Tuesday 11 August 2020

ਪੰਜਾਬ ਖੇਡ ਯੂਨੀਵਰਸਿਟੀ ਨੇ ਪੀ.ਜੀ. ਡਿਪਲੋਮਾ ਤੇ ਡਿਗਰੀ ਕੋਰਸਾਂ ਵਿੱਚ ਦਾਖਲਿਆਂ ਲਈ ਅਰਜ਼ੀਆਂ ਮੰਗੀਆਂ

- Posted on 29 July 2020

ਚੰਡੀਗੜ, 29 ਜੁਲਾਈ

ਮਹਾਰਾਜਾ ਭੁਪਿੰਦਰਾ ਸਿੰਘ ਪੰਜਾਬ ਖੇਡ ਯੂਨੀਵਰਸਿਟੀਪਟਿਆਲਾ ਨੇ ਚਾਰ ਪੀ.ਜੀ. ਡਿਪਲੋਮਾ ਤੇ ਮਾਸਟਰ ਡਿਗਰੀ ਕੋਰਸਾਂ ਵਿੱਚ ਦਾਖਲਿਆਂ ਲਈ ਰਜਿਸਟਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।

ਇਹ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਜੇ.ਐਸ. ਚੀਮਾ ਨੇ ਕਿਹਾ ਕਿ ਖੇਡ ਮੰਤਰੀ ਰਾਣਾ ਸੋਢੀ ਦੀਆਂ ਹਦਾਇਤਾਂ ਕਿ ਨੌਜਵਾਨਾਂ ਦੀ ਸ਼ਕਤੀ ਨੂੰ ਉਸਾਰੂ ਖੇਡਾਂ ਵੱਲ ਲਾਇਆ ਜਾਵੇਉਤੇ ਚੱਲਦਿਆਂ ਅਕਾਦਮਿਕ ਸੈਸ਼ਨ 2020-21 ਲਈ ਚਾਰ ਪੀ.ਜੀ. ਡਿਪਲੋਮਾ ਤੇ ਮਾਸਟਰ ਡਿਗਰੀ ਕੋਰਸਾਂ ਵਿੱਚ ਦਾਖਲਿਆਂ ਲਈ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਪੀ.ਜੀ. ਡਿਪਲੋਮਾ ਇਨ ਯੋਗਾਪੀ.ਜੀ. ਡਿਪਲੋਮਾ ਇਨ ਹੈਲਥਫਿਟਨੈੱਸ ਤੇ ਵੈਲਨੈੱਸਪੀ.ਜੀ. ਡਿਪਲੋਮਾ ਇਨ ਸਪੋਰਟਸ ਮੈਨੇਜਮੈਂਟ ਅਤੇ ਐਮ.ਐਸਸੀ (ਯੋਗਾ) ਵਿੱਚ ਦਾਖਲੇ ਲਈ ਯੋਗਤਾ ਵਿੱਚ ਜਨਰਲ ਵਰਗ ਲਈ ਕਿਸੇ ਵੀ ਵਿਸ਼ੇ ਵਿੱਚ ਘੱਟੋ ਘੱਟ 50 ਫੀਸਦੀ ਨੰਬਰਾਂ ਨਾਲ ਗਰੈਜੂਏਸ਼ਨ ਅਤੇ ਐਸ.ਸੀ./ਐਸ.ਟੀ./ਓ.ਬੀ.ਸੀ. ਲਈ ਗਰੈਜੂਏਸ਼ਨ ਵਿੱਚ 45 ਫੀਸਦੀ ਨੰਬਰ ਲਾਜ਼ਮੀ ਹਨ। ਜਿਨਾਂ ਉਮੀਦਵਾਰਾਂ ਨੇ ਕੌਮਾਂਤਰੀ/ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲਿਆਉਹ ਵੀ ਦਾਖਲਿਆਂ ਲਈ ਯੋਗ ਹੋਣਗੇ।

ਵਾਈਸ ਚਾਂਸਲਰ ਨੇ ਦੱਸਿਆ ਕਿ ਉਨਾਂ ਇੱਛੁਕ ਉਮੀਦਵਾਰ ਨੂੰ ਪਹਿਲ ਮਿਲੇਗੀਜਿਨਾਂ ਬੀ.ਪੀ.ਈ.ਐੱਡਬੀ.ਪੀ.ਈ.ਐਸ.ਬੀ.ਐਸਸੀ (ਸਪੋਰਟਸ ਸਾਇੰਸ/ਸਪੋਰਟਸ ਨਿਊਟਰੀਸ਼ਨ ਅਤੇ ਖੇਡਾਂ ਨਾਲ ਸਬੰਧਤ ਹੋਰ ਕੋਰਸ) ਵਿੱਚ 4/2 ਸਾਲਾ ਡਿਗਰੀ ਕੀਤੀ ਹੋਵੇ। ਇਸ ਤੋਂ ਇਲਾਵਾ ਉਹ ਉਮੀਦਵਾਰ ਵੀ ਬਿਨੈ ਕਰ ਸਕਦੇ ਹਨਜਿਨਾਂ ਕੌਮਾਂਤਰੀ/ਕੌਮੀ/ਸੂਬਾ/ਯੂਨੀਵਰਸਿਟੀ/ਕਾਲਜ ਪੱਧਰ ਉਤੇ ਕਿਸੇ ਖੇਡ ਮੁਕਾਬਲੇ ਵਿੱਚ ਭਾਗ ਲਿਆ ਹੋਵੇ। ਦਾਖਲੇ ਲਈ ਪੁਜੀਸ਼ਨ ਹਾਸਲ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ। ਇੱਛੁਕ ਉਮੀਦਵਾਰ ਯੂਨੀਵਰਸਿਟੀ ਦੀ ਵੈੱਬਸਾਈਟ mbspsu.pgsgcpe.com ਉਤੇ 21 ਅਗਸਤ 2020 ਤੱਕ ਆਨਲਾਈਨ ਵੀ ਬਿਨੈ ਕਰ ਸਕਦੇ ਹਨ। ਦਾਖਲਿਆਂ ਲਈ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 94657-80091 ਅਤੇ 88375-74060 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com