ਕਰੋਨਾ ਵਾਇਰਸ ਦਾ ਡਰ ਵਧਿਆ : 5ਵੀਂ, 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਮੁੜ ਮੁਲਤਵੀ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰੈਸ ਨੋਟ ਵਾਪਿਸ ਲਿਆ

ਮੋਹਾਲੀ, 9 ਅਪ੍ਰੈਲ (ਕੁਲਦੀਪ ਸਿੰਘ ਚਾਵਲਾ)-ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ, 10ਵੀਂ ਅਤੇ 12ਵੀਂ ਕਲਾਸਾਂ ਦੀਆਂ ਰਹਿੰਦੀਆਂ ਪ੍ਰੀਖਿਆਵਾਂ ਅਪ੍ਰੈਲ ਵਿਚ ਕਰਾਉਣ ਦਾ ਫੈਸਲਾ ਅਗਲੇ ਹੁਕਮਾਂ ਤੱਕ ਵਾਪਿਸ ਲੈ ਲਿਆ ਹੈ। ਇਸ ਸਬੰਧੀ ਬੋਰਡ ਵਲੋਂ ਅੱਜ ਜਾਰੀ ਕੀਤਾ ਗਿਆ ਪ੍ਰੈਸ ਸੂਚਨਾ ਨੋਟ ਵੀ ਵਾਪਿਸ ਲੈਣ ਬਾਰੇ ਮੀਡੀਆ ਨੂੰ ਜਾਣਕਾਰੀ ਦੇ ਦਿੱਤੀ ਹੈ। ਇਸ ਸਬੰਧੀ ਕੰਟਰੋਲਰ ਪ੍ਰੀਖਿਆਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਜਨਕ ਰਾਜ ਮਹਿਰੋਕ ਨੇ ‘ਪੰਜਾਬਅੱਪਡੇਟ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਦੇ 5ਵੀਂ, 10ਵੀਂ ਤੇ 12ਵੀਂ ਦੀਆਂ ਲਿਖਤੀ ਰਹਿੰਦੀਆਂ ਪ੍ਰੀਖਿਆਵਾਂ ਸਬੰਧੀ ਜਾਰੀ ਕੀਤਾ ਪ੍ਰੈਸ ਮਿਤੀ 9 ਅਪ੍ਰੈਲ 2020 ਅਗਲੇ ਹੁਕਮਾਂ ਤੱਕ ਵਾਪਿਸ ਲਿਆ ਜਾਂਦਾ ਹੈ।     

Read more