19 Apr 2021

ਆਈ.ਕੇ.ਜੀ.ਪੀ.ਟੀ.ਯੂ ਵਿਖੇ 25ਵੇਂ ਸਥਾਪਨਾ ਦਿਵਸ ਦੀਆਂ ਤਿਆਰੀਆਂ ਸ਼ੁਰੂ

ਜਲੰਧਰ/ਕਪੂਰਥਲਾ – ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ.) ਇਸ ਵਰ੍ਹੇ ਆਪਣੀ ਸਥਾਪਨਾ ਦੇ 24 ਸਾਲ ਪੂਰੇ ਕਰਦੇ ਹੋਏ 25ਵੇਂ ਸਾਲ ਵਿਚ ਪ੍ਰਵੇਸ਼ ਕਰਨ ਜਾ ਰਹੀ ਹੈ! ਯੂਨੀਵਰਸਿਟੀ ਵਿਖੇ ਗੋਲਡਨ ਜੁਬਲੀ ਵਰ੍ਹੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ! ਬੁਧਵਾਰ ਨੂੰ ਯੂਨੀਵਰਸਿਟੀ ਵਿਖੇ ਸਮੂਹ ਸਟਾਫ ਵੱਲੋਂ ਆਰੰਭ ਸ਼੍ਰੀ ਅਖੰਡ ਪਾਠ ਸਾਹਿਬ ਸ਼ਰਧਾ ਨਾਲ ਕਰਵਾਇਆ ਗਿਆ!

 

ਦੂਜੇ ਪਾਸੇ ਵੱਖਰੇ ਸਮਾਰੋਹ ਦੌਰਾਨ ਉਪ ਕੁਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾ ਵੱਲੋਂ ਬੈਨਕੁੱਟ ਹਾਲ ਦਾ ਉਦਘਾਟਨ ਕੀਤਾ ਗਿਆਹੈ। ਇਸ ਬੈਨਕੁੱਟ ਹਾਲ ਵਿੱਚ 80 ਵਿਅਕਤੀਆਂ ਦੇ ਇੱਕੋ ਸਮੇਂ ਖਾਨਾ ਖਾਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਯੂਨੀਵਰਸਿਟੀ ਵਿੱਚ ਰੈਗੂਲਰ ਸਤਰ ਉੱਤੇ ਹੋਣ ਵਾਲੇ ਪ੍ਰੋਗਰਾਮਾਂ ਦੌਰਾਨ ਖਾਣੇ ਦਾ ਪ੍ਰਬੰਧ ਦੇ ਲਈ ਇੱਕ ਨਿਸ਼ਚਿਤ ਜਗ੍ਹਾ ਨਾ ਹੋਣ ਦੇ ਕਾਰਨ ਮੁਸ਼ਕਲ ਆਉੱਦੀ ਜੀ, ਜਿਸ ਨੂੰ ਇਹ ਹੱਲ ਕਰੇਗਾ।

 

ਇਸ ਦੌਰਾਨ ਉਪ ਕੁਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾ ਨੇ ਯੂਨੀਵਰਸਿਟੀ ਕੈਂਪਸ ਵਿੱਚ ਤਿਆਰ ਹੋ ਰਹੇ ਨਵੇਂ ਬੁਨਿਆਦੀ ਢਾਂਚੇ ਦੀ ਜਾਣਕਾਰੀ ਲਈ। ਉਨ੍ਹਾਂ ਨੇ ਦੱਸਿਆ ਕਿ ਯੂਨੀਵਰਸਿਟੀ ਆਪਣੇ 24 ਸਾਲ ਦਾ ਸਫਰ ਪੂਰਾ ਕਰਦੇ ਹੋਏ ਇਸ 16 ਜਨਵਰੀ 2021 ਨੂੰ 25ਵੇਂ ਵਰ੍ਹੇ ਵਿਚ ਪ੍ਰਵੇਸ਼ ਕਾਰਨ ਜਾ ਰਹੀ ਹੈ! ਯੂਨੀਵਰਸਿਟੀ ਇਸ ਵਰੇ ਨੂੰ ਸਿਲਵਰ ਜੁਬਲੀ ਵਰੇ ਦੇ ਤੌਰ ਤੇ ਮਨਾਵੇਗੀ! ਇਸ ਮੌਕੇ ਤੇ ਰਜਿਸਟਰਾਰ ਇੰਜੀ. ਸੰਦੀਪ ਕੁਮਾਰ ਕਾਜਲ, ਐਕਸੀਅਨ ਹਰਵਿੰਦਰ ਪਾਲ ਸਿੰਘ, ਕੰਟਰੋਲਰ ਪ੍ਰੀਖਿਆਵਾਂ ਡਾ. ਪਰਮਜੀਤ ਸਿੰਘ, ਵਿੱਤ ਅਧਿਕਾਰੀ ਡਾ. ਸੁਖਬੀਰ ਸਿਘ ਵਾਲੀਆ ਅਤੇ ਹੋਰ ਹਾਜ਼ਰ ਰਹੇ।

Read more