ਪੰਜਾਬ ਸਾਵਣ ਬੰਪਰ ਨੇ ਹਰਿਆਣਾ ਦੇ ਬਜ਼ੁਰਗ ਕਿਸਾਨ ਦੇ ਚਿਹਰੇ ‘ਤੇ ਲਿਆਂਦੀ ਹਰਿਆਲੀ

ਟੋਹਾਣਾ ਵਾਸੀ 94 ਸਾਲਾ ਬਲਵੰਤ ਸਿੰਘ ਨੇ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ  

ਚੰਡੀਗੜ•, 23 ਜੁਲਾਈ

ਉਮਰ ਦੇ ਨਾਲ ਖਾਹਿਸ਼ਾਂ ਬਿਰਧ ਨਹੀਂ ਹੁੰਦੀਆਂ। ਪਰ ਇਸ ਵਾਸਤੇ ਤੁਹਾਨੂੰ ਆਪਣੇ ਆਪ ‘ਤੇ ਵਿਸ਼ਵਾਸ ਰੱਖਣ ਤੋਂ ਇਲਾਵਾ ਦ੍ਰਿੜ• ਇਰਾਦੇ ਅਤੇ ਠੋਸ ਯਤਨਾਂ ਦੀ ਲੋੜ ਹੁੰਦੀ ਹੈ। ਜੇਕਰ ਕਿਸੇ ਨੇ ਸਿਰੜ ਨਾਲ ਸੁਪਨੇ ਸੱਚ ਹੁੰਦੇ ਦੇਖਣੇ ਹੋਣ ਤਾਂ ਹਰਿਆਣਾ ਦੇ ਟੋਹਾਣਾ ਵਾਸੀ ਬਜ਼ੁਰਗ ਕਿਸਾਨ ਬਲਵੰਤ ਸਿੰਘ ਨੂੰ ਮਿਲਣਾ ਚਾਹੀਦਾ ਹੈ, ਜਿਨ•ਾਂ ਨੇ ਪੰਜਾਬ ਰਾਜ ਸਾਵਣ ਬੰਪਰ-2019 ਦਾ ਪਹਿਲਾ ਇਨਾਮ ਜਿੱਤਿਆ ਹੈ। 

ਪੰਜਾਬ ਲਾਟਰੀਜ਼ ਵਿਭਾਗ ਕੋਲ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮ•ਾਂ ਕਰਾਉਣ ਬਾਅਦ ਬਲਵੰਤ ਸਿੰਘ ਨੇ ਦੱਸਿਆ ਕਿ ਉਹ ਮੁਹਾਲੀ ਰਹਿੰਦੀ ਆਪਣੀ ਧੀ ਨੂੰ ਮਿਲਣ ਆਏ ਸਨ ਅਤੇ ਉਨ•ਾਂ ਨੇ ਤਿੰਨ ਟਿਕਟਾਂ ਖਰੀਦੀਆਂ ਸਨ। ਉਨ•ਾਂ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਟਿਕਟ ਖਰੀਦਦੇ ਆ ਰਹੇ ਸਨ ਪਰ ਕਦੇ ਵੀ ਵੱਡਾ ਇਨਾਮ ਨਹੀਂ ਨਿਕਲਿਆ ਸੀ ਪਰ ਇਸ ਵਾਰ ਐਸੀ ਕਿਸਮਤ ਚਮਕੀ ਕਿ ਉਨ•ਾਂ ਨੂੰ ਤਿੰਨੇਂ ਟਿਕਟਾਂ ‘ਤੇ ਇਨਾਮ ਨਿਕਲੇ ਹਨ। ਉਨ•ਾਂ ਦੱਸਿਆ ਕਿ ਦੋ ਟਿਕਟਾਂ ‘ਤੇ ਦੋ-ਦੋ ਸੌ ਰੁਪਏ ਦੇ ਇਨਾਮ ਅਤੇ ਟਿਕਟ ਨੰਬਰ ਬੀ-331362 ‘ਤੇ ਉਨ•ਾਂ ਨੂੰ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। 

94 ਸਾਲਾ ਇਸ ਖੁਸ਼ਨਸੀਬ ਜੇਤੂ ਨੇ ਲਾਟਰੀਜ਼ ਵਿਭਾਗ ਵੱਲੋਂ ਡਰਾਅ ਕੱਢਣ ਦੇ ਅਪਣਾਏ ਜਾਂਦੇ ਸਰਲ ਤੇ ਪਾਰਦਰਸ਼ੀ ਤਰੀਕੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਰਾਸ਼ੀ ਨਾਲ ਉਹ ਹੋਰ ਜ਼ਮੀਨ ਖਰੀਦਣ ਤੋਂ ਇਲਾਵਾ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ਕਰਾਉਣਾ ਚਾਹੁੰਦੇ ਹਨ। 

ਜ਼ਿਕਰਯੋਗ ਹੈ ਕਿ ਪੰਜਾਬ ਰਾਜ ਸਾਵਣ ਬੰਪਰ ਦਾ ਡਰਾਅ 8 ਜੁਲਾਈ ਨੂੰ ਲੁਧਿਆਣਾ ਵਿਖੇ ਕੱਢਿਆ ਗਿਆ ਸੀ ਅਤੇ ਡੇਢ ਕਰੋੜ ਰੁਪਏ ਦੇ ਪਹਿਲੇ ਦੋ ਇਨਾਮ ਟਿਕਟ ਨੰਬਰ ਏ-316460 ਅਤੇ ਬੀ- 331362 ‘ਤੇ ਨਿਕਲੇ ਸਨ। ਦੂਜੀ ਖੁਸ਼ਨਸੀਬ ਜੇਤੂ ਖਰੜ ਵਾਸੀ ਸੁਮਨ ਪ੍ਰਿਆ ਜਾਰਜ ਮਸੀਹ ਬਣੀ ਸੀ। 

Read more