30 November 2020 09:58 am

ਪੰਜਾਬ ਪ੍ਰਾਪਤੀ ਸਰਵੇਖਣ ਅੱਜ ਤੋਂ ਸ਼ੁਰੂ-ਜ਼ਿਲ੍ਹਾ ਸਿਖਿਆ ਅਫਸਰ

- Posted on 10 November 2020


ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਅਧਿਆਪਕਾਂ ਵੱਲੋਂ ਤਿਆਰੀਆਂ ਮੁਕੰਮਲ
ਫਾਜ਼ਿਲਕਾ, 10 ਨਵੰਬਰ
ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪਿਛਲੇ ਤਿੰਨ ਸਾਲਾਂ ਦੌਰਾਨ ਹੋਏ ਸਰਬਪੱਖੀ ਵਿਕਾਸ ਦੇ ਮੁਲਾਂਕਣ ਲਈ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਪੰਜਾਬ ਰਾਜ ਪੰਜਾਬ ਪ੍ਰਾਪਤੀ ਸਰਵੇਖਣ (ਪੈਸ) ਦਾ ਆਖਰੀ ਗੇੜ ਭਲਕੇ ਤੋਂ ਆਰੰਭ ਹੋ ਰਿਹਾ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਆਪਣੀਆਂ ਵਿਕਾਸ਼ਸ਼ੀਲ ਵਿਦਿਅਕ ਗਤੀਵਿਧੀਆਂ ਦਾ ਮੁਲਾਂਕਣ ਕਰਵਾਉਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸ ਮੁਲਾਂਕਣ (ਪੈਸ) ਦੇ ਨਾਲ-ਨਾਲ ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਰਕਾਰੀ, ਅਰਧ-ਸਰਕਾਰੀ ਸਕੂਲਾਂ ਦੇ ਵਿਦਆਰਥੀਆਂ ਦਾ ਸਤੰਬਰ ਮਹੀਨੇ ਤੱਕ ਦੇ ਪਾਠਕ੍ਰਮ ਦੇ ਸਿੱਖਣ ਪਰਿਣਾਮਾਂ ਦੀ ਜਾਣਕਾਰੀ ਦਾ ਪੱਧਰ ਜਾਂਚਣ ਲਈ ਭਲਕੇ 11 ਨਵੰਬਰ ਤੋਂ ਮੁਹਿੰਮ ਦੀ ਸ਼ੁਰੂਆਤ ਹੋ ਰਹੀ ਹੈ, ਜਿਸ ਸਬੰਧੀ ਸਿੱਖਿਆ ਵਿਭਾਗ ਨੇ ਪਹਿਲੀ ਤੋਂ ਬਾਰ੍ਹਵੀਂ ਤੱਕ ਦੀ ਡੇਟ ਸ਼ੀਟ ਵੀ ਜਾਰੀ ਕਰ ਦਿੱਤੀ ਹੈ।ਇਹ ਜਾਣਕਾਰੀ ਜਿਲ੍ਹਾ ਸਿੱਖਿਆ ਅਫਸਰ (ਐਲੀ.)ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ  ਨੇ ਦਿੱਤੀ।
ਜਾਣਕਾਰੀ ਦਿੰਦਿਆ ਜ਼ਿਲ੍ਹਾ ਸਿਖਿਆ ਅਫਸਰ ਨੇ ਦੱਸਿਆ ਕਿ ਪ੍ਰਾਇਮਰੀ ਜਮਾਤਾਂ ਵਿੱਚ 11 ਨਵੰਬਰ ਨੂੰ ਪਹਿਲੀ ਤੋਂ ਪੰਜਵੀਂ ਤੱਕ ਗਣਿਤ, 12 ਨਵੰਬਰ ਨੂੰ ਪਹਿਲੀ ਤੋਂ ਪੰਜਵੀਂ ਤੱਕ ਪੰਜਾਬੀ, 13 ਨਵੰਬਰ ਨੂੰ ਪਹਿਲੀ ਤੋਂ ਪੰਜਵੀਂ ਤੱਕ ਅੰਗਰੇਜ਼ੀ, 16 ਨਵੰਬਰ ਨੂੰ ਚੌਥੀ ਅਤੇ ਪੰਜਵੀਂ ਦਾ ਹਿੰਦੀ ਅਤੇ 17 ਨਵੰਬਰ ਨੂੰ ਤੀਜੀ ਤੋਂ ਪੰਜਵੀਂ ਤੱਕ ਵਾਤਾਵਰਨ ਸਿੱਖਿਆ ਦਾ ਟੈਸਟ ਹੋਵੇਗਾ। ਜਿਲ੍ਹਾ ਸਿੱਖਿਆ ਅਫਸਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਬ੍ਰਿਜ ਮੋਹਨ ਸਿੰਘ ਬੇਦੀ ਨੇ ਦੱਸਿਆ ਕਿ ਸੈਕੰਡਰੀ ਜਮਾਤਾਂ ਵਿੱਚ 11 ਨਵੰਬਰ ਨੂੰ ਛੇਵੀਂ ਦਾ ਗਣਿਤ, ਸੱਤਵੀਂ ਦਾ ਵਿਗਿਆਨ, ਅੱਠਵੀਂ ਦਾ ਪੰਜਾਬੀ, ਨੌਵੀਂ ਦਾ ਸਮਾਜਿਕ ਸਿੱਖਿਆ, ਦਸਵੀਂ ਦਾ ਅੰਗਰੇਜ਼ੀ, ਗਿਆਰਵੀਂ ਦਾ ਪੰਜਾਬੀ (ਜਨਰਲ) ਅਤੇ ਬਾਰ੍ਹਵੀਂ ਦਾ ਅੰਗਰੇਜ਼ੀ (ਜਨਰਲ), 12 ਨਵੰਬਰ ਨੂੰ ਛੇਵੀਂ ਦਾ ਹਿੰਦੀ, ਸੱਤਵੀਂ ਦਾ ਕੰਪਿਊਟਰ ਸਾਇੰਸ, ਅੱਠਵੀਂ ਦਾ ਗਣਿਤ, ਨੌਵੀਂ ਦਾ ਅੰਗਰੇਜ਼ੀ, ਦਸਵੀਂ ਦਾ ਪੰਜਾਬੀ, ਗਿਆਰਵੀਂ ਦਾ ਕੰਪਿਊਟਰ ਸਾਇੰਸ ਅਤੇ ਬਾਰ੍ਹਵੀਂ ਦਾ ਪੰਜਾਬੀ (ਜਨਰਲ), 13 ਨਵੰਬਰ ਨੂੰ ਛੇਵੀਂ ਦਾ ਸਮਾਜਿਕ ਸਿੱਖਿਆ, ਸੱਤਵੀਂ ਦਾ ਸਰੀਰਕ ਸਿੱਖਿਆ, ਅੱਠਵੀਂ ਦਾ ਵਿਗਿਆਨ, ਨੌਵੀਂ ਦਾ ਪੰਜਾਬੀ, ਦਸਵੀਂ ਦਾ ਕੰਪਿਊਟਰ ਸਾਇੰਸ, ਗਿਆਰਵੀਂ ਦਾ ਅੰਗਰੇਜ਼ੀ (ਜਨਰਲ) ਅਤੇ ਬਾਰ੍ਹਵੀਂ ਦਾ ਗਣਿਤ ਦਾ, 16 ਨਵੰਬਰ ਨੂੰ ਛੇਵੀਂ ਦਾ ਪੰਜਾਬੀ, ਸੱਤਵੀਂ ਦਾ ਅੰਗਰੇਜ਼ੀ, ਅੱਠਵੀਂ ਦਾ ਹਿੰਦੀ, ਨੌਵੀਂ ਦਾ ਵਿਗਿਆਨ, ਦਸਵੀਂ ਦਾ ਗਣਿਤ, ਗਿਆਰਵੀਂ ਦਾ ਵਾਤਾਵਰਨ ਸਿੱਖਿਆ ਅਤੇ ਬਾਰ੍ਹਵੀਂ ਦਾ ਇਕਨੋਮਿਕਸ/ਕਮਿਸ਼ਟਰੀ, 17 ਨਵੰਬਰ ਨੂੰ ਛੇਵੀਂ ਦਾ ਵਿਗਿਆਨ, ਸੱਤਵੀਂ ਦਾ ਪੰਜਾਬੀ, ਅੱਠਵੀਂ ਦਾ ਅੰਗਰੇਜ਼ੀ, ਨੌਵੀਂ ਦਾ ਹਿੰਦੀ, ਦਸਵੀਂ ਦਾ ਸਰੀਰਕ ਸਿੱਖਿਆ, ਗਿਆਰਵੀਂ ਦਾ ਅਕਾਉਂਟੈਂਸੀ-1/ਪੰਜਾਬੀ(ਚੋਣਵੀਂ)/ਅੰਗਰੇਜ਼ੀ(ਚੋਣਵੀਂ)/ ਹਿੰਦੀ(ਚੋਣਵੀਂ)/ਫਿਜ਼ਿਕਸ ਅਤੇ ਬਾਰ੍ਹਵੀਂ ਅਕਾਉਂਟੈਂਸੀ-2/ਜਿਓਗ੍ਰਾਫੀ ਦਾ ਟੈਸਟ ਹੋਵੇਗਾ।
ਉਨ੍ਹਾਂ ਦੱਸਿਆ ਕਿ 18 ਨਵੰਬਰ ਨੂੰ ਛੇਵੀਂ ਦਾ ਕੰਪਿਊਟਰ ਸਾਇੰਸ, ਸੱਤਵੀਂ ਦਾ ਹਿੰਦੀ, ਅੱਠਵੀਂ ਦਾ ਸਰੀਰਕ ਸਿੱਖਿਆ, ਨੌਵੀਂ ਦਾ ਗਣਿਤ, ਦਸਵੀਂ ਦਾ ਸਮਾਜਿਕ ਸਿੱਖਿਆ, ਗਿਆਰਵੀਂ ਦਾ ਬਿਜ਼ਨਸ ਸਟੱਡੀਜ਼/ਹੋਮ ਸਾਇੰਸ/ਸਰੀਰਕ ਸਿੱਖਿਆ/ਡਰਾਇੰਗ ਐਂਡ ਪੇਂਟਿੰਗ ਅਤੇ ਬਾਰ੍ਹਵੀਂ ਐਫ.ਈ.ਬੀ/ਹਿਸਟਰੀ/ਬਾਇਓਲੋਜੀ ਦਾ, 19 ਨਵੰਬਰ ਨੂੰ ਛੇਵੀਂ ਦਾ ਅੰਗਰੇਜ਼ੀ, ਸੱਤਵੀਂ ਦਾ ਗਣਿਤ, ਅੱਠਵੀਂ ਦਾ ਸਮਾਜਿਕ ਸਿੱਖਿਆ, ਨੌਵੀਂ ਦਾ ਕੰਪਿਊਟਰ ਸਾਇੰਸ, ਦਸਵੀਂ ਦਾ ਵਿਗਿਆਨ, ਗਿਆਰਵੀਂ ਦਾ ਗਣਿਤ ਅਤੇ ਬਾਰ੍ਹਵੀਂ ਦਾ ਪੰਜਾਬੀ (ਚੌਣਵੀਂ)/ਅੰਗਰੇਜ਼ੀ(ਚੌਣਵੀਂ)/ ਹਿੰਦੀ(ਚੌਣਵੀਂ) ਦਾ, 20 ਨਵੰਬਰ ਨੂੰ ਛੇਵੀਂ ਦਾ ਸਰੀਰਕ ਸਿੱਖਿਆ, ਸੱਤਵੀਂ ਦਾ ਸਮਾਜਿਕ ਸਿੱਖਿਆ, ਅੱਠਵੀਂ ਦਾ ਕੰਪਿਊਟਰ ਸਾਇੰਸ, ਨੌਵੀਂ ਦਾ ਸਰੀਰਕ ਸਿੱਖਿਆ, ਦਸਵੀਂ ਦਾ ਹਿੰਦੀ, ਗਿਆਰਵੀਂ ਦਾ ਐੱਮ.ਓ.ਪੀ./ਹਿਸਟਰੀ ਅਤੇ ਬਾਰ੍ਹਵੀਂ ਦਾ ਹੋਮ ਸਾਇੰਸ/ਸਰੀਰਕ ਸਿੱਖਿਆ/ਡਰਾਇੰਗ ਐਂਡ ਪੇਂਟਿੰਗ, 21 ਨਵੰਬਰ ਨੂੰ ਗਿਆਰਵੀਂ ਦਾ ਇਕਨੋਮਿਕਸ/ਕਮਿਸਟਰੀ ਅਤੇ ਬਾਰ੍ਹਵੀਂ ਦਾ ਬਿਜ਼ਨਸ ਸਟੱਡੀਜ਼/ਰਾਜਨੀਤੀ ਸ਼ਾਸ਼ਤਰ/ਫਿਜ਼ਿਕਸ ਦਾ, 23 ਨਵੰਬਰ ਨੂੰ ਗਿਆਰਵੀਂ ਦਾ ਰਾਜਨੀਤੀ ਸ਼ਾਸ਼ਤਰ/ਬਾਇਓਲੋਜੀ ਅਤੇ ਬਾਰ੍ਹਵੀਂ ਦਾ ਕੰਪਿਊਟਰ ਸਾਇੰਸ ਦਾ ਅਤੇ 24 ਨਵੰਬਰ ਨੂੰ ਗਿਆਰਵੀਂ ਜਿਓਗ੍ਰਾਫੀ ਅਤੇ ਬਾਰ੍ਹਵੀਂ ਦਾ ਵਾਤਾਵਰਨ ਸਿੱਖਿਆ ਦਾ ਮੁਲਾਂਕਣ ਲਈ ਟੈਸਟ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਹਨਾਂ ਟੈਸਟਾਂ ਵਿੱਚ ਪਹਿਲੀ ਲਈ 10 ਪ੍ਰਸ਼ਨ ਅਤੇ ਦੂਜੀ ਤੋਂ ਪੰਜਵੀਂ ਤੱਕ 15 ਪ੍ਰਸ਼ਨ, ਛੇਵੀਂ ਤੋਂ ਬਾਰ੍ਹਵੀਂ ਤੱਕ 20 ਪ੍ਰਸ਼ਨ 2-2 ਅੰਕਾਂ ਦੇ ਪੁੱਛੇ ਜਾਣਗੇ। ਵਿਦਆਰਥੀਆਂ ਨੂੰ ਟੈਸਟ ਸਮੇਂ ਭੇਜੇ ਲਿੰਕ `ਤੇ ਪਹਿਲਾਂ ਨਿਰਧਾਰਿਤ ਆਈ.ਡੀ ਭਰਨੀ ਹੋਵੇਗੀ ਅਤੇ ਇਹ ਲਿੰਕ ਦੋ ਦਿਨਾਂ ਲਈ ਉਪਲਬਧ ਹੋਵੇਗਾ। ਇਹਨਾਂ ਟੈਸਟਾਂ ਤੋਂ ਇਲਾਵਾ ਕੋਈ ਹੋਰ ਦੋ-ਮਾਹੀ ਟੈਸਟ ਨਹੀਂ ਹੋਣਗੇ ਅਤੇ ਇਹਨਾਂ ਦੇ ਅੰਕਾਂ ਦੇ ਆਧਾਰ `ਤੇ ਹੀ ਅਧਿਆਪਕ ਨੇ ਵਿਦਆਰਥੀ ਦਾ ਸਮੁੱਚਾ ਲਗਾਤਾਰ ਮੁਲਾਂਕਣ ਵੀ ਕਰਨਾ ਹੋਵੇਗਾ। ਦੱਸਣਯੋਗ ਹੈ ਕਿ ਵਿਭਾਗ ਦੇ ਅਧਿਕਾਰੀਆਂ ਤੇ ਅਧਿਆਪਕਾਂ ਵੱਲੋਂ ਪੰਜਾਬ ਦੇ ਸਰਕਾਰੀ ਅਤੇ ਅਰਧ-ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਨੂੰ ਮਾਪੇ-ਅਧਿਆਪਕ ਮਿਲਣੀਆਂ, ਸੋਸ਼ਲ਼ ਮੀਡੀਆ ਅਤੇ ਅਧਿਆਪਕਾਂ ਵੱਲੋਂ ਫੋਨ ਸੁਨੇਹਿਆਂ ਰਾਹੀਂ ਪੰਜਾਬ ਪ੍ਰਾਪਤੀ ਸਰਵੇਖਣ ਵਿੱਚ ਵਿਦਆਰਥੀਆਂ ਦੀ ਸੌ ਫੀਸਦੀ ਭਾਗ ਲੈਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com