ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸਨ ਵੱਲੋਂ ‘ਮੁੱਖ ਮੰਤਰੀ ਕੋਵਿਡ-19 ਰਿਲੀਫ ਫੰਡ’ ਲਈ ਇਕ ਦਿਨ ਦੀ ਤਨਖਾਹ ਦਾਨ

ਚੰਡੀਗੜ•, 9 ਅਪਰੈਲ:ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸਨ ਨੇ ਆਪਣੇ ਸਾਰੇ ਮੁਲਾਜ਼ਮਾਂ ਦੀ ਇੱਕ ਦਿਨ ਦੀ ਤਨਖਾਹ ‘ਮੁੱਖ ਮੰਤਰੀ ਕੋਵਿਡ-19 ਰਿਲੀਫ਼ ਫੰਡ’ ਵਿੱਚ ਦਾਨ ਦਿੱਤਾ ਹੈ।

ਕਾਰਪੋਰੇਸ਼ਨ ਦੇ ਚੇਅਰਮੈਨ ਇੰਜਿ: ਮੋਹਣ ਲਾਲ ਸੂਦ ਨੇ ਦੱਸਿਆ ਕਿ ਇਕ ਦਿਨ ਦੀ ਤਨਖਾਹ ਦਾਨ ਕਰਕੇ 2 ਲੱਖ 23 ਹਾਜ਼ਾਰ ਤੋਂ ਵੱਧ ਦਾ  ਯੋਗਦਾਨ ਪਾਇਆ ਗਿਆ ਹੈ।

ਸੂਦ ਨੇ ਦੱਸਿਆ ਕਿ  ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸਨ ਦੇ ਕਰਮਚਾਰੀਆਂ ਵਲੋਂ ਹਮੇਸਾ ਔਖੇ ਸਮੇਂ ਆਪਣੇ ਫਰਜਾਂ ‘ਤੇ ਪਹਿਰਾ ਦਿੰਦੇ ਆ ਰਹੇ ਹਨ। ਇਸਤੋਂ ਪਹਿਲਾਂ  ਕਰਮਚਾਰੀਆਂ ਨੇ ਪਿਛਲੇ ਸਾਲ ਆਏ ਹੜ•ਾਂ ਦੌਰਾਨ ਹੋਏ ਭਾਰੀ ਨੁਕਸਾਨ ਸਮੇਂ ਵੀ ਇੱਕ ਲੱਖ ਰੁਪਏ ਦਾ ਯੋਗਦਾਨ ‘ਮੁੱਖ ਮੰਤਰੀ ਰਾਹਤ ਫੰਡ ਵਿਚ’ਪਾਇਆ ਸੀ।

ਚੇਅਰਮੈਨ ਵਲੋਂ ਕਾਰਪੋਰੇਸਨ ਦਾ ਸਮੂਹ ਕਰਮਚਾਰੀਆਂ ਵਲੋਂ ਇਸ ਸੰਕਟ ਦੇ ਸਮੇਂ ਪਾਏ ਯੋਗਦਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਹੀ ਅਜਿਹਾ ਪਹਿਲਾ ਸੂਬਾ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੀਆਂ ਜਿੰਦਗੀਆਂ ਬਚਾਉਣ ਲਈ ਵੱਡਾ ਫੈਸਲਾ ਕਰਦਿਆ ਸਮੁੱਚੇ ਸੂਬੇ ਵਿੱਚ ਕਰਫ਼ਿਊ ਲਗਾਉਣ ਦਾ ਐਲਾਨ ਕੀਤਾ ਸੀ।

ਸੂਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਸੰਕਟ ਵਿੱਚ ਸਹਿਯੋਗ ਦੇਣ ਤੇ ਆਪਣੇ ਘਰਾਂ ਵਿੱਚ ਹੀ ਰਹਿਣਾ ਯਕੀਨੀ ਬਣਾਉਣ ।

Read more