ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੀਐਸਟੀਈਟੀ – 2018 ਦੀ ਪ੍ਰੀਖਿਆ ਮੁਲਤਵੀ

ਐੱਸਏਐੱਸ ਨਗਰ- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਟੀਈਟੀ ਦਾ ਪੇਪਰ ਦੂਜੀ ਵਾਰ ਮੁਲਤਵੀ ਕਰ ਦਿੱਤਾ ਹੈ। ਪੇਪਰ 5 ਜਨਵਰੀ ਨੂੰ ਹੋਣਾ ਸੀ ਜਿਹੜਾ ਕਿ ਹੁਣ 19 ਜਨਵਰੀ ਨੂੰ ਹੋਵੇਗਾ। ਇਸ ਤੋਂ ਪਹਿਲਾਂ ਪੇਪਰ ਮੁਲਤਵੀ ਹੋਣ ਕਾਰਨ ਪ੍ਰੀਖਿਆ ਕੇਂਦਰ ਸਨ ਪਰ ਹੁਣ ਇਹ ਪ੍ਰਬੰਧਕੀ ਊਣਤਾਈਆਂ ਕਾਰਨ ਅੱਗੇ ਪਾਇਆ ਗਿਆ ਹੈ। ਜਾਣਕਾਰੀ ਮਿਲੀ ਹੈ ਊਣਤਾਈਆਂ ਨੂੰ ਦੇਖਦਿਆਂ ਚੇਅਰਮੈਨ ਿਸ਼ਨ ਕੁਮਾਰ ਨੇ ਡਾਇਰੈਕਟਰ ਕੰਪਿਊਟਰਜ਼ ਪਾਸੋਂ ਇਸ ਕੰਮ ਦਾ ਜ਼ਿੰਮਾਂ ਵੀ ਵਾਪਿਸ ਲੈ ਲਿਆ ਹੈ। ਹੁਣ ਇਸ ਕੰਮ ਲਈ ਕਿਸੇ ਹੋਰ ਅਫ਼ਸਰ ਨੂੰ ਤੈਨਾਤ ਕੀਤਾ ਜਾਵੇਗਾ। 

ਪ੍ਰਾਪਤ ਵੇਰਿਵਆਂ ਅਨੁਸਾਰ ਬੋਰਡ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਉਮੀਦਵਾਰਾਂ ਨੂੰ ਜਾਰੀ ਹੋਏ ਰੋਲ ਨੰਬਰ ਰੈਨਡਮਆਈਜ਼ ਨਹੀਂ ਸਨ, ਜਿਸ ਕਰਕੇ ਪ੍ਰੀਖਿਆ ਵਿਚ ਨਕਲ ਹੋਣ ਦੇ ਆਸਾਰ ਵੱਧ ਗਏ ਸਨ। ਜਾਣਕਾਰੀ ਹੈ ਕਿ ਜਾਰੀ ਕੀਤੇ ਗਏ ਰੋਲ ਨੰਬਰ ਬਿਨੈ-ਪੱਤਰੀ ਦੀ ਲੜੀ ਅਨੁਸਾਰ ਹੀ ਜਾਰੀ ਕਰ ਦਿੱਤੇ ਗਏ ਜਿਸ ਦੀ ਘੋਖ਼ ਕਰਨ ਤੋਂ ਬਾਅਦ ਪ੍ਰੀਖਿਆ ਦੁਬਾਰਾ ਮੁਲਤਵੀ ਕਰ ਦਿੱਤੀ ਗਈ।

Read more