Tuesday 07 July 2020

ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਈ ਅਪਲਾਈ ਕਰਨ ਵਾਸਤੇ ਸਮੇਂ ’ਚ ਮੁੜ ਵਾਧਾ

- Posted on 06 June 2020

– ਹੁਣ 12 ਜੂਨ ਤੱਕ ਅਪਲਾਈ ਕੀਤਾ ਜਾ ਸਕੇਗਾ

ਚੰਡੀਗੜ੍ਹ, 6 ਜੂਨ : ਪੰਜਾਬ ਸਰਕਾਰ ਨੇ ਅਧਿਆਪਕਾਂ, ਕੰਪਿਊਟਰ ਫੈਕਲਟੀ ਅਤੇ ਸਿੱਖਿਆ ਪ੍ਰੋਵਾਈਡਰ, ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ./ਵਲੰਟਰੀਆਂ ਦੀਆਂ ਬਦਲੀਆਂ ਵਾਸਤੇ ਅਪਲਾਈ ਕਰਨ ਲਈ ਅੰਤਿਮ ਤਰੀਕ ਵਧਾ ਕੇ 12 ਜੂਨ, 2020 ਕਰ  ਦਿੱਤੀ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬਦਲੀਆ ਲਈ ਆਨ ਲਾਈਨ ਅਰਜੀਆਂ ਪ੍ਰਾਪਤ ਕਰਨ ਵਾਸਤੇ ਪਹਿਲਾਂ ਤਰੀਕ 5 ਜੂਨ 2020 ਨਿਰਧਾਰਤ ਕੀਤੀ ਗਈ ਸੀ ਪਰ ਅਧਿਆਪਕਾਂ, ਕੰਪਿਊਟਰ ਫੈਕਲਟੀ ਅਤੇ ਸਿੱਖਿਆ ਪ੍ਰੋਵਾਈਡਰ, ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ./ਵਲੰਟਰੀਆਂ ਵੱਲੋਂ ਆਨ ਲਾਈਨ ਅਪਲਾਈ ਕਰਨ ਵਾਸਤੇ ਗੁਪਤ ਰਿਪੋਰਟਾਂ ਵਗੈਰਾ ਦਾ ਲੋੜੀਂਦਾ ਡਾਟਾ ਨਾ ਹੋਣ ਦੀ ਕੀਤੀ ਗਈ ਬੇਨਤੀ ਤੋਂ ਬਾਅਦ ਬਦਲੀਆਂ ਦੇ ਸਮੇਂ ਵਿੱਚ ਵਾਧਾ ਕੀਤਾ ਗਿਆ ਹੈ ਤਾਂ ਜੋ ਬਿਨੈਕਾਰਾਂ ਨੂੰ ਕੋਈ ਮੁਸ਼ਕਿਲ ਨਾ ਆਵੇ।

ਪੰਜਾਬ ਸਰਕਾਰ ਨੇ ਅਧਿਆਪਕਾਂ ਅਤੇ ਪੰਜਾਬ ਆਈ.ਸੀ.ਟੀ. ਐਜੂਕੇਸ਼ਨ ਸੋਸਾਇਟੀ (ਪੀ.ਆਈ.ਸੀ.ਟੀ.ਸੀ.ਈ.) ਹੇਠ ਕੰਮ ਕਰ ਰਹੇ ਕੰਪਿਊਟਰ ਫੈਕਲਟੀ ਨੂੰ 18 ਮਈ 2020 ਅਤੇੇ ਪ੍ਰੋਵਾਈਡਰ, ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ./ਵਲੰਟਰੀਆਂ ਨੂੰ 23 ਮਈ 2020 ਨੂੰ ਬਦਲੀਆਂ ਕਰਵਾਉਣ ਲਈ ਅਪਲਾਈ ਕਰਨ ਦਾ ਸੱਦਾ ਦਿੱਤਾ ਸੀ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com