Sunday 25 October 2020

ਡਾਕ ਵਿਭਾਗ ਆਰਐਮਐਸ ਫਿਰੋਜ਼ਪੁਰ ਨੇ ਰਾਸ਼ਟਰੀ ਪੋਸਟਲ ਸਪਤਾਹ ਨੂੰ ਸਮਰਪਿਤ “ਮੇਲ ਦਿਵਸ” ਮਨਾਇਆ

- Posted on 16 October 2020

·         ਦਫਤਰ ਦੀ ਸਾਫ ਸਫਾਈ ਦੇ ਨਾਲ-ਨਾਲ ਕੰਪਿਊਟਰ ਤੇ ਹੋਰ ਮਸ਼ੀਨਰੀ ਦੀ ਪਰੋਪਰ ਵਰਤੋਂ ਨੂੰ ਯਕੀਨੀ ਬਣਾਇਆ

 

ਫਿਰੋਜ਼ਪੁਰ 16 ਅਕਤੂਬਰ –

               ਕੋਵਿਡ19 ਦੌਰਾਨ ਡਾਕ ਵਿਭਾਗ ਵੱਲੋਂ ਪੂਰੀ ਦੁਨੀਆਂ ਵਿੱਚ ਨਿਰੰਤਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਜਿੱਥੇ ਪਹਿਲਾਂ ਹੀ ਅਹਿਮ ਰੋਲ ਨਿਭਾਇਆ ਗਿਆ ਹੈ, ਉਥੇ ਹੀ ਵਿਭਾਗ ਵੱਲੋਂ ਦਫਤਰਾਂ ਦੀ ਸਾਫ-ਸਫਾਈ, ਕੰਪਿਊਟਰ/ਮਸ਼ੀਨਰੀ ਦੀ ਪਰੋਪਰ ਵਰਤੋਂ, ਕਰਮਚਾਰੀਆਂ ਵਿੱਚ ਅਨੁਸ਼ਾਸਨਤਾ ਅਤੇ ਪਬਲਿਕ ਦੇ ਕੰਮ ਪਹਿਲ ਦੇ ਆਧਾਰ ਤੇ ਕਰਨ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਡਾਕ ਵਿਭਾਗ ਆਰਐਮਐਸ ਫਿਰੋਜ਼ਪੁਰ ਵੱਲੋਂ ਰਾਸ਼ਟਰੀ ਪੋਸਟਲ ਸਪਤਾਹ ਨੂੰ ਸਮਰਪਿਤ ਮੇਲ ਦਿਵਸ ਮਨਾਇਆ ਗਿਆ ਹੈ।

               ਇਸ ਸਬੰਧੀ ਵਿਭਾਗ ਦੇ ਕਰਮਚਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਨੀਅਰ ਸੁਪਰਡੰਟ ਆਰਐਮਐਸ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਮੇਲ ਦਿਵਸ ਦੇ ਮੌਕੇ ਤੇ ਦਫਤਰ ਦੇ ਸਮੂਹ ਸਟਾਫ ਵੱਲੋਂ ਦਫਤਰ ਦੀ ਸਾਫ ਸਫਾਈ ਕੀਤੀ ਗਈ ਹੈ ਅਤੇ ਨਾਲ ਹੀ ਕੰਮ ਚ ਆਉਣ ਵਾਲੀ ਮਸ਼ੀਨਰੀ ਜਿਵੇਂ ਕਿ ਕੰਪਿਊਟਰ, ਪ੍ਰਿੰਟਰ, ਸਕੈਨਰ ਆਦਿ ਦੀ ਪਰੋਪਰ ਵਰਤੋਂ ਨੂੰ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਦਫਤਰੀ ਕੰਮਾਂ ਨੂੰ ਸਮੇਂ ਸਿਰ ਨਿਪਟਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਆਰਐਮਐਸ ਦਫਤਰ ਫਿਰੋਜ਼ਪੁਰ ਵੱਲੋਂ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਦਫਤਰ ਵਿੱਚ ਕਰਮਚਾਰੀ ਪਰੋਪਰ ਡਰੈੱਸ ਅਤੇ ਆਈ ਕਾਰਡ ਦੇ ਨਾਲ ਹੀ ਦਫਤਰ ਵਿੱਚ ਆਉਣ ਤੇ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਕਰਨ। ਉਨ੍ਹਾਂ ਕਿਹਾ ਕਿ ਦਫਤਰ ਵੱਲੋਂ ਇਹ ਵੀ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਲੋਕਾਂ ਵੱਲੋਂ ਦਿੱਤੀ ਜਾਂਦੀ ਡਾਕ ਨੂੰ ਉਸੇ ਦਿਨ ਹੀ ਡਿਸਪੈਚ ਕੀਤਾ ਜਾਂਵੇ ਤਾਂ ਜੋ ਉਨ੍ਹਾਂ ਵੱਲੋਂ ਦਿੱਤੇ ਨਿਰਧਾਰਿਤ ਪਤੇ ਤੇ ਡਾਕ ਸਮੇਂ ਸਿਰ ਪਹੁੰਚਾਈ ਜਾਵੇ।

               ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਡਾਕ ਭੇਜਣ ਵੱਕਤ ਉਸ ਨੂੰ ਪਰੋਪਰ ਬੰਦ ਲਿਫਾਫੇ/ਇਨਵੈਲਪ ਵਿੱਚ ਪਾਉਣ ਤੇ ਉਸ ਉੱਪਰ ਜਿੱਥੇ ਡਾਕ ਜਾਣੀ ਹੈ ਤੇ ਜਿਸ ਵੱਲੋਂ ਭੇਜੀ ਗਈ ਹੈ ਦਾ ਪੂਰਾ ਨਾਮ ਅਤੇ ਪਤਾ ਲਿਖਣ ਸਮੇਤ ਸਰਕਾਰ ਵੱਲੋਂ ਨਿਰਧਾਰਿਤ ਰੇਟਾਂ ਦੀਆਂ ਡਾਕ ਟਿਕਟਾਂ ਵੀ ਲਗਾਈਆਂ ਜਾਣ ਤਾਂ ਜੋ ਡਾਕ ਨੂੰ ਸਮੇਂ ਸਿਰ ਪਹੁੰਚਾਉਣ ਵਿੱਚ ਕੋਈ ਦਿੱਕਤ ਨਾ ਆਵੇ, ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਦਫਤਰ ਵਿੱਚ ਆਉਣ ਸਮੇਂ  ਮਾਸਕ ਪਹਿਨਣ ਅਤੇ ਕੋਵਿਡ19 ਦੀਆ ਹੋਰ ਸਾਵਧਾਨੀਆਂ ਦੀ ਪਾਲਨਾ ਕਰਨ ਦੀ ਅਪੀਲ ਵੀ ਕੀਤੀ।

               ਇਸ ਮੌਕੇ ਹੈੱਡ ਸੋਰਟਰ ਗੁਰਵਰਯਾਮ ਸਿੰਘ, ਰੋਹਿਤ ਚਾਵਲਾ (ਐਸਆਰਓ), ਮਲਕੀਤ ਸਿੰਘ, ਸਤਨਾਮ ਸਿੰਘ, ਜਿਊਨ ਸਿੰਘ, ਰਾਕੇਸ਼ ਕੁਮਾਰ, ਬਲਵਿੰਦਰ ਕੌਰ, ਦੁਸ਼ਯੰਤ ਕੁਮਾਰ, ਪਰਵਿੰਦਰ ਸਿੰਘ, ਇੰਦਰਜੀਤ ਸਿੰਘ, ਸੋਨੂ, ਰੋਹਿਤ ਕੁਮਾਰ ਅਤੇ ਚਮਕੌਰ ਸਿੰਘ ਵੀ ਹਾਜ਼ਰ ਸਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com