05 March 2021 10:14 am
Kinno

ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਨੀਤੀ ਆਯੋਗ ਅਤੇ ਬੀਐਸਐਮ ਦੇ ਸਹਿਯੋਗ ਨਾਲ ‘ਐਨ.ਈ.ਪੀ. -2020 ਨੂੰ ਲਾਗੂ ਕਰਨ ਵਿੱਚ ਅਧਿਆਪਕਾਂ ਦੀ ਭੂਮਿਕਾ’ ਤੇ ਵੈਬਿਨਾਰ ਆਯੋਜਿਤ ਕੀਤਾ

- Posted on 12 February 2021

·         ਐਨਈਪੀ –2020 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਅਧਿਆਪਕਾਂ ਨੂੰ ਮਹੱਤਵਪੂਰਣ ਭੂਮਿਕਾ ਨਿਭਾਉਣੀ ਹੋਵੇਗੀ – ਸ਼੍ਰੀ ਮੁਕੁਲ ਕਾਨਿਟਕਰ

12 Feb , 2021

ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਨੇ ਨੀਤੀ ਆਯੋਗ ਅਤੇ ਭਾਰਤੀ ਸਿੱਖਿਆ ਮੰਡਲ (ਬੀਐਸਐਮ) ਦੇ ਸਹਿਯੋਗ ਨਾਲ ਰਾਸ਼ਟਰੀ ਸਿਖਿਆ ਨੀਤੀ-2020 (ਐਨਈਪੀ-2020) ਲਾਗੂ ਕਰਨ ਵਿੱਚ ਅਧਿਆਪਕਾਂ ਦੀ ਭੂਮਿਕਾਬਾਰੇ ਵੈਬਿਨਾਰ ਦਾ ਆਯੋਜਨ ਕੀਤਾ। ਪ੍ਰੋਗਰਾਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋਫੈਸਰਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕੀਤੀ। ਭਾਰਤੀ ਸ਼ਿਕਸ਼ਣ ਮੰਡਲ ਦੇ ਰਾਸ਼ਟਰੀ ਸੰਗਠਨ ਸਕੱਤਰ ਸ੍ਰੀ ਮੁਕੁਲ ਕਾਨਿਤਕਰ ਇਸ ਪ੍ਰੋਗਰਾਮ ਦੇ ਮੁਖ ਬੁਲਾਰੇ ਸਨ। ਆਈਆਈਐਸ, ਸ਼ਿਮਲਾ ਦੇ ਚੇਅਰਮੈਨ ਪ੍ਰੋਫੈਸਰ ਕਪਿਲ ਕਪੂਰ ਨੇ ਇਸ ਵੈਬਿਨਾਰ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ  ਵੱਖ-ਵੱਖ ਸੰਸਥਾਵਾਂ ਦੇ ਫੈਕਲਟੀ ਮੈਂਬਰ ਸ਼ਾਮਲ ਹੋਏ। 

ਭਾਰਤੀ ਸ਼ਿਕਸ਼ਣ ਮੰਡਲ ਦੇ ਰਾਸ਼ਟਰੀ ਸੰਗਠਨ ਸਕੱਤਰ ਸ਼੍ਰੀ ਮੁਕੁਲ ਕਾਨਿਤਕਰ ਨੇ ਆਪਣੇ ਭਾਸ਼ਣ ਵਿੱਚ ਜ਼ਿਕਰ ਕੀਤਾ ਕਿ ਆਜ਼ਾਦੀ ਤੋਂ ਬਾਅਦ ਵੀ ਅਸੀਂ 1835 ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੁਆਰਾ ਪ੍ਰਦਾਨ ਕੀਤੀ ਸਿੱਖਿਆ ਨੀਤੀ ਉੱਤੇ ਨਿਰਭਰ ਸੀ। ਪਰ ਭਾਰਤ ਸਰਕਾਰ ਨੇ ਆਪਣੀ ਸਵਦੇਸ਼ੀ ਸਿੱਖਿਆ ਪ੍ਰਣਾਲੀ (ਜੋ ਪ੍ਰਾਚੀਨ ਸਮੇਂ ਵਿੱਚ ਵਿਸ਼ਵ ਪ੍ਰਸਿੱਧ ਸੀ) ਨੂੰ ਪੁਨਰ ਸਥਾਪਿਤ ਕਰਨ ਦਾ ਸੁਪਨਾ ਵੇਖਿਆ ਅਤੇ ਸਾਲ 1968, 1986 ਅਤੇ 2020 ਵਿੱਚ ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ ਤਿਆਰ ਕੀਤੀ ਅਤੇ ਇਸ ਵਿੱਚ ਜਰੂਰੀ ਸੁਧਾਰ ਕੀਤੇ। ਉਨ੍ਹਾਂਨੇ ਦੱਸਿਆ ਕਿ ਐਨਈਪੀ-2020 ਸੁਤੰਤਰ ਭਾਰਤ ਦੀ ਅਜੇਹੀ ਪਹਿਲੀ ਸਿੱਖਿਆ ਨੀਤੀ ਹੈ ਜਿਸ ਨੇ ਸਵੈ-ਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਉਦੇਸ਼ ਨਾਲ ਸਿੱਖਿਆ ਦੇ ਭਾਰਤੀਕਰਨ ਵੱਲ ਵਿਆਪਕ ਸੁਧਾਰ ਪੇਸ਼ ਕੀਤੇ ਹਨ। ਉਨ੍ਹਾਂਨੇ ਜ਼ੋਰ ਦੇ ਕੇ ਕਿਹਾ ਕਿ ਐਨਈਪੀ-2020 ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਮਾਂ-ਬੋਲੀ ਵਿੱਚ ਸਰਬੋਤਮ ਮੁੱਲ ਅਧਾਰਤ ਸਿੱਖਿਆ, ਕਿੱਤਾਮੁਖੀ ਸਿਖਲਾਈ, ਪ੍ਰਯੋਗ ਅਧਾਰਤ ਸਿੱਖਿਆ, ਬਹੁ ਅਨੁਸ਼ਾਸਨੀ ਅਤੇ ਅੰਤਰ ਅਨੁਸ਼ਾਸਨੀ ਸਿੱਖਿਆ ਦੀ ਲੋੜ ਤੇ ਧਿਆਨ ਕੇਂਦ੍ਰਿਤ ਕਰਦੀ ਹੈ। ਉਹਨਾਂ  ਜ਼ੋਰ ਦੇ ਕੇ ਕਿਹਾ ਕਿ ਅਧਿਆਪਕ ਐਨਈਪੀ-2020 ਲਾਗੂ ਕਰਨ ਦਾ ਅਧਾਰ ਹਨ ਅਤੇ ਉਹ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂਨੇ ਦੱਸਿਆ ਕਿ ਬੀਐਸਐਮ ਅਤੇ ਨੀਤੀ ਆਯੋਗ ਐਨਈਪੀ –2020 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਕੂਲ ਅਤੇ ਉੱਚ ਵਿਦਿਅਕ ਸੰਸਥਾਵਾਂ ਦੇ ਅਧਿਆਪਕਾਂ ਨੂੰ ਪ੍ਰੇਰਿਤ ਕਰਨ ਲਈ ਰੁਝਾਨ, ਜਾਗਰੂਕਤਾ, ਚੁਣੌਤੀ ਅਤੇ ਪ੍ਰਤਿਕ੍ਰਿਆ ਦੀ ਚਾਰ ਬਿੰਦੂ ਰਣਨੀਤੀ ਤਹਿਤ 1000 ਵੈਬਿਨਾਰ ਲੜੀ ਦਾ ਆਯੋਜਨ ਕਰ ਰਹੀ ਹੈ।

ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਆਈਆਈਐਸ, ਸ਼ਿਮਲਾ ਦੇ ਚੇਅਰਮੈਨ ਪ੍ਰੋਫੈਸਰ ਕਪਿਲ ਕਪੂਰ ਨੇ ਦੱਸਿਆ ਕਿ ਭਾਰਤੀ ਸਭਿਅਤਾ ਵਿਸ਼ਵ ਦੀ ਸਭ ਤੋਂ ਪੁਰਾਣੀ ਵਿਕਸਤ ਗਿਆਨ ਕੇਂਦਰਿਤ ਸਭਿਅਤਾ ਵਿਚੋਂ ਇੱਕ ਹੈ ਜਿਸ ਨੇ ਗਣਿਤ, ਸਮਾਜ ਸ਼ਾਸਤਰ, ਭਗੋਲ ਵਿਗਿਆਨ, ਸ਼ਾਸਤਰ ਵਿਗਿਆਨ, ਵਿਆਕਰਣ ਅਤੇ ਹੋਰ ਕਈ ਵਿਸ਼ਿਆਂ ਉੱਤੇ ਵਿਸ਼ਵ ਦਾ ਪਹਿਲਾ ਸਾਹਿਤ ਪ੍ਰਦਾਨ ਕੀਤਾ ਹੈ। ਉਨ੍ਹਾਂਨੇ ਕਿਹਾ ਕਿ ਅੰਗ੍ਰੇਜ਼ੀ ਐਜੂਕੇਸ਼ਨ ਐਕਟ 1835 ਨਾਲ ਅੰਗਰੇਜ਼ੀ ਭਾਸ਼ਾ ਦੇ ਪਾਠਕ੍ਰਮ ਲਾਜ਼ਮੀ ਹੋਣ ਤੋਂ ਬਾਅਦ ਨਾ ਸਿਰਫ ਭਾਰਤੀ ਭਾਸ਼ਾਵਾਂ ਵਿੱਚ ਮੌਜੂਦ ਸਾਡੇ ਆਪਣੇ ਗਿਆਨ ਦੀ ਕਦਰ ਵਿੱਚ ਕਮੀ ਆ ਗਈ ਬਲਕਿ ਸਾਡੇ ਦੇਸ਼ ਵਿੱਚ  ਅਨਪੜ੍ਹਤਾ ਅਤੇ ਗਰੀਬੀ ਵੀ ਵੱਧ ਗਈ। ਉਹਨਾਂ ਵਿਸ਼ਵਾਸ ਪ੍ਰਗਟਾਇਆ ਕਿ ਐਨਈਪੀ –2020’ ਮਿਆਰੀ ਸਿਖਿਆ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਏਗੀ। ਇਸ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ, ਉਨ੍ਹਾਂਨੇ ਅਧਿਆਪਕਾਂ ਨੂੰ ਭਾਰਤੀ ਭਾਸ਼ਾਵਾਂ ਵਿੱਚ ਪਾਠਕ੍ਰਮ ਦੀ ਸਮਗਰੀ ਵਿਕਸਿਤ ਕਰਨ, ਸਾਡੇ ਸਭਿਆਚਾਰਕ ਪ੍ਰਸੰਗ ਤੋਂ ਉਦਾਹਰਣਾਂ ਨੂੰ ਪ੍ਰਦਾਨ ਕਰਨ ਅਤੇ ਸਿਖਲਾਈ ਦੇ ਨਵੇਂ ਤਰੀਕੇ ਅਪਨਾਉਣ ਲਈ ਉਤਸ਼ਾਹਤ ਕੀਤਾ।

ਵਾਈਸ ਚਾਂਸਲਰ ਪ੍ਰੋਫੈਸਰਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਜ਼ਿਕਰ ਕੀਤਾ ਕਿ ਐਨਈਪੀ –2020 ਨੇ ਸਾਨੂੰ ਵਿਦਿਆਰਥੀ-ਕੇਂਦ੍ਰਿਤ ਸਿੱਖਿਆ ਪ੍ਰਣਾਲੀ ਦੇ ਨਿਰਮਾਣ ਲਈ ਇਕ ਰੋਡਮੈਪ ਪ੍ਰਦਾਨ ਕੀਤਾ ਹੈ। ਉਹਨਾਂ ਪ੍ਰਭਾਵਸ਼ਾਲੀ ਅਧਿਆਪਨ-ਸਿਖਲਾਈ ਪ੍ਰਕਿਰਿਆ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਨੇੜਲੇ ਸੰਪਰਕ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਨ੍ਹਾਂਨੇ ਅਧਿਆਪਕਾਂ ਨੂੰ ਰਵਾਇਤੀ ਕਦਰਾਂ ਕੀਮਤਾਂ ਨਾਲ ਭਰਪੂਰ ਗਲੋਬਲ ਨਾਗਰਿਕ ਵਿਕਸਿਤ ਕਰਨ ਲਈ ਲਰਨਿੰਗ ਆਉਟਪਮ ਅਧਾਰਤ ਪਾਠਕ੍ਰਮ ਦੇ ਢਾਂਚਾ ਨੂੰ ਵਿਕਸਤ ਕਰਨ, ਸੰਬੰਧਿਤ ਸਮੱਗਰੀ ਤਿਆਰ ਕਰਨ ਅਤੇ ਮੁਲਾਂਕਣ ਦੇ ਨਵੇਂ ਮਾਪਦੰਡਬਣਾਉਣ ਲਈ ਉਤਸ਼ਾਹਿਤ ਕੀਤਾ। 

ਪ੍ਰੋਗਰਾਮ ਦੇ ਤਹਿਤ ਐਨਈਪੀ –2020 ਨੂੰ ਲਾਗੂ ਕਰਨ ਦੀਆਂ ਚੁਣੌਤੀਆਂਬਾਰੇ ਸਮੂਹ ਵਿਚਾਰ ਵਟਾਂਦਰੇ ਅਤੇ ਸੈਸ਼ਨ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਅਧਿਆਪਕਾਂ ਨੇ ਆਪਣੀਆਂ ਚਿੰਤਾਵਾਂ ਸਾਂਝੀਆਂ ਕਰਦਿਆਂ ਨਵੀਨ ਰਣਨੀਤੀਆਂ ਬਾਰੇ ਵਿਚਾਰ ਵਟਾਂਦਰੇ ਕੀਤੇ। ਪ੍ਰੋਗਰਾਮ ਦੇ ਕੋਆਰਡੀਨੇਟਰ ਡਾ ਵਿਨੋਦ ਪਠਾਨੀਆ ਨੇ ਸੁਆਗਤ ਭਾਸ਼ਣ ਦਿੱਤਾ ਅਤੇ ਪ੍ਰੋ. ਦਵਿੰਦਰ ਸਿੰਘ ਨੇ ਸਮਾਪਤੀ ਭਾਸ਼ਣ ਦਿੱਤਾ। ਅੰਤ ਵਿੱਚ ਪ੍ਰਬੰਧਕਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ। 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
-->