02 December 2020 03:21 pm

ਬਾਲ ਵਿਗਿਆਨ ਕਾਂਗਰਸ ਲਈ ਸਿੱਖਿਆ ਵਿਭਾਗ ਦੇ ਅਧਿਆਪਕਾਂ ਦੁਆਰਾ ਤਿਆਰੀਆਂ ਆਰੰਭ

- Posted on 25 October 2020

ਐਸ.ਏ.ਐਸ. ਨਗਰ, 25 ਅਕਤੂਬਰ: ਬਾਲ ਵਿਗਿਆਨ ਕਾਂਗਰਸ ਲਈ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੇ ਤਿਆਰੀਆਂ ਆਰੰੰਭ ਦਿੱਤੀਆਂ ਹਨ| ਜਿਸ ਲਈ ਸਰਕਾਰੀ ਸਕੂਲਾਂ ਦੇ 328 ਅਧਿਆਪਕਾਂ ਨੇ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪ੍ਰੀਸ਼ਦ ਵੱਲੋਂ ਕੌਮੀ ਬਾਲ ਵਿਗਿਆਨ ਕਾਂਗਰਸ-2020 ਸਬੰਧੀ ਕਰਵਾਏ ਦੋ ਰੋਜ਼ਾ ਰਾਜ ਪੱਧਰੀ ਓਰੀਐਂਟੇਸ਼ਨ ਵੈਬੀਨਾਰ ‘ਚ ਹਿੱਸਾ ਲਿਆ| ਇਹ ਵੈਬੀਨਾਰ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਵੱਲੋਂ ਸਕੂਲ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ, ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪਰਿਸ਼ਦ ਦੇ ਸੰਯੁਕਤ ਡਾਇਰੈਕਟਰ ਡਾ. ਕੁਲਬੀਰ ਸਿੰਘ ਬਾਠ ਦੀ ਅਗਵਾਈ ‘ਚ ਆਯੋਜਤ ਕੀਤਾ ਗਿਆ| ਰਾਜ ਅਕਾਦਮਿਕ ਕਮੇਟੀ ਦੇ ਕਨਵੀਨਰ ਡਾ. ਬੀ.ਐਸ. ਸੁਖ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਬਾਲ ਵਿਗਿਆਨ ਕਾਂਗਰਸ ਦੇ ਇਸ ਸਾਲ ਦੇ ਵਿਸ਼ਿਆਂ ਅਤੇ ਉਪ-ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ|  ਦੱਸਣਯੋਗ ਹੈ ਕਿ ਚਿਲਡਰਨ ਸਾਇੰਸ ਕਾਂਗਰਸ, ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦਾ ਇਸ ਮਹੱਤਵਪੂਰਨ ਉਪਰਾਲੇ ਦਾ ਮਨੋਰਥ 10 ਤੋਂ 17 ਸਾਲ ਦੇ ਬੱਚਿਆਂ ਵਿੱਚ ਵਿਗਿਆਨਕ ਸੋਚ ਪੈਦਾ ਕਰਨਾ ਹੈ| ਜਿਸ ਤਹਿਤ ਵਿਦਿਆਰਥੀਆਂ ਦੁਆਰਾ ਚੋਣਵੇਂ ਵਿਸ਼ਿਆਂ ‘ਤੇ ਵਿਗਿਆਨਕ ਅਤੇ ਖੋਜ ਪ੍ਰਾਜੈਕਟ ਬਣਾਏ ਜਾਂਦੇ ਹਨ, ਜੋ ਜ਼ਿਲ੍ਹਾ, ਰਾਜ ਅਤੇ ਫਿਰ ਰਾਸ਼ਟਰੀ ਪੱਧਰ ‘ਤੇ ਪੇਸ਼ ਕੀਤੇ ਜਾਂਦੇ ਹਨ| 2020 ਦੀ ਬਾਲ ਵਿਗਿਆਨ ਕਾਂਗਰਸ ਦਾ ਥੀਮ ‘ਸਥਾਈ ਜ਼ਿੰਦਗੀ ਲਈ ਵਿਗਿਆਨ’ ਰੱਖਿਆ ਗਿਆ ਹੈ| ਜਿਕਰਯੋਗ ਹੈ ਕਿ ਪੰਜਾਬ ਵਿਚ ਬਾਲ ਵਿਗਿਆਨ ਕਾਂਗਰਸ, ਸਕੂਲ ਸਿੱਖਿਆ ਵਿਭਾਗ ਅਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾਂਦੀ ਹੈ| ਇਸ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਕੌਂਸਲ ਦੀ ਕਾਰਜਕਾਰੀ ਨਿਰਦੇਸ਼ਕਾ ਡਾ: ਜਤਿੰਦਰ ਕੌਰ ਅਰੋੜਾ ਨੇ ਦੱਸਿਆ ਕਿ ਬਾਲ ਵਿਗਿਆਨ ਕਾਂਗਰਸ ਇਕ ਅਜਿਹਾ ਮਾਧਿਅਮ ਹੈ ਜਿਸ ਵਿਚ ਬੱਚੇ ਨੂੰ ਵਿਗਿਆਨਿਕ ਢੰਗ ਅਪਣਾ ਕੇ ਆਪਣੇ ਆਸ-ਪਾਸ ਦੀਆਂ ਸਮੱਸਿਆਵਾਂ ਦੇ ਵਿਗਿਆਨਕ ਹੱਲ ਲੱਭਣ ਦਾ ਮੌਕਾ ਮਿਲਦਾ ਹੈ|  ਉਨ੍ਹਾਂ ਨੇ ਨਵੀਨਤਾ ‘ਤੇ ਜ਼ੋਰ ਦਿੱਤਾ ਅਤੇ ਅਧਿਆਪਕਾਂ ਨੂੰ ਸੂਬਾ ਸਰਕਾਰ ਦੇ ‘ਇਨੋਵੇਟਿਵ ਪੰਜਾਬ’ ਦੇ ਮੱਦੇਨਜ਼ਰ ਬੱਚਿਆਂ ਲਈ ਨਵੇਂ ਪ੍ਰੋਜੈਕਟ ਤਿਆਰ ਕਰਨ, ਆਪਣੇ ਆਲੇ ਦੁਆਲੇ ਦੀ ਈਕੋ-ਪ੍ਰਣਾਲੀਆਂ ਅਤੇ ਟਿਕਾਊ ਜੀਵਣ ਲਈ ਵਿਗਿਆਨਕ ਪ੍ਰੋਜੈਕਟ ਬਣਾਉਣ|

ਵੈਬੀਨਾਰ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਰ, ਡਾ. ਨੀਲਿਮਾ ਜੈਰਥ ਨਿਰਦੇਸ਼ਕਾ ਜਰਨਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ, ਡਾ. ਪ੍ਰੀਤੀ ਖੇਤਰਪਾਲ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ, ਡਾ. ਮਿੰਨੀ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ,  ਡਾ ਦੀਪਿਕਾ ਸ਼ਰਮਾ ਆਈ.ਐਨ.ਐਸ.ਟੀ. ਮੁਹਾਲੀ, ਡਾ. ਪੀ. ਸਿੰਘ ਐਨ.ਆਈ.ਟੀ. ਜਲੰਧਰ ਅਤੇ ਡਾ. ਮਨਮੀਤ ਕੌਰ ਪੀ.ਏ.ਯੂ ਲੁਧਿਆਣਾ ਨੇ ਸਸਟੇਨੇਬਲ ਡਿਵੈਲਪਮੈਂਟ ਗੋਲਜ਼, ਈਕੋਸਿਸਟਮ ਫਾਰ ਸਸਟੇਨਬਲ ਲਿਵਿੰਗ, ਡਿਜ਼ਾਈਨ ਡਿਵੈਲਪਮੈਂਟ ਐਂਡ ਪਲਾਨਿੰਗ, ਸੋਸ਼ਲ ਇਨੋਵੇਸ਼ਨ ਤੇ ਰਵਾਇਤੀ ਨਾਲਜ਼ ਸਿਸਟਮ ਸਮੇਤ ਵੱਖ-ਵੱਖ ਉਪ-ਵਿਸ਼ਿਆਂ ‘ਤੇ ਆਪਣੀ ਪੇਸ਼ਕਾਰੀ ਦਿੱਤੀ|

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com