05 December 2020 04:54 pm

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੰਗਲਵਾਰ ਨੂੰ ਦਸਵੀਂ ਸ਼੍ਰੇਣੀ ਦੇ ਵਿਸ਼ਾ ਸੰਗੀਤ (ਤਬਲਾ) ਅਤੇ ਬਾਰ੍ਹਵੀਂ ਸ਼੍ਰੇਣੀ ਦੇ ਵਿਸ਼ਾ ਖੇਤੀਬਾੜੀ ਦੇ ਇਮਤਿਹਾਨ ਸੁਚਾਰੂ ਪ੍ਰਬੰਧਾਂ ਹੇਠ ਮੁਕੰਮਲ ਹੋਏ

- Posted on 03 November 2020

ਐੱਸ.ਏ.ਐੱਸ. ਨਗਰ, 3 ਨਵੰਬਰ  : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਵੇਰ ਦੇ ਹੀ ਸੈਸ਼ਨਾਂ ਵਿੱਚ ਲਈਆਂ ਜਾ ਰਹੀਆਂ ਅਨੁਪੂਰਕ ਪਰੀਖਿਆਵਾਂ ਵਿੱਚ ਮੰਗਲਵਾਰ ਨੂੰ ਦਸਵੀਂ ਸ਼੍ਰੇਣੀ ਦੇ ਵਿਸ਼ਾ ਸੰਗੀਤ (ਤਬਲਾ) ਦੇ ਨਾਲ-ਨਾਲ ਬਾਰ੍ਹਵੀਂ ਸ਼੍ਰੇਣੀ ਦੇ ਵਿਸ਼ਾ ਖੇਤੀਬਾੜੀ ਦੇ ਇਮਤਿਹਾਨ ਸੁਚਾਰੂ ਪ੍ਰਬੰਧਾਂ ਹੇਠ ਮੁਕੰਮਲ ਹੋਏ|  

ਦਸਵੀਂ ਸ਼੍ਰੇਣੀ ਦੀਆਂ ਓਪਨ ਸਕੂਲ ਪ੍ਰਣਾਲੀ, ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਅਤੇ ਸਪੈਸ਼ਲ ਚਾਂਸ ਕੈਟਾਗਰੀਆਂ ਅਧੀਨ ਪਰੀਖਿਆ ਦੇਣ ਵਾਲੇ ਕੁੱਲ 7 ਪਰੀਖਿਆਰਥੀਆਂ ਲਈ ਬੋਰਡ ਵੱਲੋਂ ਮੰਗਲਵਾਰ ਨੂੰ ਕੁੱਲ 6 ਪਰੀਖਿਆ ਕੇਂਦਰਾਂ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਅਨੁਪੂਰਕ ਪਰੀਖਿਆ ਅਧੀਨ ਓਪਨ ਸਕੂਲ, ਸਾਰੇ ਗੁਰੱਪ, ਵਾਧੂ ਵਿਸ਼ਾ, ਕਾਰਗੁਜ਼ਾਰੀ ਸੁਧਾਰ ਅਤੇ ਸਪੈਸ਼ਲ ਚਾਂਸ ਦੀ ਪਰੀਖਿਆ ਦੇਣ ਵਾਲੇ ਕੁੱਲ 348 ਪਰੀਖਿਆਰਥੀਆਂ ਲਈ ਕੁੱਲ 72 ਪਰੀਖਿਆ ਕੇਂਦਰਾਂ ਦੀ ਸਥਾਪਨਾ ਕੀਤੀ ਗਈ|

ਸਿੱਖਿਆ ਬੋਰਡ ਵੱਲੋਂ ਸੂਬੇ ਵਿੱਚ ਕੋਵਿਡ-19 ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ  ਕਰਦਿਆਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀ ਪਰੀਖਿਆ ਲਈ ਸਥਾਪਿਤ ਸਮੁੱਚੇ ਪਰੀਖਿਆ ਕੇਂਦਰਾਂ ਵਿੱਚ ਤਾਇਨਾਤ ਪਰੀਖਿਅਕ ਅਮਲੇ ਅਤੇ ਪਰੀਖਿਆਰਥੀਆਂ  ਵੱਲੋਂ ਮਾਸਕ ਪਾਉਣ ਸਮੇਤ ਪਰੀਖਿਆ ਕੇਂਦਰਾਂ ਦੀ ਸੈਨੇਟਾਈਜ਼ੇਸ਼ਨ ਅਤੇ ਉਚਿਤ ਸਮਾਜਿਕ ਦੂਰੀ ਦੀ ਪਾਲਣਾ ਕਰਨ ਵਰਗੇ ਮੁਢਲੇ ਕਦਮਾਂ ਨੂੰ ਯਕੀਨੀ ਬਣਾਇਆ ਗਿਆ ਹੈ|

ਸਿੱਖਿਆ ਬੋਰਡ ਵੱਲੋਂ ਪੁਖ਼ਤਾ ਪ੍ਰਬੰਧਾਂ ਸਦਕਾ ਮੰਗਲਵਾਰ ਨੂੰ ਹੋਈਆਂ ਦੋਵੇਂ ਸ਼੍ਰੇਣੀਆਂ ਦੀਆਂ ਪਰੀਖਿਆਵਾਂ ਸ਼ਾਂਤੀਪੂਰਵਕ ਸੰਪੂਰਨ ਹੋਈਆਂ| ਪ੍ਰਾਪਤ ਰਿਪੋਰਟ ਅਨੁਸਾਰ ਪਰੀਖਿਆ ਦੌਰਾਨ ਸਮੁੱਚੇ ਪੰਜਾਬ ਵਿੱਚੋਂ ਕਿਸੇ ਪਰੀਖਿਆਰਥੀ ਵੱਲੋਂ ਨਕਲ ਕਰਨ ਜਾਂ ਹੋਰ ਕਿਸੇ ਅਯੋਗ ਤਰੀਕੇ ਨਾਲ ਪ੍ਰੀਖਿਆ ਦੇਣ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ|

 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com