x ਪੰਜਾਬ ਅਤੇ ਚੰਡੀਗੜ•• ਪੱਤਰਕਾਰ ਯੂਨੀਅਨ ਨੇ ਬੀਮਾ ਸੁਰੱਖਿਆ ਲਈ ਕੈਪਟਨ ਅਮਰਿੰਦਰ ਸਿੰਘ ਦਾ ਕੀਤਾ ਧੰਨਵਾਦ - Punjab Update | Punjab Update

ਪੰਜਾਬ ਅਤੇ ਚੰਡੀਗੜ•• ਪੱਤਰਕਾਰ ਯੂਨੀਅਨ ਨੇ ਬੀਮਾ ਸੁਰੱਖਿਆ ਲਈ ਕੈਪਟਨ ਅਮਰਿੰਦਰ ਸਿੰਘ ਦਾ ਕੀਤਾ ਧੰਨਵਾਦ

ਚੰਡੀਗੜ••, 21 ਅਗਸਤ:

ਪੰਜਾਬ ਅਤੇ ਚੰਡੀਗੜ•• ਪੱਤਰਕਾਰ ਯੂਨੀਅਨ ਦੇ ਇੱਕ ਵਫ਼ਦ ਨੇ ਸੂਬੇ ਦੇ ਮਾਨਤਾ ਪ੍ਰਾਪਤ ਅਤੇ ਪੀਲਾ ਕਾਰਡ ਧਾਰਕ ਪੱਤਰਕਾਰਾਂ ਨੂੰ ‘ਸਰਬੱਤ ਸਿਹਤ ਬੀਮਾ ਯੋਜਨਾ’ ਦਾ ਲਾਭ ਦੇਣ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਨ ਲਈ ਮੁਲਾਕਾਤ ਕੀਤੀ।

ਇਸ ਵਫ਼ਦ ਦੀ ਪ੍ਰਧਾਨਗੀ ਕਰਨ ਵਾਲੇ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਨੇ ਕਿਹਾ ਕਿ ਮੁੱਖ ਮੰਤਰੀ ਦੇ ਇਸ ਉਪਰਾਲੇ ਨਾਲ 4500 ਪੱਤਰਕਾਰਾਂ ਨੂੰ ਲਾਭ ਮਿਲੇਗਾ। ਉਹਨਾਂ ਨੇ ਉੱਘੇ ਪੱਤਰਕਾਰਾਂ ਲਈ ਪੈਨਸ਼ਨ ਸਕੀਮ ਦਾ ਐਲਾਨ ਕਰਨ ਲਈ ਅਤੇ ਰਾਜ ਮਾਰਗਾਂ ‘ਤੇ ਲੱਗੇ ਟੋਲ ਟੈਕਸਾਂ ਤੋਂ ਪੱਤਰਕਾਰਾਂ ਨੂੰ ਰਾਹਤ ਦੇਣ ਲਈ ਵੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।

ਪੱਤਰਕਾਰ ਜਗਤਾਰ ਸਿੰਘ ਸਿੱਧੂ ਨੇ ਕਿਹਾ ਕਿ ਇਹਨਾਂ ਪੱਤਰਕਾਰ-ਪੱਖੀ ਉਪਰਾਲਿਆਂ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਸਮੁੱਚੇ ਕੌਮੀ ਮੀਡੀਆ ਵਿਚ ਇਕ ਸਕਾਰਾਤਮਕ ਸੰਦੇਸ਼ ਦਿੱਤਾ ਹੈ। 

ਮੁੱਖ ਮੰਤਰੀ ਨੇ ਔਖੀਆਂ ਸਥਿਤੀਆਂ ਵਿੱਚ ਕੰਮ ਕਰਨ ਵਾਲੇ ਪੱਤਰਕਾਰ ਭਾਈਚਾਰੇ ਦੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਆਪਣੇ ਸਿਆਸੀ ਜੀਵਨ ਦੌਰਾਨ ਕਈ ਪੱਤਰਕਾਰਾਂ ਨਾਲ ਆਪਣੀ ਨਿੱਜੀ ਸਾਂਝ ਨੂੰ ਯਾਦ ਕੀਤਾ। ਵਫ਼ਦ ਵਲੋਂ ਕੀਤੀ ਇਕ ਬੇਨਤੀ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਉਹ (ਮੁੱਖ ਮੰਤਰੀ) ਹਮੇਸ਼ਾ ਹੀ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਤੱਤਪਰ ਰਹਿੰਦੇ ਹਨ।  

ਇਸ ਵਫ਼ਦ ਵਿਚ ਯੂਨੀਅਨ ਸਕੱਤਰ ਜਨਰਲ ਸ੍ਰੀ ਪ੍ਰੀਤਮ ਰੂਪਲ, ਸਰਬਜੀਤਸਿੰਘ ਧਾਲੀਵਾਲ, ਦਰਸ਼ਨ ਸਿੰਘ ਖੋਖਰ, ਜੈ ਸਿੰਘ ਛਿੱਬਰ, ਜਗਤਾਰ ਸਿੰਘ ਭੁੱਲਰ, ਬਿੰਦੂ ਸਿੰਘ, ਤਰਲੋਚਨ ਸਿੰਘ, ਸਰਬਜੀਤ ਭੰਗੂ, ਦਵਿੰਦਰ ਸਿੰਘ ਭੰਗੂ, ਸੰਤੋਸ਼ ਗੁਪਤਾ, ਵਿਕਰਮਜੀਤ ਸਿੰਘ ਮਾਨ ਸਮੇਤ ਜ਼ਿਲ•ਾਂ ਹੈਡਕੁਆਟਰ ਤੋਂ ਯੂਨੀਅਨ ਦੇ ਹੋਰ ਮੈਂਬਰ ਸ਼ਾਮਲ ਸਨ। ਮੁੱਖ ਮੰਤਰੀ ਨਾਲ ਵਿਧਾਇਕ ਸਮਰਾਲਾ ਸ੍ਰੀ ਅਮਰੀਕ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ ਅਤੇ ਪ੍ਰੈਸ ਸਕੱਤਰ ਵਿਮਲ ਸੁੰਬਲੀ ਮੌਜੂਦ ਸਨ।

Read more