ਜਦ ਰੁੱਤਾਂ ਹੋਣ ਉਦਾਸ।

ਜਦ ਰੁੱਤਾਂ ਹੋਣ ਉਦਾਸ।

ਪੱਤਝੜ ਦੇ ਹੋਣ ਲਿਬਾਸ।

ਜਸ਼ਨ ਨੀ ਭਾਲ਼ੀਦੇ।

ਸਿਵਿਆਂ ਦੇ ਬਲਦਿਆਂ

ਦੀਵੇ ਨਹੀਂ ਬਾਲ਼ੀ ਦੇ।

ਇਸ ਹਵਾ ਨਾਲ ਨਹੀਂ ਫਸਲਾਂ ਨੇ ਲਹਿਰਾ ਹੋਣਾ।

ਹਲੇ ਕਿੰਨੀਆ ਚੁੰਨੀਆਂ ਦਾ ਰੰਗ ਇੱਕੋ ਜਿਹਾ ਹੋਣਾ।

ਜੋ ਰੋ ਰਿਹਾ ਕੋਈ ਆਪਣਾ ਹੀ ਭੈਣ ਭਰਾ ਹੋਣਾ।

ਵਖਤ ਸੰਵਾਰੀਦੇ ,

ਵਖਤ ਨਹੀਂ ਟਾਲ਼ੀਏ ।

ਸਿਵਿਆਂ ਦੇ ਬਲਦਿਆਂ

ਦੀਵੇ ਨਹੀਂ ਬਾਲ਼ੀ ਦੇ। ?æ

???

Read more