04 April 2021 10:58 am

ਪ੍ਰਧਾਨ ਮੰਤਰੀ ਬੇਬੁਨਿਆਦ ਬਿਆਨ ਦੇਣ ਤੋਂ ਪਹਿਲਾਂ ਆਪਣੇ ਵਾਅਦਿਆਂ ਤੇ ਦਾਇਵਿਆ ਨੂੰ ਚੇਤੇ ਰੱਖਣ- ਜਾਖੜ

- Posted on 19 December 2020

ਚੰਡੀਗੜ੍ਹ, 19 ਦਸੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ  ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨ ਦਿੱਤੇ ਬਿਆਨਾਂ ਤੇ ਤਿੱਖਾ ਰੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਬਿਆਨ ਬਹੁਤ ਹੀ ਚਿੰਤਾਜਨਕ ਅਤੇ ਮੰਦਭਾਗੇ ਹਨ ਅਤੇ ਪ੍ਰਧਾਨ ਮੰਤਰੀ ਨੂੰ ਆਪਣੇ ਅਹੁਦੇ ਦੇ ਮਾਣ ਦਾ ਖਿਆਲ ਰੱਖਦਿਆਂ ਅਜਿਹੇ ਬਿਆਨ ਦਾਗਣ ਤੋਂ ਪਹਿਲਾਂ ਆਪਣੇ ਵੱਲੋਂ ਕੀਤੇ ਗਏ ਵਾਅਦੇ ਅਤੇ ਦਾਅਵਿਆਂ ਨੂੰ ਵਿਚਾਰ ਲੈਣਾ ਚਾਹੀਦਾ ਸੀ।

9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਅਤੇ ਉਨ੍ਹਾਂ ਵੱਲੋਂ ਦਿੱਤੀ ਗਈ ਲਾਸਾਨੀ ਕੁਰਬਾਨੀ ਦਾ ਹਵਾਲਾ ਦਿੰਦਿਆਂ ਸੁਨੀਲ ਜਾਖੜ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਵਿਰੁੱਧ ਕੂੜ ਪ੍ਰਚਾਰ ਕਰਨ ਵਾਲੇ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਇੱਕ ਵਾਰ ਚਾਂਦਨੀ ਚੌਕ ਵਿਖੇ ਨਤਮਸਤਕ ਹੋ ਕੇ ਜਰੂਰ ਆਉਣ। ਇਸ ਉਪਰੰਤ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨ ਦਿੱਤੇ ਗਏ ਬਿਆਨਾਂ ਦੇ ਨਾਲ-ਨਾਲ ਉਨ੍ਹਾਂ ਵੱਲੋਂ ਬੀਤੇ ਸਮੇਂ ਵਿੱਚ ਕੀਤੇ ਗਏ ਵਾਅਦੇ ਤੇ ਦਾਅਵਿਆਂ ਦੀਆਂ ਵਿਡੀਓ ਕਲਿੱਪ ਦਿਖਾਉਂਦਿਆਂ  ਜਾਖੜ ਨੇ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤੇ ਜਾਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੇਪਰਦਾ ਕੀਤਾ।

ਪੰਜਾਬ ਕਾਂਗਰਸ ਪ੍ਰਧਾਨ ਨੇ ਨਰਿੰਦਰ ਮੋਦੀ ਵੱਲੋਂ ਦਿੱਤੇ ਇਸ ਬਿਆਨ ਕਿ ਖੇਤੀ ਕਾਨੂੰਨਾਂ ਬਾਰੇ ਕਾਰਵਾਈ ਰਾਤੋ-ਰਾਤ ਨਹੀਂ ਹੋਈ ਦਾ ਜਿਕਰ ਕਰਦਿਆਂ ਪ੍ਰਧਾਨ ਮੰਤਰੀ ਨੂੰ 2011 ਦੀ ਉਸ ਵਰਕਿੰਗ ਕਮੇਟੀ ਦੀ ਰਿਪੋਰਟ ਅਤੇ ਇਸ ਰਾਹੀਂ ਕੀਤੀ ਗਈ ਸਿਫਾਰਿਸ਼ ਦਾ ਹਵਾਲਾ ਦਿੰਦਿਆਂ ਯਾਦ ਕਰਵਾਇਆ ਕਿ ਉਸ ਵਿੱਚ ਫਸਲਾਂ ਦੇ ਘੱਟੋ-ਘੱਟ ਸਮੱਰਥਣ ਮੁੱਲ ਨੂੰ ਯਕੀਨੀ ਬਨਾਉਣ ਦੇ ਨਾਲ-ਨਾਲ ਅਜਿਹੇ ਪ੍ਰਬੰਧ ਕਰਨ ਲਈ ਠੋਸ ਸਿਫਾਰਿਸ਼ ਕੀਤੀ ਗਈ ਸੀ ਕਿ ਇਹ ਲਾਜਮੀ ਬਣਾਇਆ ਜਾਵੇ ਕਿ ਕੋਈ ਵੀ ਵਪਾਰੀ ਕਿਸਾਨ ਤੋਂ ਤੈਅ ਸ਼ੁਦਾ ਘੱਟੋ-ਘੱਟ ਸਮੱਰਥਣ ਮੁੱਲ ਤੋਂ ਘੱਟ ਤੇ ਉਸ ਦੀ ਫਸਲ ਨਾ ਖਰੀਦ ਸਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਾਡੇ ਤੇ ਕਿਸਾਨਾਂ ਨੂੰ ਭੜਕਾਉਣ ਦੇ ਝੂਠੇ ਇਲਜਾਮ ਲਗਾਉਣ ਤੋਂ ਪਹਿਲਾਂ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਸਚਾਈ ਪਹਿਲਾਂ ਹੀ ਅਜਿਹੇ ਜਨਤਕ ਦਸਤਾਵੇਜਾਂ ਵਿੱਚ ਮੌਜੂਦ ਹੈ। 

ਇਸ ਦੇ ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਦੀ ਉਹ ਵਿਡੀਓ ਪੱਤਰਕਾਰਾਂ ਨੂੰ ਦਿਖਾਈ ਜਿਸ ਵਿੱਚ ਉਹ ਕਿਸਾਨਾਂ ਨਾਲ ਵਾਅਦਾ ਕਰ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਬਣਦਿਆਂ ਹੀ ਪਹਿਲਾਂ ਕੰਮ ਹੋਵੇਗਾ ਕਿਸਾਨਾਂ ਦਾ ਮੁਕੰਮਲ ਕਰਜਾ ਮੁਆਫ ਕਰਨਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਕਿਸਾਨਾਂ ਨਾਲ ਝੂਠ ਕੌਣ ਬੋਲ ਰਿਹਾ ਹੈ ਅਤੇ ਗੁੰਮਰਾਹ ਕਿਸਨੇ ਕੀਤਾ।

ਪ੍ਰਧਾਨ ਮੰਤਰੀ ਦਫਤਰ ਵੱਲੋਂ ਰੇਲਵੇ ਮੰਤਰੀ ਸ੍ਰੀ ਪਿਊਸ਼ ਗੋਇਲ ਰਾਹੀਂ ਕਿਸਾਨਾਂ ਨਾਲ ਚਲਾਈ ਜਾ ਰਹੀ ਗੱਲਬਾਤ ਦੀ ਭਰੋਸੇਯੋਗਤਾ ਤੇ ਸਵਾਲ ਉਠਾਉਂਦਿਆਂ ਸੁਨੀਲ ਜਾਖੜ ਨੇ ਰੇਲਵੇ ਦੇ ਨਿੱਜੀਕਰਨ ਬਾਰੇ ਪ੍ਰਧਾਨ ਮੰਤਰੀ ਅਤੇ ਪਿਊਸ਼ ਗੋਇਲ ਦੇ ਸਟੈਂਡ ਦਾ ਹਵਾਲਾ ਦਿੱਤਾ। ਜਾਖੜ ਨੇ ਪ੍ਰਧਾਨ ਮੰਤਰੀ ਵੱਲੋਂ ਬੀਤੇ ਦਿਨ ਰੇਲਵੇ ਦੇ ਨਿੱਜੀਕਰਨ ਦੀ ਕੋਸ਼ਿਸ਼ ਨੂੰ ਸਿਰਫ ਗੱਪਾਂ ਜਾਂ ਅਫਵਾਹ ਦੱਸਣ ਦੇ ਬਿਆਨ ਦੇ ਨਾਲ ਹੀ ਰੇਲਵੇ ਮੰਤਰੀ  ਪਿਊਸ਼ ਗੋਇਲ ਦਾ 17 ਅਕਤੂਬਰ 2019 ਦਾ ਉਹ ਬਿਆਨ ਸਾਂਝਾ ਕੀਤਾ ਜਿਸ ਵਿੱਚ ਉਨ੍ਹਾਂ ਵੀ ਅਜਿਹਾ ਦੀ ਦਾਅਵਾ ਕੀਤਾ ਸੀ ਕਿ ਰੇਲਵੇ ਦਾ ਨਿੱਜੀਕਰਨ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਕਰੋਨਾ ਆ ਗਿਆ ਅਤੇ 2 ਜੁਲਾਈ 2020 ਨੂੰ ਪਿਊਸ਼ ਗੋਇਲ ਦਾ ਭਾਰਤੀ ਰੇਲਵੇ ਵਿੱਚ ਨਿੱਜੀ ਰੇਲਾਂ ਦੀ ਆਮਦ ਨੂੰ ਵਡਿਆਉਣ ਬਾਰੇ ਬਿਆਨ ਆਉਂਦਾ ਹੈ ਅਤੇ ਉਸ ਵਿੱਚ ਉਹ ਨਿੱਜੀ ਕੰਪਨੀਆਂ ਦੀਆਂ ਰੇਲਾਂ ਦੀਆਂ ਸਿਫਤਾਂ ਦੀ ਝੜੀ ਲਾ ਦਿੰਦੇ ਹਨ ਅਤੇ ਇਸ ਨਿੱਜੀ ਨਿਵੇਸ਼ ਦਾ ਸਿਹਰਾ ਵੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸਿਰ ਬੰਨ੍ਹਦੇ ਹਨ।

ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਤੇ ਯਕੀਨ ਕਰਨਾ ਚੁਹੰਦੇ ਹਨ ਪਰ ਵਾਰ-ਵਾਰ ਜੁਮਲੇ ਤੇ ਜੁਮਲਾ ਅਤੇ ਝੂਠ ਤੇ ਝੂਠ ਬੋਲਣ ਕਾਰਨ ਸ੍ਰੀ ਨਰਿੰਦਰ ਮੋਦੀ ਆਪਣੇ ਅਹੁਦੇ ਦੇ ਮਾਣ-ਸਤਿਕਾਰ ਨੂੰ ਸੱਟ ਮਾਰ ਰਹੇ ਹਨ।

 ਜਾਖੜ ਨੇ ਕਿਹਾ ਕਿ ਕਿਸਾਨਾਂ ਦੀ ਮੁੱਖ ਚਿੰਤਾ ਇਹ ਹੈ ਕਿ ਪਹਿਲਾਂ ਜਿੱਥੇ ਮੰਡੀ ਵਿੱਚ ਆਇਆ ਦਾਣਾ-ਦਾਣਾ ਸਰਕਾਰ ਚੁੱਕਣ ਲਈ ਵਚਨਬੱਧ ਹੁੰਦੀ ਸੀ ਹੁਣ ਕੇਂਦਰ ਦੀ ਭਾਜਪਾ ਸਰਕਾਰ ਉਸ ਖਰੀਦ ਤੋਂ ਭੱਜੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਭਰੋਸੇਯੋਗਤਾ ਖਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਪ੍ਰਧਾਨ ਮੰਤਰੀ ਕਹਿ ਦੇਣ ਕਿ ਅੱਜ ਤੋਂ ਪਹਿਲਾ ਜੋ ਮੈਂ ਕਿਹਾ ਉਹ ਜੁਮਲਾ ਸੀ ਅਤੇ ਹੁਣ ਮੈਂ ਜੋ ਐਮ.ਐਸ.ਪੀ ਬਾਰੇ ਕਹਿ ਰਿਹਾਂ ਉਸ ਵਾਅਦੇ ਤੇ ਕਾਇਮ ਰਹਾਂਗਾ।

 ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਕੇਂਦਰ ਦੀ ਭਾਜਪਾ ਸਰਕਾਰ ਤੋਂ ਭਲੀਭਾਂਤ ਜਾਣੂੰ ਸੀ ਅਤੇ ਇਸੇ ਲਈ ਪਾਰਟੀ ਵੱਲੋਂ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੀ ਪਹਿਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਕਿਸੇ ਦੇ ਉਕਸਾਏ ਨਹੀਂ ਗਏ ਉਹ ਜਾਣਦੇ ਹਨ ਕਿ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਖਤਰੇ ਵਿੱਚ ਹਨ। ਉਨ੍ਹਾਂ ਕਿਹਾ ਕਿ ਹੁਣ ਕਿਸਾਨ ਅੰਦੋਲਨ ਇੱਕ ਜਨ ਅੰਦੋਲਨ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਭਾਜਪਾ ਵੱਲੋਂ ਸਾਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਾਰਟੀ ਲਈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਈ ਇਹ ਮਾਣ ਦੀ ਗੱਲ ਹੈ ਕਿ ਅਸੀਂ ਇਹ ਅਲਖ ਜਗਾਈ।

ਪੰਜਾਬ ਕਾਂਗਰਸ ਪ੍ਰਧਾਨ ਨੇ ਇਸ ਮੌਕੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਰ-ਵਾਰ ਕਿਸਾਨਾਂ ਦੇ ਹਿਤਾਂ ਨਾਲ ਦਗਾ ਕਰਨ ਤੋਂ ਬਾਅਦ ਹੁਣ ਇਸ ਮੁੱਦੇ ਦਾ ਸਿਆਸੀ ਲਾਹਾ ਲੈਣ ਲਈ ਤਰਲੋਮੱਛੀ ਹੋਣ ਦੀ ਕਰੜੀ ਨਿੰਦਾ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਕਿਸਾਨੀ ਅੰਦੋਲਨ ਦਾ ਕੋਈ ਸਿਆਸੀ ਲਾਹਾ ਨਹੀਂ ਲੈਣਾ ਚਾਹੁੰਦੀ ਅਤੇ ਨਾ ਹੀ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਵੱਲੋਂ ਅਜਿਹੀ ਕੋਈ ਕੋਸ਼ਿਸ਼ ਕੀਤੀ ਗਈ ਹੈ ਪਰ ਪਾਰਟੀ ਪਹਿਲੇ ਦਿਨ ਤੋਂ ਲੋਕ ਅਤੇ ਕਿਸਾਨੀ ਹਿਤਾਂ ਲਈ ਪਹਿਰਾ ਦਿੰਦੀ ਆਈ ਹੈ ਅਤੇ ਦਿੰਦੀ ਰਹੇਗੀ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
--> prime-minister-should-remember-his-promises-and-claims-before-making-baseless-statements-jakhar.htmlx