20 January 2021 09:22 am
Kinno

ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵੈਲਫੇਅਰ ਬੋਰਡ ਵੱਲੋਂ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨੂੰ ਦਿੱਤਾ ਜਾਵੇਗਾ ਲਾਭ

- Posted on 07 October 2020

644 ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ 56,96,011 ਰੁਪਏ ਦੀ ਰਾਸ਼ੀ ਹੋਵੇਗੀ ਜਮ੍ਹਾ: ਐਸ.ਡੀ.ਐਮ.

ਫਿਰੋਜ਼ਪੁਰ, 7 ਅਕਤੂਬਰ, 2020

          ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵੈਲਫੇਅਰ ਬੋਰਡ ਵੱਲੋਂ ਵੱਖ-ਵੱਖ ਸਕੀਮਾਂ ਦੇ  ਲਾਭਪਾਤਰੀਆਂ ਨੂੰ ਲਾਭ ਦਿੱਤਾ ਜਾਵੇਗਾ। ਇਸ  ਤਹਿਤ ਸਰਕਾਰ ਵੱਲੋਂ ਬਣੀ ਕਮੇਟੀ ਦੁਆਰਾ 644 ਯੋਗ ਲਾਭਪਾਤਰੀਆਂ ਦੀਆਂ ਅਰਜ਼ੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਲਾਭਪਾਤਰੀਆਂ ਨੂੰ ਜਲਦੀ ਹੀ ਲਾਭ ਦੇ ਦਿੱਤਾ ਜਾਵੇਗਾ। ਇਹ ਜਾਣਕਾਰੀ ਐਸ.ਡੀ.ਐਮ. ਫਿਰੋਜ਼ਪੁਰ ਸ੍ਰੀ  ਅਮਿਤ ਗੁਪਤਾ ਨੇ ਦਿੱਤੀ।

          ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਲੇਬਰ ਇੰਸਪੈਕਟਰ ਸ੍ਰੀ ਰਾਜੀਵ ਸੋਢੀ ਨੇ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵੈਲਫੇਅਰ ਬੋਰਡ ਦੇ ਰਜਿਸਟਰਡ ਲਾਭਪਾਤਰੀਆਂ ਵੱਲੋਂ ਆਨ-ਲਾਈਨ ਸਿਸਟਮ ਰਾਹੀਂ ਅਪ੍ਰੈਲ 2019 ਤੋਂ ਅਗਸਤ 2019 ਤੱਕ ਦੀਆਂ ਵੱਖ-ਵੱਖ ਸਕੀਮਾਂ ਦੇ  ਲਾਭਪਾਤਰੀਆਂ ਤੋਂ 670 ਅਰਜ਼ੀਆਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਦੀ ਮੁੱਢਲੀ ਪੜਤਾਲ  ਤੋਂ ਬਾਅਦ ਐਸ.ਡੀ.ਐਮ. ਫਿਰੋਜ਼ਪੁਰ ਸ੍ਰੀ ਅਮਿਤ ਗੁਪਤਾ ਵੱਲੋਂ ਤਹਿਸੀਲ ਕਮੇਟੀ ਮੈਂਬਰਾਂ ਰਾਹੀਂ ਰੀ-ਚੈਕਿੰਗ ਵੀ ਕਰਵਾਈ ਗਈ। ਸਹੀ ਪਾਏ ਗਏ ਉਸਾਰੀ ਲਾਭਪਾਤਰੀਆਂ ਨੂੰ ਜਲਦੀ ਹੀ ਲਾਭ ਦੇ ਦਿੱਤਾ ਜਾਵੇਗਾ।

 

          ਉਨ੍ਹਾਂ ਦੱਸਿਆ ਕਿ ਵੱਖ-ਵੱਖ ਸਕੀਮਾਂ ਵਜੀਫਾ, ਐਲ.ਟੀ.ਸੀ., ਦਾਹ ਸੰਸਕਾਰ, ਜਨਰਲ ਸਰਜਰੀ, ਪ੍ਰਸੂਤਾ ਸਕੀਮ, ਮਾਨਸਿਕ ਰੋਗ ਜਾਂ ਅਪੰਗਤਾ, ਸ਼ਗਨ ਸਕੀਮ, ਬਾਲੜੀ ਤੋਹਫਾ ਯੋਜਨਾ ਅਤੇ ਪੈਨਸ਼ਨ ਦੀਆਂ 644 ਯੋਗ ਅਰਜ਼ੀਆਂ ਜਿੰਨ੍ਹਾਂ ਦੀ ਕੁੱਲ ਰਕਮ 56,96,011 ਰੁਪਏ ਬਣਦੀ ਹੈ, ਕਮੇਟੀ ਵੱਲੋਂ ਸਰਵ-ਸੰਮਤੀ ਨਾਲ ਪ੍ਰਵਾਨ ਕੀਤੀਆਂ ਗਈਆਂ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਪਾਸੋਂ ਲੋੜੀਂਦੀ ਪ੍ਰਵਾਨਗੀ ਲੈ ਕੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ, ਬੋਰਡ, ਐਸ.ਏ.ਐਸ. ਨਗਰ ਪਾਸੋਂ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਰਕਮ ਸਿੱਧੀ ਟਰਾਂਸਫਰ ਕੀਤੀ ਜਾਵੇਗੀ। 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com