ਭਿ੍ਰਸ਼ਟਾਚਾਰ ਨੰੂ ਖ਼ਤਮ ਕਰਨ ਲਈ ਲੋਕਾਂ ਦਾ ਸਹਿਯੋਗ ਅਤਿ ਜਰੂਰੀ-ਐਸ.ਡੀ.ਐਮ
*ਨਵਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਣਕ ਵਿਖੇ ਭਿ੍ਰਸਟਾਚਾਰ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਮੂਨਕ/ ਸੰਗਰੂਰ, 2 ਨਵੰਬਰ:
ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ ਸ੍ਰੀ ਬੀ.ਕੇ.ਉੱਪਲ ਜੀ ਅਤੇ ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ.ਐਸ.ਪੀ.ਸ੍ਰੀ ਸਤਨਾਮ ਸਿੰਘ ਵਿਰਕ ਵਿਜੀਲੈਂਸ ਬਿਊਰੋ ਯੂਨਿਟ ਸੰਗਰੂਰ ਦੀ ਅਗਵਾਈ ਵਿਚ ਨਵਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਣਕ ਵਿਖੇ ਭਿ੍ਰਸਟਾਚਾਰ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਸਮਗਮ ਦੌਰਾਨ ਬਤੌਰ ਮੁੱਖ ਮਹਿਮਾਨ ਵੱਜੋਂ ਸ੍ਰੀਮਤੀ ਜੀਵਨਜੀਤ ਕੌਰ ਐਸ.ਡੀ.ਐਮ.ਮੂਣਕ ਨੇ ਸਿਰਕਤ ਕੀਤੀ। ਉਨਾਂ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਰਿਸ਼ਵਤ ਦੇਣਾ ਅਤੇ ਲੈਣਾ ਦੋਵੇਂ ਕਾਨੰੂਨੀ ਜੁਰਮ ਹੈ, ਜਿਸਦੇ ਲਈ ਸਾਨੰੂ ਵੱਧ ਤੋਂ ਵੱਧ ਆਪਦੇ ਆਲੇ ਦੁਆਲੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਭਿ੍ਰਸ਼ਟਾਚਾਰ ਨੰੂ ਖ਼ਤਮ ਕਰਨ ਲਈ ਲੋਕਾਂ ਦਾ ਸਹਿਯੋਗ ਅਤਿ ਜਰੂਰੀ ਹੈ। ਉਨਾਂ ਕਿਹਾ ਕਿ ਹਰੇਕ ਵਿਅਕਤੀ ਨੰੂ ਰਿਸ਼ਤਵਖੋਰੀ ਦੇ ਖਿਲਾਫ਼ ਵਿਜੀਲੈਂਸ ਵਿਭਾਗ ਨੰੂ ਸਹਿਯੋਗ ਕਰਨਾ ਚਾਹੀਦਾ ਹੈ, ਤਾਂ ਜੋ ਭੈੜੇ ਅਨਸਰਾਂ ਤੇ ਕਾਨੰੂਨ ਮੁਤਾਬਿਕ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਸਕੇ।
ਇਸ ਤੋਂ ਪਹਿਲਾ ਡੀ.ਐਸ.ਪੀ ਸਤਨਾਮ ਸਿੰਘ ਵਿਰਕ ਵਿਜੀਲੈਂਸ ਬਿਊਰੋ ਯੂਨਿਟ ਸੰਗਰੂਰ ਨੇ ਵਿਜੀਲੈਂਸ ਵਿਭਾਗ ਦੀ ਕਾਰਜਸ਼ੈਲੀ ਬਾਰੇ ਹਾਜਰੀਨ ਨੂੰ ਜਾਣੂੰ ਕਰਵਾਉਂਦੇ ਹੋਏ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜ਼ੋ ਰਿਸਵਤਖੋਰੀ ਨੂੰ ਠੱਲ ਪਾਈ ਜਾ ਸਕੇ।ਸਾਰੇ ਹਾਜਰੀਨ ਨੂੰ ਰਿਸਵਤ ਨਾ ਲੈਣ ਅਤੇ ਰਿਸਵਤ ਨਾਂ ਦੇਣ ਬਾਰੇ ਸਹੁੰ ਚੁਕਾਈ
ਇਸ ਮੌਕੇ ਸ੍ਰੀ ਸੁਰਿੰਦਰ ਸਿੰਘ ਤਹਿਸੀਲਦਾਰ ਲਹਿਰਾ, ਸ੍ਰੀ ਅਸ਼ੋਕ ਸਿੰਗਲਾ ਚੇਅਰਮੈਨ ਨਵਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਣਕ ਸ੍ਰੀ ਕਰਮਵੀਰ ਸਿੰਗਲਾ ਪ੍ਰਧਾਨ ਨਵਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਣਕ, ਸ੍ਰੀ ਗੁਰਮੀਤ ਸਿੰਘ ਐਸ.ਐਚ.ਓ.ਮੂਣਕ, ਸ੍ਰੀ ਸੁਰਿੰਦਰ ਭੱਲਾ ਐਸ.ਐਚ.ਓ.ਲਹਿਰਾ, ਸ੍ਰੀ ਪ੍ਰਮਿੰਦਰ ਸਿੰਘ ਈ.ਓ.ਲਹਿਰਾ, ਸ੍ਰੀ ਗੁਲਾਬ ਸਿੰਘ (ਕੈਪਟਨ ਰਿਟਾ:) ਮੇਜਰ ਗੁਰਜੰਟ ਸਿੰਘ ਸੁਪਰਵਾਈਜਰ ਲਹਿਰਾਗਾਗਾ, ਨਾਇਬ ਸੂਬੇਦਾਰ ਰੂਪ ਸਿੰਘ ਇੰਸਪੈਕਟਰ ਸੁਦਰਸ਼ਨ ਸੈਣੀ,ਏ.ਐਸ.ਆਈ. ਸ੍ਰੀ ਕਿ੍ਰਸ਼ਨ,ਏ.ਐਸ.ਆਈ.ਗੁਰਪ੍ਰੀਤ ਸਿੰਘ, ਏ.ਐਸ.ਆਈ,ਅੰਗਰੇਜ਼ ਸਿੰਘ, ਲਵਜੋਤ ਸਿੰਘ ਕਲਰਕ, ਕਰਮਜੀਤ ਸਿੰਘ, ਗੁਲਜਾਰ ਸਿੰਘ ਆਦਿ ਹਾਜ਼ਰ ਸਨ।