06 May 2021

ਡਾਇਰੈਕਟਰ ਸਿਹਤ ਸੇਵਾਵਾਂ ਡਾ. ਜੀਬੀ ਸਿੰਘ ਨੂੰ ਗਹਿਰਾ ਸਦਮਾ, ਪਿਤਾ ਸ. ਕੁਲਦੀਪ ਸਿੰਘ ਕਬਰਵਾਲ ਨਹੀਂ ਰਹੇ

ਚੰਡੀਗੜ੍ਹ, 1 ਅਪ੍ਰੈਲ: ਡਾਇਰੈਕਟਰ ਸਿਹਤ ਸੇਵਾਵਾਂ, ਪੰਜਾਬ ਡਾ. ਗੁਰਿੰਦਰ ਬੀਰ ਸਿੰਘ ਦੇ ਪਿਤਾ ਸ. ਕੁਲਦੀਪ ਸਿੰਘ ਕਬਰਵਾਲ ਨੇ ਮੋਹਾਲੀ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਉਮਰ 85 ਸਾਲ ਸੀ ਅਤੇ ਜਨਵਰੀ ਵਿੱਚ ਕੋਰੋਨਾ ਤੋਂ ਰਿਕਵਰ ਹੋਏ ਸਨ। ਉਹ ਭਾਸ਼ਾ ਵਿਭਾਗ, ਪੰਜਾਬ ਤੋਂ ਅਸਿਸਟੈਂਟ ਡਾਇਰੈਕਟਰ ਰਿਟਾਇਰ ਹੋਏ ਸਨ। ਉਨ੍ਹਾਂ ਨੇ 2 ਐਮਏ ਕੀਤੀਆਂ ਹੋਈਆਂ ਸਨ ਅਤੇ ਸਾਹਿਤ ਨਾਲ ਜੁੜੀ ਮਹਾਨ ਸਖਸ਼ੀਅਤ ਸਨ ਅਤੇ ਉਨ੍ਹਾਂ ਨੇ ਕਈ ਅੰਗਰੇਜੀ ਤੋਂ ਪੰਜਾਬੀ ਅਨੁਵਾਦ ਕੀਤੇ ਅਤੇ ਕਹਾਣੀਆਂ ਦੀ ਕਿਤਾਬ ਦੇ ਨਾਲ ਨਾਲ 3 ਨਾਵਲ ਲਿਖ ਚੁਕੇ ਸਨ। ਉਨ੍ਹਾਂ ਦੇ ਦੋ ਬੇਟੇ ਅਤੇ ਇੱਕ ਬੇਟੀ ਹੈ। ਦੂਜਾ ਬੇਟਾ ਪਬਲਿਕ ਕਾਲਜ ਸਮਾਣਾ ਵਿੱਚ ਕੰਪਿਊਟਰ ਸਾਇੰਸ ਦਾ ਪ੍ਰੋਫੈਸਰ ਹੈ ਅਤੇ ਬੇਟੀ ਦੰਦਾਂ ਦੀ ਮਾਹਿਰ ਡਾਕਟਰ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਮਸ਼ਾਨ ਘਾਟ, ਬਲੋਂਗੀ, ਮੋਹਾਲੀ ਵਿੱਚ ਕੱਲ ਮਿਤੀ 2 ਅਪ੍ਰੈਲ ਨੂੰ ਹੋਵੇਗਾ। ਕੋਰੋਨਾ ਸੰਬੰਧੀ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੇ ਪਰਿਵਾਰ ਨੇ ਬੇਨਤੀ ਕੀਤੀ ਹੈ ਕਿ ਸ਼ਮਸ਼ਾਨ ਘਾਟ ਵਿੱਚ ਪਹੁੰਚਣ ਦੀ ਖੇਚਲ ਨਾ ਕੀਤੀ ਜਾਵੇ ਅਤੇ ਘਰਾਂ ਵਿੱਚ ਰਹਿ ਕੇ ਵਿੱਛੜੀ ਆਤਮਾ ਲਈ ਅਰਦਾਸ ਕੀਤੀ ਜਾਵੇ।

Spread the love

Read more

© Copyright 2021, Punjabupdate.com