ਪੰਜਾਬ ਸਰਕਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਸਿੱਖ ਕਿਸਾਨਾਂ ਦੇ ਹੱਕਾਂ ਦੀ ਪੁਰਜ਼ੋਰ ਪੈਰਵੀ ਕਰੇਗੀ: ਕਾਂਗੜ

ਚੰਡੀਗੜ, 21 ਜਨਵਰੀ: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ‘ਤੇ ਗਰਪ੍ਰੀਤ ਸਿੰਘ ਕਾਂਗੜ ਮਾਲ ਮੰਤਰੀ ਪੰਜਾਬ ਦੀ ਅਗਵਾਈ ਵਿਚ  ਗਵਾਲੀਅਰ ਪਹੁੰਚੇ ਉੱਚ ਪੱਧਰੀ ਵਫਦ ਨੇ ਆਪਣੇ ਦੌਰੇ ਦੇ ਦੂਜੇ ਦਿਨ ਕਬਾਇਲੀ ਇਲਾਕਿਆਂ ਦੇ ਜੰਗਲਾਂ ਵਿਚ ਪਹੁੰਚ ਕਰਕੇ ਉਥੇ ਵਸਦੇ ਸਿੱਖ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਿਨ•ਾਂ ਦੇ ਘਰ ਬੀਤੇ ਦਿਨੀਂ ਜ਼ਿਲਾ  ਪ੍ਰਸ਼ਾਸਨ ਵਲੋਂ ਜ਼ਬਰਦਸਤੀ ਢਾਹ ਦਿਤੇ ਗਏ ਸਨ।

ਸ. ਕਾਂਗੜ ਨੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਸਿੱਖ ਕਿਸਾਨਾਂ ਦਾ ਦਾਅਵਾ ਹੈ ਕਿ ਪ੍ਰਸ਼ਾਸਨ ਨੇ ਉਨ•ਾਂ ਨਾਲ ਵਧੀਕੀ ਕਰਦਿਆਂ ਇਲਾਕਾ ਖਾਲੀ ਕਰਨ ਦੇ ਨੋਟਿਸ ਦੀ ਮਿਆਦ ਪੁੱੱਗਣ ਤੋਂ ਪਹਿਲਾਂ ਹੀ ਜੇ.ਸੀ.ਬੀ ਮਸ਼ੀਨਾਂ ਨਾਲ ਉਹਨਾਂ ਦੇ ਘਰ ਢਾਹ ਦਿੱਤੇ। ਉਨ•ਾਂ  ਦੱਸਿਆ ਕਿ ਪੀੜਤ ਪਰਿਵਾਰਾਂ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ•ਾਂ ਦੇ ਮਕਾਨ ਢਾਉਣ ਲਈ ਆਏ ਅਫ਼ਸਰਾਂ ਨੂੰ ਉਨ•ਾਂ ਨੇ ਹੱਥ ਜੋੜ ਬੇਨਤੀ ਕੀਤੀ ਕਿ ਉਨ•ਾਂ  ਨੂੰ ਆਪਣਾ ਸਾਮਾਨ ਚੁੱਕਣ ਅਤੇ ਨੋਟਿਸ ਦੀ ਮਿਆਦ ਪੁੱਗਣ ਤੱਕ ਬਦਲਵਾਂ ਪ੍ਰਬੰਧ ਕਰਨ ਦੀ ਮੁਹਲਤ ਦਿਤੀ ਜਾਵੇ ਪਰ ਉਨ•ਾਂ ਦੀ ਬੇਨਤੀ ਅਣਗੌਲਦਿਆਂ ਜ਼ਿਲਾ ਪ੍ਰਸ਼ਾਸਨ ਦੀ ਟੀਮ ਵਲੋਂ ਜ਼ਬਰਦਸਤੀ ਉਨਾਂ ਦੇ ਘਰ ਢਾਹ ਦਿੱਤੇ ਗਏ। ਸ. ਕਾਂਗੜ ਨੇ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲਾ ਪ੍ਰਸ਼ਾਸਨ ਵਲੋਂ ਮਿੱਥ ਕੇ ਸਭ ਤੋਂ ਪਹਿਲਾਂ ਸਿੱਖਾਂ ਦੇ ਘਰ ਢਾਹੇ ਗਏ।

ਉਨ•ਾਂ ਦੱਸਿਆ ਕਿ ਪੰਜਾਬ ਦੇ ਵਫਦ ਵਲੋਂ ਮੱਧ ਪ੍ਰਦੇਸ਼ ਦੇ ਸਥਾਨਕ ਕਬਾਇਲੀ ਇਲਾਕਿਆਂ ਦੇ ਏਕਤਾ ਫਰੰਟ ਦੇ ਮੈਂਬਰਾਂ ਨਾਲ ਵੀ  ਮੁਲਾਕਾਤ ਕੀਤੀ ਗਈ, ਜਿਨ•ਾਂ ਕਿਹਾ ਕਿ ਉਨ•ਾਂ ਦੀ ਮਨਸ਼ਾ ਕਿਸੇ ਨੂੰ ਬੇਘਰ ਕਰਨ ਦੀ ਨਹੀਂ ਹੈ । ਉਨਾਂ ਦਾ ਫਰੰਟ ਕੇਵਲ ਇਹੀ ਚਾਹੁੰਦਾ ਹੈ ਕਿ ਜੋ ਜ਼ਮੀਨ ਕਾਨੂੰਨੀ ਤੌਰ ‘ਤੇ ਜਿਸਦੀ ਹੈ ਭਾਵੇਂ ਕਬਾਇਲੀਆਂ ਦੀ ਜਾਂ ਸਿੱਖਾਂ ਦੀ , ਉਨ•ਾਂ ਨੂੰ ਮਿਲੇ।

ਸ. ਕਾਂਗੜ ਨੇ ਕਿਹਾ ਕਿ ਉਨ•ਾਂ ਦੇ ਵਫਦ ਨੂੰ ਜ਼ਿਲ•ਾ ਪ੍ਰਸ਼ਾਸਨ ਵਲੋਂ ਕੋਈ ਮਾਲ ਰਿਕਾਰਡ ਨਹੀਂ ਦਿਖਾਇਆ ਗਿਆ ਅਤੇ ਨਾ ਹੀ ਕਿਸੇ ਨੋਟਿਸ ਦੀ ਕੋਈ ਕਾਪੀ ਦਿਖਾਈ ਗਈ ਹੈ। ਉਨਾਂ ਕਿਹਾ ਕਿ ਮੁੱਢਲੀ ਤਫ਼ਤੀਸ਼ ਤੋਂ ਇਹ ਪਤਾ ਲਗਦਾ ਹੈ ਕਿ ਹੇਠਲੇ  ਪੱਧਰ ਦੇ ਮਾਲ ਅਧਿਕਾਰੀਆਂ ਵਲੋਂ ਅਪਣੀ ਡਿਊਟੀ ਕਾਨੂੰਨ ਅਨੁਸਾਰ ਨਹੀਂ ਨਿਭਾਈ ਗਈ ।

ਉਨ•ਾਂ  ਦੱਸਿਆ ਕਿ ਜ਼ਿਲ•ਾ ਪ੍ਰਸ਼ਾਸਨ ਨੇ ਆਰਜ਼ੀ ਤੌਰ ‘ਤੇ ਮਕਾਨਾਂ ਦੀ ਮੁਰੰਮਤ ਕਰ ਕੇ ਸਿੱਖ ਪਰਿਵਾਰਾਂ ਨੂੰ ਫਿਲਹਾਲ ਉਥੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਪੱਕਾ ਹੱਲ ਲੱਭਣ ਲਈ ਕਿਹਾ ਹੈ। ਬਾਅਦ ਵਿੱਚ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਨੇੜੇ ਇਕੱਤਰ ਪੀੜਤ ਸਿੱਖ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਸ. ਕਾਂਗੜ ਨੇ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਪੀੜਤ  ਸਿੱਖ ਕਿਸਾਨਾਂ ਦੇ ਹੱਕਾਂ ਦੀ ਪੁਰਜ਼ੋਰ ਪੈਰਵੀ ਕਰੇਗੀ ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸ. ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਵਿੱਚ ਇੱਕ ਉਚ ਪੱਧਰੀ ਵਫਦ ਜਿਸ ਵਿੱਚ ਹਰਮਿੰਦਰ ਸਿੰਘ ਗਿੱਲ ਵਿਧਾਇਕ, ਸਾਬਕਾ ਮੈਂਬਰ ਪਾਰਲੀਮੈਂਟ ਐਚ ਐਸ ਹੰਸਪਾਲ, ਕਮਿਸ਼ਨਰ ਪਟਿਆਲਾ ਡਵੀਜਨ ਦੀਪਇੰਦਰ ਸਿੰਘ ,ਨਰਿੰਦਰ ਸਿੰਘ  ਮੈਂਬਰ ਰੈਵੀਨਿਊ ਕਮਿਸ਼ਨ, ਕੈਪਟਨ ਕਰਨੈਲ ਸਿੰਘ ਵਧੀਕ ਸਕੱਤਰ( ਮਾਲ) ਸ਼ਾਮਲ ਹਨ ਸੋਮਵਾਰ ਸ਼ਾਮ ਗਵਾਲੀਅਰ ਦੇ ਸ਼ਿਉਪੁਰ ਇਲਾਕੇ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ‘ਤੇ ਮੱਧ ਪ੍ਰਦੇਸ਼ ਗਿਆ ਸੀ ਜਿੱਥੇ ਦੇ ਸਿੱਖ ਕਿਸਾਨ ਜਿਨ•ਾ ਦੇ ਘਰ ਜ਼ਬਰਦਸਤੀ ਢਾਏ ਗਏ ਸਨ।

Read more