ਪੰਜਾਬ ਕਲਾ ਪਰਿਸ਼ਦ ਨੇ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਚੰਡੀਗੜ•, 15 ਫਰਵਰੀ : ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸ਼ੁਰੂ ਕੀਤੇ ਗਏ ਹਫ਼ਤਾਵਾਰੀ ਸਮਾਗਮਾਂ ਦੀ ਲੜੀ ਦੇ ਤਹਿਤ  ਪੰਜਾਬ ਕਲਾ ਪਰਿਸ਼ਦ ਵੱਲੋਂ ਪੰਜਾਬ ਕਲਾ ਭਵਨ ਚੰਡੀਗੜ• ਵਿਖੇ ਇਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿਚ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਹੁਰੀਂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣ ਪਹੁੰਚੇ।

ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਜਿਵੇਂ ਜਿਊਂਦੇ ਰਹਿਣ ਲਈ ਸਾਹ ਲੈਣਾ ਜ਼ਰਰੀ ਹੈ ਉਸੇ ਤਰ•ਾਂ ਜਿਊਣ ਖਾਤਰ ਮਾਂ ਬੋਲੀ ਵੀ ਜ਼ਰੂਰੀ ਹੈ। ਉਨ•ਾਂ ਕਿਹਾ ਕਿ ਉਹ ਜਿਊਣਾ ਹੀ ਕਾਹਦਾ ਜੇ ਤੁਸੀਂ ਮਾਂ ਬੋਲੀ ਵਿਸਾਰ ਦਿੱਤੀ। ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਛੇਤੀ ਹੀ ਪੰਜਾਬ ਸਰਕਾਰ ਪੰਜਾਬੀ ਦੀ ਪ੍ਰਫੁੱਲਤਾ ਲਈ, ਇਸ ਦਾ ਮਾਣ ਸਨਮਾਨ ਹੋਰ ਵਧਾਉਣ ਲਈ ਕਾਨੂੰਨੀ ਤੌਰ ‘ਤੇ ਵੀ ਪਹਿਲਕਦਮੀ ਕਰਨ ਜਾ ਰਹੀ ਹੈ। ਚੰਨੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਧੰਨਵਾਦ ਕਰਦਿਆਂ ਕਿਹਾ ਕਿ ਉਨ•ਾਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਇਹ ਹਫ਼ਤਾਵਾਰੀ ਸਮਾਗਮ ਸ਼ੁਰੂ ਕੀਤੇ ਹਨ ਜਿਸ ਦਾ ਦੂਜਾ ਦਿਨ ਅੱਜ ਪੰਜਾਬ ਕਲਾ ਭਵਨ ਵਿਖੇ ਕਵੀਆਂ ਦੇ ਨਾਮ ਕਰਦਿਆਂ 11 ਕਵੀਆਂ ਨੂੰ ਸਨਮਾਨਿਤ ਕੀਤਾ ਹੈ। ਚੰਨੀ ਨੇ ਆਖਿਆ ਕਿ ਪੰਜਾਬ ਕਲਾ ਪਰਿਸ਼ਦ ਡਾ. ਸੁਰਜੀਤ ਪਾਤਰ ਅਤੇ ਲਖਵਿੰਦਰ ਜੌਹਲ ਵਰਗੇ ਸੁਰੱਖਿਅਤ ਤੇ ਸਿਆਣੇ ਹੱਥਾਂ ਵਿਚ ਹੈ।

ਇਸ ਮੌਕੇ ਕੈਬਨਿਟ ਮੰਤਰੀ ਦਾ, ਕਵੀਆਂ ਦਾ ਤੇ ਵੱਡੀ ਗਿਣਤੀ ਵਿਚ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਆਖਿਆ ਕਿ ਜਿਵੇਂ ਜਿਊਂਦੇ ਰਹਿਣ ਲਈ ਪਾਣੀ, ਹਵਾ, ਰੁੱਖਾਂ ਦੀ ਜ਼ਰੂਰਤ ਹੈ, ਉਸੇ ਤਰ•ਾਂ ਮਾਂ ਬੋਲੀ ਦੀ ਜ਼ਰੂਰਤ ਹੈ। ਕੌਮਾਂਤਰੀ ਮਾਂ ਬੋਲੀ ਦਿਵਸ ਦੇ ਇਤਿਹਾਸ ਦੇ ਹਵਾਲੇ ਨਾਲ ਡਾ. ਸੁਰਜੀਤ ਪਾਤਰ ਹੁਰਾਂ ਨੇ ਡੂੰਘੀਆਂ ਵਿਚਾਰਾਂ ਸਾਂਝੀਆਂ ਕਰਦਿਆਂ ਸਨਮਾਨਤ ਹੋਣ ਵਾਲੇ 11 ਕਵੀਆਂ ਨੂੰ ਮੁਬਾਰਕਬਾਦ ਦਿੱਤੀ।

ਪੰਜਾਬ ਕਲਾ ਪਰਿਸ਼ਦ ਦੇ ਇਸ ਸਨਮਾਨ ਸਮਾਰੋਹ ਮੌਕੇ ਕੈਬਨਿਟ ਮੰਤਰੀ ਚਰਨਜੀਤ ਚੰਨੀ, ਡਾ. ਸੁਰਜੀਤ ਪਾਤਰ, ਡਾ. ਲਖਵਿੰਦਰ ਜੌਹਲ, ਡਾਇਰੈਕਟਰ ਮਾਲਵਿੰਦਰ ਸਿੰਘ ਜੱਗੀ, ਐਡੀਸ਼ਨਲ ਡਾਇਰੈਕਟਰ ਲਖਮੀਰ ਸਿੰਘ ਅਤੇ ਸਰਬਜੀਤ ਕੌਰ ਸੋਹਲ ਵੱਲੋਂ ਸਾਂਝੇ ਤੌਰ ‘ਤੇ 11  ਕਵੀਆਂ ਦਾ ਸਨਮਾਨ ਕੀਤਾ ਗਿਆ ਜਿਨ•ਾਂ ਵਿਚ ਡਾ. ਵਨੀਤਾ, ਡਾ. ਮੋਹਨਜੀਤ, ਵਿਜੇ ਵਿਵੇਕ, ਰਵਿੰਦਰ ਭੱਠਲ, ਪਾਲ ਕੌਰ, ਰੁਬੀਨਾ ਸ਼ਬਨਮ, ਸੁਰਜੀਤ ਜੱਜ, ਮਨਜੀਤ ਇੰਦਰਾ, ਸਰਦਾਰ ਪੰਛੀ, ਸਿਰੀਰਾਮ ਅਰਸ, ਸੁਰਿੰਦਰ ਗਿੱਲ ਤੇ ਸੁਖਵਿੰਦਰ ਅੰਮ੍ਰਿਤ ਦਾ ਨਾਮ ਸ਼ਾਮਲ ਹੈ। ਇਨ•ਾਂ ਸਨਮਾਨਿਤ ਕਵੀਆਂ ਨੂੰ ਇਕ-ਇਕ ਫੁਲਕਾਰੀ ਅਤੇ ਸਨਮਾਨ ਪੱਤਰ ਭੇਂਟ ਕੀਤੇ ਗਏ। ਇਸ ਮੌਕੇ ਉਘੇ ਗਾਇਕ ਯਾਕੂਬ  ਨੇ ਆਪਣੀ ਗਾਇਕੀ ਨਾਲ ਮਾਹੌਲ ਨੂੰ  ਪੰਜਾਬੀ ਸੱਭਿਆਚਾਰ ਦਾ ਰੰਗ ਚਾੜ• ਦਿੱਤਾ। ਇਸ ਮੌਕੇ ਮੰਤਰੀ ਚਰਨਜੀਤ ਚੰਨੀ ਹੁਰਾਂ ਨੇ ਇਕ ਲਲਿਤ  ਕਲਾ ਅਕਾਦਮੀ ਵੱਲੋਂ ਦੀਵਾਨ ਮਾਨਾ ਦੀ ਅਗਵਾਈ ਹੇਠ ਕਲਾ ਨੂੰ ਸਮਰਪਿਤ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ। ਇਸ ਸਮਾਗਮ ਦੀ ਸਮੁੱਚੀ ਕਾਰਵਾਈ ਚਲਾਉਂਦਿਆਂ ਡਾ. ਲਖਵਿੰਦਰ ਜੌਹਲ ਹੁਰਾਂ ਨੇ ਮੰਚ ਸੰਚਾਲਨ ਦਾ ਕਾਰਜ ਬਾਖੂਬੀ ਨਿਭਾਇਆ। ਇਸ ਮੌਕੇ ਵੱਡੀ ਗਿਣਤੀ ਵਿਚ ਲੇਖਕ, ਸ਼ਾਇਰ,  ਪੰਜਾਬ ਦੇ ਸੱਭਿਆਚਾਰਕ ਤੇ ਟੂਰਿਜ਼ਮ ਵਿਭਾਗ ਦੇ ਅਧਿਕਾਰੀ ਤੇ ਕਲਾ ਨੂੰ ਪਿਆਰ ਕਰਨ ਵਾਲੇ ਸਾਹਿਤ ਪ੍ਰੇਮੀ ਵੱਡੀ ਗਿਣਤੀ ਵਿਚ ਮੌਜੂਦ ਸਨ।

Read more