ਪੰਜਾਬ ਰਾਜ ਫੂਡ ਕਮਿਸ਼ਨ ਵੱਲੋਂ ਸਕੂਲ਼ੀ ਵਿਦਿਆਰਥੀਆਂ ਲਈ ਮਿਡ ਡੇ ਮੀਲ ਕੈਦੀਆਂ ਤੋਂ ਬਨਵਾਉਣ ਦਾ ਵਿਚਾਰ

ਚੰਡੀਗੜ, 23 ਜੁਲਾਈ : ਪੰਜਾਬ ਰਾਜ ਦੇ ਸਕੂਲ਼ੀ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਅਧੀਨ ਵਧੀਆ, ਪੋਸ਼ਟਿਕ ਅਤੇ ਸ਼ੁਧ ਖਾਣਾ ਮੁਹੱਈਆਂ ਕਰਵਾਉਣ ਦੀ ਦਿਸ਼ਾ ਵਿੱਚ  ਪੰਜਾਬ ਰਾਜ ਫੂਡ ਕਮਿਸ਼ਨ ਵੱਲੋਂ ਨਵੀਂ ਕਿਸਮ ਤਜਵੀਜ ਉਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਮੀਟਿੰਗ ਕੇਂਦਰੀ ਮਨੁੱਖੀ ਸਰੋਤ ਵਸੀਲੇ ਵਿਕਾਸ ਵਿਭਾਗ ਵਲੋਂ ਜੇਲ•ਾਂ ਵਿੱਚ ਤਿਆਰ ਖਾਣੇ ਨੂੰ ਮਿੱਡ ਡੇਅ ਮੀਲ ਵਜੋਂ ਵਰਤਣ ਸਬੰਧੀ ਗਏ ਫੈਸਲੇ ਦੀ ਰੋਸ਼ਨੀ ਵਿੱਚ ਹੋਈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਫੂਡ ਕਮਿਸ਼ਨ ਦੇ ਚੈਅਰਮੈਨ ਸ਼੍ਰੀ ਡੀ.ਪੀ. ਰੈਡੀ ਨੇ ਅੱਜ ਇਥੇ ਦੱਸਿਆ ਕਿ ਕਮਿਸ਼ਨ ਵੱਲੋਂ ਪੰਜਾਬ ਰਾਜ ਦੀਆਂ ਜੇਲ•ਾਂ ਵਿੱਚ ਬੰਦ ਕੈਦੀਆਂ ਤੋਂ ਤਾਜਾ,ਗਰਮ ਅਤੇ ਪੋਸ਼ਟਿਕ ਖਾਣਾ ਤਿਆਰ ਕਰਵਾ ਕੇ ਪੰਜਾਬ ਰਾਜ ਦੇ ਸਰਕਾਰੀ ਵਿੱਚ ਪੜ•ਦੇ ਵਿਦਿਆਰਥੀਆਂ ਨੂੰ ਉਪਲੰਬਧ ਕਰਵਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। 

ਉਨ•ਾਂ ਕਿਹਾ ਕਿ ਇਸ ਨਾਲ ਜਿੱਥੇ ਕੈਦੀਆਂ ਲਈ ਨਵੇਂ ਰੁਜਗਾਰ ਦੇ ਮੌਕੇ ਹੋਣਗੇ ਉਥੇ ਨਾਲ ਹੀ ਵਿਦਿਆਰਥੀਆਂ ਨੂੰ ਮਿਡ ਡੇਅ ਮੀਲ ਅਧੀਨ ਦਿੱਤੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਦੀ ਇਕ ਹੀ ਥਾ ਤੋਂ ਨਿਗਰਾਨੀ ਵੀ ਕੀਤੀ ਜਾ ਸਕੇਗੀ।

ਪੰਜਾਬ ਰਾਜ ਫੂਡ ਕਮਿਸ਼ਨ ਦੇ ਚੈਅਰਮੈਨ ਸ਼੍ਰੀ ਡੀ.ਪੀ. ਰੈਡੀ ਨੇ ਮੀਟਿੰਗ ਵਿੱਚ ਹਾਜਰ ਪ੍ਰਮੁੱਖ ਸਕੱਤਰ ਜੇਲ•, ਸ੍ਰੀ ਕਿਰਪਾ ਸੰਕਰ ਸਰੋਜ ਨੁੰ ਹਦਾਇਤ ਕੀਤੀ ਕਿ ਉਹ ਇਸ ਯੋਜਨਾ ਦੇ ਲਾਭ ਅਤੇ ਹਾਨੀਆ ਨੂੰ ਚੰਗੀ ਤਰ•ਾਂ ਵਿਚਾਰਨ ਤੋਂ ਬਾਅਦ ਕਮਿਸ਼ਨ ਨੂੰ ਸੂਚਿਤ ਕਰਨ।

ਪੰਜਾਬ ਰਾਜ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਮਿਡਲ ਸਕੂਲ ਤੱਕ ਦੇ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਦਿੱਤਾ ਜਾਂਦਾ ਹੈ । ਇਹ ਯੋਜਨਾ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨਾਲ ਮਿਲ ਕੇ 60-40 ਰੇਸ਼ੋ ਵਿੱਚ ਚਲਾਈ ਜਾ ਰਹੀ ਹੈ।

Read more