Sunday 25 October 2020

ਪੰਜਾਬ ਹਮੇਸ਼ਾ ਅਨਿਆਂ ਦੇ ਖਿਲਾਫ਼ ਖੜ•ਾ ਹੋਇਆ : ਪ੍ਰਸ਼ਾਂਤ ਭੂਸ਼ਨ

- Posted on 10 October 2020


ਮੋਦੀ ਸਰਕਾਰ ਲੋਕਤੰਤਰ ਤੇ ਸਭਿਅਤਾ ਨੂੰ ਵੱਡਾ ਖਤਰਾ
ਰਾਜਸੀ ਹਿਤਾਂ ਲਈ ਦੇਸ਼ ਵਿਚ ਫੈਲਾਈ ਜਾ ਰਹੀ ਫਿਰਕਾਪ੍ਰਸ਼ਤੀ
ਗੁਰਵਿੰਦਰ ਸਿੰਘ ਸਿੱਧੂ,ਚੰਡੀਗੜ

 ਜਾਗਦਾ ਪੰਜਾਬ ਮੰਚ ਵਲੋਂ ਇੱਥੇ ਕਿਸਾਨ ਭਵਨ ਵਿਖੇਭਾਰਤੀ ਲੋਕਤੰਤਰ ਦਾ ਸੰਕਟਵਿਸ਼ੇਤੇ ਅੱਜ ਸੈਮੀਨਾਰ ਕਰਵਾਇਆ ਗਿਆ ਮੰਚ ਦੇ ਪ੍ਰਧਾਨ ਪ੍ਰੋ. ਮਨਜੀਤ ਸਿੰਘ ਨੇ ਮੰਚ ਦੇ ਉਦੇਸ਼ ਤੇ ਪ੍ਰਾਪਤੀਆਂ ਤੋਂ ਜਾਣੂੰ ਕਰਵਾਇਆ ਉਨ੍ਹਾਂਂ ਕਿਹਾ ਕਿ ਮੰਚ ਦਾ ਉਦੇਸ਼ ਦੇਸ਼ ਤੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਖਤਮ ਕਰਕੇ ਲੋਕਾਂ ਵਿਚ ਨਵੀਂ ਚੇਤਨਤਾ ਪੈਦਾ ਕਰਨਾ ਹੈ ਮੰਚ ਦੇ ਜਨਰਲ ਸਕੱਤਰ ਪ੍ਰੋ. ਸੁਖਦੇਵ ਸਿੰਘ ਸਿਰਸਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਪ੍ਰੋ. ਸਿਰਸਾ ਨੇ ਕਿਸਾਨਾਂ ਵਲੋਂ ਖੇਤੀ ਕਾਨੂੰਨ ਦੇ ਖਿਲਾਫ਼  ਦਿੱਤੇ ਜਾ ਰਹੇ ਧਰਨਿਆਂ ਦੇ ਸੰਦਰਭ ਵਿਚ ਕਿਹਾ ਕਿ ਅੱਜ ਪੰਜਾਬ ਨੇ ਅੰਗੜਾਈ ਲਈ ਹੈ, ਕਿਸਾਨ, ਦਲਿਤ, ਮਜਦੂਰ, ਮੁਲਾਜ਼ਮ ਹਰ  ਵਰਗ ਸੜਕਾਂਤੇ ਉਤਰਿਆ ਹੈ ਵੱਡੀ ਗੱਲ ਹੈ ਕਿ ਸਰਕਾਰ ਖਿਲਾਫ਼ ਸ਼ੁਰੂ ਹੋਏ ਅੰਦੋਲਨ ਵਿਚ ਔਰਤਾਂ, ਵਿਦਿਆਰਥੀਆਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਹੋ ਰਹੀ ਹੈ  
ਸੈਮੀਨਾਰ ਦੇ ਮੁੱਖ ਬੁਲਾਰੇ ਸੁਪਰੀਮ ਕੋਰਟ ਦੇ ਉਘੇ ਵਕੀਲ ਪ੍ਰਸ਼ਾਂਤ ਭੂਸ਼ਨ  ਨੇ ਕਿਹਾ ਕਿ ਅਜ਼ਾਦੀ ਦੀ ਲੜਾਈ ਤੋਂ ਬਾਅਦ ਹੁਣ ਪੂਰਨ ਅਜ਼ਾਦੀ ਲਈ ਲਹਿਰ  ਉੱਠਣ ਲੱਗੀ ਹੈ ਲੋਕਾਂ ਦੇ ਮਨਾਂ ਵਿਚੋ ਡਰ ਨਿਕਲਣ ਲੱਗਿਆ ਹੈ ਦੇਸ਼ ਦੇ ਲੋਕਾਂ ਦੀ ਨਜ਼ਰਾਂ ਪੰਜਾਬਤੇ ਟਿਕੀਆਂ ਹੋਈਆਂ ਹਨ ਅਤੇ ਲੋਕਤੰਤਰ ਦੀ ਬਹਾਲੀ ਲਈ ਪੰਜਾਬ ਅਹਿਮ  ਰੋਲ ਅਦਾ ਕਰੇਗਾ 
ਉਨਾਂ ਕਿਹਾ ਕਿ ਮੋਦੀ ਸਰਕਾਰ ਲੋਕਤੰਤਰ ਵਿਚ ਵਿਸ਼ਵਾਸ਼ ਨਹੀਂ ਰੱਖਦੀ ਐਮਰਜੈਂਸੀ ਦੌਰਾਨ ਵੀ ਲੋਕਤੰਤਰ ਨੂੰ ਐਨਾ ਖ਼ਤਰਾ ਨਹੀਂ ਸੀ ਜਿੰਨਾ ਹੁਣ ਹੋ ਗਿਆ  ਹੈ ਦੇਸ਼ ਵਿਚ ਘੱਟ ਗਿਣਤੀਆਂ, ਦਲਿਤਾਂ, ਸਮਾਜ ਸੇਵੀ ਆਗੂਆਂ, ਆਰ.ਟੀ.ਆਈ ਐਕਟੀਵਿਸਟਾਂ ਅਤੇ  ਸਰਕਾਰ ਦੀ ਆਲੋਚਨਾਂ ਕਰਨ ਵਾਲਿਆਂ ਖਿਲਾਫ਼ ਦੇਸ਼ ਧ੍ਰੋਹੀ ਦੇ ਪਰਚੇ ਦਰਜ਼ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਰਾਜਸੀ  ਹਿੱਤਾਂ ਲਈ ਦੇਸ਼ ਵਿਚ  ਹਿੰਦੂ, ਮੁਸਲਮਾਨਾਂ, ਇਸਾਈਆਂ ਵਿਚ ਨਫਰਤ ਫੈਲਾਈ ਜਾ ਰਹੀ ਹੈਸੱਭਿਅਤਾ ਤੇ ਸੱਭਿਆਚਾਰ ਖਤਰੇ ਵਿਚ ਹੈ ਲੋਕਾਂ ਨੂੰ ਡਰਾਕੇ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਵੇਂ ਕਿ ਕੁੱਝ ਵੀ ਨਹੀਂ ਹੋ ਰਿਹਾ ਪਰ ਖੇਤੀ ਕਾਨੂੰਨ ਪਾਸ ਕਰਨ ਤੋਂ ਬਾਅਦ ਦੇਸ਼ ਦਾ ਮਾਹੌਲ ਬਦਲਣ ਲੱਗਿਆ ਹੈ ਹੁਣ ਲੋਕਾਂ ਦਾ ਸਰਕਾਰ ਖਿਲਾਫ਼ ਖੜ ਹੋਣ ਦਾ ਸਮਾਂ ਗਿਆ ਹੈ ਉਨ੍ਹਾਂ ਕਿਹਾ ਕਿ ਸਿੱਖ ਕੌਮ ਅਤੇ ਪੰਜਾਬ ਹਮੇਸ਼ਾ ਅਨਿਆਂ ਦੇ ਖਿਲਾਫ਼ ਖੜ ਹੋਇਆ ਹੈ ਪੰਜਾਬ ਦੀ ਖੂਬੀ ਹੈ ਕਿ ਪੰਜਾਬ ਦੇ ਲੋਕ ਡਰਦੇ ਨਹੀਂ ਹਨ ਉਨ੍ਹਾਂ ਕਿਹਾ ਮੋਦੀ ਸਰਕਾਰ ਨੇ ਨਿਆਂਪਾਲਕਾਤੇ ਇਸ ਕਦਰ ਕਬਜ਼ਾ ਕਰ ਲਿਆ ਹੈ ਕਿ ਸਾਲ 2018 ਵਿਚ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜਸਟਿਸਾਂ (ਜੱਜਾਂ) ਨੂੰ ਚੀਫ ਜਸਟਿਸਤੇ ਆਪਣੀ  ਸ਼ਕਤੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਨਿਰਪੱਖ, ਸੈਕੂਲਰ ਸੋਚ ਰੱਖਣ ਵਾਲਿਆਂ ਜੱਜਾਂ ਦੀ ਨਿਯੁਕਤੀ  ਦਾ ਨੋਟੀਫਿਕੇਸ਼ਨ ਤੱਕ ਨਹੀਂ ਕੀਤਾ ਜਾਂਦਾ ਹਾਲ ਹੀ ਵਿਚ ਸੁਪਰੀਮ ਕੋਰਟ ਵਲੋਂ ਪ੍ਰਦਰਸ਼ਨਕਾਰੀਆਂ ਵਲੋਂ ਜਨਤਕ ਥਾਵਾਂਤੇ ਧਰਨਾ ਪ੍ਰਦਰਸ਼ਨ ਨਾ ਕਰਨ ਬਾਰੇ ਦਿੱਤੇ ਫੈਸਲੇਤੇ ਕਿੰਤੂ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਮੌਲਿਕ ਅਧਿਕਾਰਾਂ ਅਤੇ ਸੰਵਿਧਾਨਕ ਬੈਂਚ ਵਲੋਂ ਸੁਣਾਏ ਗਏ ਫੈਸਲੇ ਦੇ ਉਲਟ ਹੈ ਉਨ੍ਹਾਂ ਕਿਹਾ ਕਿ ਸੜਕਾਂ ਤੇ ਪਾਰਕਾਂ ਵਿਚ ਚੱਲਣ ਵਾਲਿਆਂ ਦੀ ਤਰ੍ਹਾਂ ਧਰਨਾ ਪ੍ਰਦਰਸ਼ਨ ਕਰਨ ਵਾਲਿਆਂ ਦਾ ਵੀ ਮਹੱਤਵਪੂਰਨ ਅਧਿਕਾਰ ਹੈ ਪਰ ਸੁਪਰੀਮ ਕੋਰਟ ਨੇ ਸੰਵਿਧਾਨ ਤੇ ਸੰਵਿਧਾਨਕ ਬੈਂਚ ਦੇ ਫੈਸਲੇ ਨੂੰ ਦਰਕਿਨਾਰ ਕਰਦੇ ਹੋਏ ਸਾਹਿਨ ਬਾਗ ਦੇ ਮਾਮਲੇ ਵਿਚ ਧਰਨਾ ਪ੍ਰਦਰਸ਼ਨ ਕਰਨ ਵਾਲਿਆਂ ਦੇ ਖਿਲਾਫ਼ ਫੈਸਲਾ  ਸੁਣਾ ਦਿੱਤਾ ਹੈ 
ਉਨ੍ਹਾਂ ਕਿਹਾ ਕਿ ਕੌਮੀ ਪੱਧਰਤੇ ਮੀਡੀਆਤੇ ਪੂਰੀ ਤਰ੍ਹਾਂਂ ਕਬਜ਼ਾ  ਕਰ ਲਿਆ ਗਿਆ ਅਤੇ ਸਾਢੇ ਤਿੰਨ ਮਹੀਨੇ ਤੱਕ ਮੀਡੀਆ ਦਾ ਇਕ ਹਿੱਸਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਰਿਆ ਚੱਕਰਵਰਤੀ ਦਾ ਮਾਮਲਾ ਹੀ ਉਛਾਲਦਾ ਰਿਹਾ 
ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਐਕਟ ਦੇ ਖਿਲਾਫ਼ ਜਿਹੜੇ ਲੋਕ ਗੋਲੀ ਮਾਰਨ  ਤੱਕ ਦੀਆਂ ਧਮਕੀਆਂ ਦੇਂਦੇ ਸਨ, ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ  ਜਦੋਂ ਕਿ ਕਾਨੂੰਨ ਅਨੁਸਾਰ ਲੋਕਾਂ ਲਈ ਨਿਆਂ ਦੀ ਗੱਲ ਕਰਨ ਵਾਲੇ ਕਾਰਕੁੰਨਾਂ ਨੂੰ ਦਿੱਲੀ ਪੁਲਿਸ ਨੇ ਦਿੱਲੀ ਦੰਗਿਆਂ ਦੇ ਮਾਮਲਿਆਂ ਵਿਚ ਫਸਾਇਆ ਜਾ ਰਿਹਾ ਹੈ, ਜਿਨ੍ਹਾਂਂ ਵਿਚ ਜਲਦੀ ਜਮਾਨਤ ਤੱਕ ਨਹੀਂ ਹੁੰਦੀ ਸਰਕਾਰ ਖਿਲਾਫ਼ ਬੋਲਣ ਵਾਲਿਆਂ ਨੂੰ ਡਰਾਉਣ ਲਈ ਵੱਖ ਵੱਖ ਏਜੰਸੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ
ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਬਹਾਲ ਲਈ ਚੋਣ ਕਮਿਸ਼ਨ ਨੇ ਅਜਾਦ ਢੰਗ ਨਾਲ ਨਿਰਪੱਖ ਚੋਣਾਂ ਕਰਵਾਉਂਦੀਆਂ ਹੁੰਦੀਆਂ ਹਨ ਪਰ ਚੋਣਾਂ ਵਿਚ ਵੱਡੇ ਪੱਧਰਤੇ ਪੈਸੇ ਦੀ ਵਰਤੋ ਹੋ ਰਹੀ ਹੈ ਉਮੀਦਵਾਰ ਲਈ ਤਾਂ ਖਰਚਾ ਨਿਰਧਾਰਿਤ ਕਰ ਦਿੱਤਾ ਗਿਆ ਹੈ ਪਰ ਪਾਰਟੀਆਂ ਦੇ ਖਰਚੇਤੇ ਕੋਈ ਹੱਦ ਨਹੀਂ ਹੈ ਅਜਿਹੇ ਹਾਲਾਤਾਂ ਵਿਚ ਪੈਸੇ ਵਾਲੀਆਂ ਪਾਰਟੀਆਂ ਹੀ ਚੋਣਾਂ ਵਿਚ ਦਿਖਾਈ ਦਿੰਦੀਆਂ ਹਨ ਕਾਰਪੋਰੇਟ ਕੰਪਨੀਆਂ ਵਲੋਂ ਪਹਿਲਾਂ ਸਾਢੇ ਸੱਤ ਫੀਸਦੀ ਤੱਕ ਹੀ ਰਾਜਸੀ ਪਾਰਟੀਆਂ ਨੂੰ ਚੋਣ ਫੰਡ ਦਿੱਤਾ ਜਾ ਸਕਦਾ ਸੀ, ਪਰ ਇਹ ਲਿਮਟ ਚੁੱਕ ਦਿੱਤੀ ਗਈ  ਹੈ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹਤੇ ਆਦਰਸ਼  ਚੋਣ ਜ਼ਾਬਤੇ ਦੀ ਉਲੰਘਣਾ ਦੀ ਗੱਲ ਕੀਤੀ ਤਾਂ ਉਨ੍ਹਾਂ ਖਿਲਾਫ਼ ਵੱਖ ਵੱਖ ਏਜੰਸੀਆਂ ਦਾ ਦਬਾਅ ਬਣਾਇਆ ਗਿਆ ਤੇ ਅਸਤੀਫ਼ਾ ਦੇਣ ਲਈ ਮਜਬੂਰ ਕਰ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਨੋਟਬੰਦੀ ਨਾਲ ਦੇਸ਼ ਦੀ ਅਰਥ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਗਈ ਹੈ ਭੂਸ਼ਨ  ਨੇ  ਕਿਹਾ ਕਿ ਰਿਫਾਇਲ  ਸੌਦੇ ਦਾ ਕੋਈ ਆਡਿਟ ਨਹੀਂ ਹੋਇਆ 
ਕਰੋਨਾ ਕਾਰਨ ਦੇਸ਼ ਦੀ ਅਰਥ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਗਈ ਹੈ ਦਸ ਕਰੋੜ ਲੋਕਾਂ ਦੀਆਂ ਨੌਕਰੀਆਂ ਚਲੇ ਗਈਆਂ ਜਦੋਂ ਕਿ ਅੰਬਾਨੀ ਤੇ ਅੰਡਾਨੀ ਦੀਆਂ ਕੰਪਨੀਆਂ ਨੂੰ ਲਾਕਡਾਊਨ ਵਿਚ ਵੀ ਕਰੋੜਾਂ ਰੁਪਏ ਦਾ ਮੁਨਾਫ਼ਾ ਕਮਾਇਆ ਹੈ 
 ਇਸ ਮੌਕੇਤੇ ਵਕੀਲ ਆਰ .ਐਸ ਬੈਂਸ, ਪ੍ਰੋਫੈਸਰ ਹਰੀਸ਼ ਪੁਰੀ,  ਪ੍ਰੋ ਰਾਜੇਸ਼ਵਰ, ਤਰਲੋਚਨ ਸਿੰਘ ਲਾਲੀ ਤੇ ਹੋਰ ਹਾਜ਼ਰ ਸਨ

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com