਫੋਕਲ ਪੁਆਇੰਟਾਂ ਦੀ ਚਾਰਦਿਵਾਰੀ, ਸੜਕ ਨਿਰਮਾਣ, ਵਾਟਰ ਸਪਲਾਈ ਦੇ ਅਪਗ੍ਰੇਡੇਸ਼ਨ, ਡ੍ਰੇਨਜ਼ ਸਿਸਟਮ ਦੇ ਅਪਗ੍ਰੇਡੇਸ਼ਨ, ਸਟਰੀਟ ਲਾਈਟ ਦੀ ਅਪਗ੍ਰੇਡੇਸ਼ਨ, ਟਰੀਟਮੈਂਟ ਪਲਾਂਟ ਆਦਿ ਦੇ ਨਿਰਮਾਣ ਕੰਮਾਂ ਉਪਰ ਖਰਚ ਕੀਤੇ ਜਾਣਗੇ। ਇਸ ਦੌਰਾਨ ਉਨ•ਾਂ ਨੇ ਨਸਰਾਲਾ ਫੋਕਲ ਪੁਆਇੰਟ ਸਬੰਧੀ ਕੁਝ ਕੰਮਾਂ ਲਈ 70 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ। ਉਨ•ਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇਸ਼ ਵਿੱਚ ਉਦਯੋਗਿਕ ਹਬ ਦੇ ਤੌਰ ‘ਤੇ ਜਾਣਿਆ ਜਾਵੇਗਾ।

 ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਸੂਬੇ ਦੇ ਫੋਕਲ ਪੁਆਇੰਟਾਂ ਦੀ ਹਾਲਤ ਬਦਹਾਲ ਹੋ ਗਈ ਸੀ, ਪਰ ਕਾਂਗਰਸ ਸਰਕਾਰ ਸੂਬੇ ਦੇ ਸਾਰੇ ਫੋਕਲ ਪੁਆਇੰਟਾਂ ਦੀ ਨੁਹਾਰ ਬਦਲ ਰਹੀ ਹੈ। ਉਨ•ਾਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਬਦਹਾਲ ਉਦਯੋਗਾਂ ਨੂੰ ਅੱਜ ਨਵੀਂ ਦਿਸ਼ਾ ਮਿਲੀ ਹੈ ਅਤੇ ਉਹ ਪ੍ਰਫੁੱਲਤ ਹੋ ਰਹੇ ਹਨ। ਇਹੀ ਕਾਰਨ ਹੈ ਕਿ ਪੰਜਾਬ ਦਾ ਉਦਯੋਗ ਵਿਭਾਗ ਪਹਿਲੇ ਸਥਾਨ ‘ਤੇ ਹੈ। ਉਨ•ਾਂ ਕਿਹਾ ਕਿ ਕੋਵਿਡ-19 ਨੂੰ ਲੈ ਕੇ ਸੂਬਾ ਸਰਕਾਰ ਵਲੋਂ ਅਪਣਾਈ ਗਈ ਨੀਤੀ ਦੀ ਪ੍ਰਧਾਨ ਮੰਤਰੀ ਨੇ ਵੀ ਸ਼ਲਾਘਾ ਕੀਤੀ ਹੈ ਅਤੇ ਬਾਕੀ ਸੂਬਿਆਂ ਨੂੰ ਵੀ ਪੰਜਾਬ ਮਾਡਲ ਅਪਣਾਉਣ ਦੀ ਸਲਾਹ ਦਿੱਤੀ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਉਦਯੋਗਾਂ ਦੇ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ।

 ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ 58 ਏਕੜ ਵਿੱਚ ਵੁੱਡ ਪਾਰਕ ਬਣਾਇਆ ਜਾ ਰਿਹਾ ਹੈ, ਜਿਸ ਨਾਲ ਸਿੱਧੇ ਰੂਪ ਵਿੱਚ 2 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਅਤੇ ਅਸਿੱਧੇ ਰੂਪ  ਵਿੱਚ ਕਰੀਬ 8 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ। ਉਨ•ਾਂ ਕਿਹਾ ਕਿ ਵੁੱਡ ਪਾਰਕ ਸਬੰਧੀ ਕੰਮ 4 ਮਹੀਨਿਆਂ ਅੰਦਰ ਸ਼ੁਰੂ ਹੋ ਜਾਵੇਗਾ। ਉਨ•ਾਂ ਕਿਹਾ ਕਿ ਕੋਵਿਡ-19 ਵਰਗੀ ਸਥਿਤੀ ਨਾਲ ਮੁਕਾਬਲਾ ਕਰ ਰਹੀ ਸੂਬਾ ਸਰਕਾਰ ਨੇ ਉਦਯੋਗਾਂ ਦੀ ਬਾਂਹ ਫੜੀ ਹੈ ਅਤੇ ਉਨ•ਾਂ ਦੀ ਹਰ ਮੰਗ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਹੈ। ਉਨ•ਾਂ ਕਿਹਾ ਕਿ ਉਦਯੋਗਾਂ ਲਈ ਲੇਬਰ ਦੀ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇੰਸਪੈਕਟਰੀ ਰਾਜ ਤੋਂ ਉਦਯੋਗਾਂ ਨੂੰ ਮੁਕਤ ਕਰਕੇ ਉਨ•ਾਂ ਨੂੰ ਹਰ ਤਰ•ਾਂ ਦੀ ਆਨਲਾਈਨ ਮੰਜ਼ੂਰੀਆਂ ਦੇ ਕੇ ਉਨ•ਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਫੋਕਲ ਪੁਆਇੰਟ ਦੇ ਉਦਯੋਗਪਤੀਆਂ ਨੇ ਕੈਬਨਿਟ ਮੰਤਰੀ ਅਰੋੜਾ ਵਲੋਂ ਫੋਕਲ ਪੁਆਇੰਟ ਦੀ ਲੰਮੇਂ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਉਪਰ ਧੰਨਵਾਦ ਪ੍ਰਗਟ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ•ੇ ਹਨ।

ਇਸ ਮੌਕੇ ‘ਤੇ ਬੀ.ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸਰਵਣ ਸਿੰਘ, ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਡਾਇਰੈਕਟਰ ਕਮ-ਵਾਇਸ ਚੇਅਰਮੈਨ ਬ੍ਰਹਮ ਸ਼ੰਕਰ ਜਿੰਪਾ, ਇੰਪਰੂਪਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਚੀਫ ਇੰਜੀਨੀਅਰ ਪੀ.ਐਸ.ਆਈ.ਈ.ਸੀ. ਰਮਤੇਸ਼ ਸਿੰਘ ਬੈਂਸ, ਜੀ.ਐਮ. ਜ਼ਿਲ•ਾ ਉਦਯੋਗ ਕੇਂਦਰ ਅਮਰਜੀਤ ਲਾਲ, ਐਕਸੀਅਨ  ਧਰਮਿੰਦਰ ਬਸੀ, ਫੰਕਸ਼ਨਲ ਮੈਨੇਜਰ ਅਰੁਣ ਕੁਮਾਰ, ਚੰਦਰ ਮੋਹਨ ਪੁਰੀ, ਸਤੀਸ਼ ਪੁਰੀ,  ਸ਼ਾਮ ਪੁਰੀ,  ਅਜਵਿੰਦਰ ਸਿੰਘ, ਸ਼੍ਰੀਮਤੀ ਸੁਨੇਹ ਜੈਨ,  ਹਰੀਸ਼ ਸੈਣੀ, ਰਜਨੀਸ਼ ਟੰਡਨ,  ਸੁਰਿੰਦਰ ਪਾਲ ਸਿੱਧੂ,  ਕੁਲਵਿੰਦਰ ਸਿੰਘ ਹੁੰਦਲ,  ਬਲਵਿੰਦਰ ਬਿੰਦੀ,  ਦੀਪਕ ਪੁਰੀ,  ਅਰੁਣ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ। 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com