03 April 2021 01:13 am

2 ਸ਼ੱਕੀ ਵਿਅਕਤੀਆਂ ਤੋਂ 4 ਕਿਲੋ 900 ਗ੍ਰਾਮ ਅਫੀਮ ਪੁਲਿਸ ਨੇ ਕੀਤੀ ਬ੍ਰਾਮਦ

- Posted on 02 January 2021

ਐਸ.ਏ.ਐਸ ਨਗਰ, 02 ਜਨਵਰੀ: ਸੀਨੀਅਰ ਕਪਤਾਨ ਪੁਲਿਸ ਸਤਿੰਦਰ ਸਿੰਘ ਨੇ ਪ੍ਰੈਸ ਨੋਟ ਜਾਰੇ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਪੰਜਾਬ ਰਾਜ ਵਿਚ ਨਸ਼ਾ ਤਸ਼ਕਰੀ  ਦੀ ਰੋਕਥਾਮ ਸਬੰਧੀ ਦਿੱਤੀਆ ਹਦਾਇਤਾਂ ਅਨੁਸਾਰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋ ਡਾਕਟਰ ਰਵਜੋਤ ਕੌਰ ਗਰੇਵਾਲ ਆਈ.ਪੀ.ਐਸ. ਕਪਤਾਨ ਪੁਲਿਸ ਦਿਹਾਤੀ, ਸ਼੍ਰੀ ਗੁਰਬਖਸੀਸ਼ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ ਸਰਕਲ ਡੇਰਾਬਸੀ ਦੀ ਯੋਗ ਰਹਿਨੁਮਾਈ ਹੇਠ ਇੰਸਪੈਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ 30/12/2020 ਨੂੰ ਦੋਰਾਨੇ ਨਾਕਾਬੰਦੀ ਮੇਨ ਹਾਈਵੇ ਸਰਸੀਣੀ ਬੱਸ ਸਟੈਂਡ ਵਿਖੇ ਦੋ ਵਿਅਕਤੀ ਜੰਗ ਕੰਵਰ ਪੁੱਤਰ ਲੇਟ ਗੋਪਾਲ ਕੰਵਰ ਵਾਸੀ ਪਿੰਡ ਕੋਟਹਾਰੀ ਥਾਣਾ ਰੁਕਮ ਜਿਲ੍ਹਾ ਨੇਪਾਲ ਤੇ ਕਾਲੀ ਬਹਾਦਰ ਰਾਵਤ ਪੁੱਤਰ ਹਰਕ ਬਹਾਦੁਰ ਵਾਸੀ ਪਿੰਡ ਰਾਰਾ ਥਾਣਾ ਜੁਮਲਾ ਜਿਲ੍ਹਾ ਜੁਮਲਾ ਨੇਪਾਲ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕੀਤਾ ਗਿਆ ।

             ਜ਼ਿਲ੍ਹਾ ਪੁਲਿਸ ਮੁੱਖੀ ਨੇ ਦੱਸਿਆ ਕਿ ਸ਼ੱਕੀ ਵਿਆਕਤੀਆਂ ਪਾਸ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਹੋਣ ਤੇ ਤਲਾਸੀ ਲੈਣ ਲਈ ਮੌਕੇ ਪਰ ਸ੍ਰੀ ਰੁਪਿੰਦਰਜੀਤ ਸਿੰਘ  ਡੀ.ਐਸ.ਪੀ, ਪੀਬੀਆਈ/ਐਨਡੀਐਸਪੀ ਐਸ ਏ ਐਸ ਨਗਰ  ਨੂੰ ਬੁਲਾਇਆ ਗਿਆ ਜਿਨ੍ਹਾਂ ਦੀ ਹਾਜ਼ਰੀ ਵਿਚ ਉਕਤ ਵਿਅਕਤੀਆਂ ਵੱਲੋਂ ਮੋਢੇ ਤੇ ਲਟਕਾਏ ਗਏ ਬੈਗਾਂ ਦੀ ਤਲਾਸੀ ਲੈਣ ਤੇ ਜੰਗ ਕਵਰ ਉਕਤ ਦੇ ਕਬਜੇ ਵਾਲੇ ਬੈਗ ਵਿੱਚੋਂ 2 ਕਿਲੋ 700 ਗ੍ਰਾਮ ਅਫੀਮ ਅਤੇ ਕਾਲੀ ਬਹਾਦਰ ਦੇ ਕਬਜੇ ਵਾਲੇ ਬੈਗ ਵਿਚੋ 2 ਕਿਲੋ 200 ਗ੍ਰਾਮ ਅਫੀਮ (ਕੁੱਲ 4 ਕਿਲੋ 900 ਗ੍ਰਾਮ ਅਫੀਮ ) ਬ੍ਰਾਮਦ ਕੀਤੀ ਜਿਸ ਪਰ ਦੋਵੇਂ ਵਿਅਕਤੀਆਂ ਖਿਲਾਫ ਮੁਕੱਦਮਾ ਨੰ 216 ਮਿਤੀ 30/12/2020  ਅ/ਧ 18/29/61/85 ਐਨ.ਡੀ.ਪੀ.ਐਸ. ਐਕਟ ਥਾਣਾ ਲਾਲੜੂ ਦਰਜ ਰਜਿਸਟਰ ਕਰਕੇ ਦੋਵੇਂ ਵਿਅਕਤੀਆ ਨੂੰ ਮੁਕੱਦਮਾ ਵਿਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ।

               ਗ੍ਰਿਫਤਾਰ ਵਿਆਕਤੀਆਂ ਨੂੰ ਮਿਤੀ  31/12/2020 ਨੂੰ ਮਾਨਯੋਗ ਅਦਾਲਤ ਸ੍ਰੀਮਤੀ ਪਮਲਪ੍ਰੀਤ ਗਰੇਵਾਲ ਐਸਡੀਜੇਐਮ ਡੇਰਾਬੱਸੀ  ਦੀ ਅਦਾਲਤ ਵਿਚ ਪੇਸ਼ ਕਰਕੇ 03 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ । ਮੁਲਜ਼ਮਾਂ ਨੇ ਪੁਛ ਗਿਛ ਵਿਚ ਦੱਸਿਆ ਹੈ ਕਿ ਉਹ ਨੇਪਾਲ ਤੋ ਅਫੀਮ ਲਿਆ ਕੇ ਸ਼ਿਮਲਾ ਵਿਖੇ ਵੇਚਦੇ ਸਨ ਜਿਨ੍ਹਾ ਪਾਸੋਂ ਮੁਕੱਦਮਾ ਹਜਾ ਵਿੱਚ ਹੋਰ ਡੁੰਘਾਈ ਨਾਲ ਪੁਛ ਗਿੱਛ ਕੀਤੀ ਜਾ ਰਹੀ ਹੈ, ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ, ਮੁਕੱਦਮਾ ਦੀ ਤਫਤੀਸ ਜਾਰੀ ਹੈ। 

ਗ੍ਰਿਫਤਾਰੀ ਸਬੰਧੀ ਵੇਰਵਾ:-

(1) ਜੰਗ ਕੰਵਰ ਪੁੱਤਰ ਲੇਟ ਗੋਪਾਲ ਕੰਵਰ ਵਾਸੀ ਪਿੰਡ ਕੋਟਹਾਰੀ ਥਾਣਾ ਰੁਕਮ ਜਿਲ੍ਹਾ ਨੇਪਾਲ 

(2) ਕਾਲੀ ਬਹਾਦਰ ਰਾਵਤ ਪੁੱਤਰ ਹਰਕ ਬਹਾਦੁਰ ਵਾਸੀ ਪਿੰਡ ਰਾਰਾ ਥਾਣਾ ਜੁਮਲਾ ਜਿਲ੍ਹਾ ਜੁਮਲਾ ਨੇਪਾਲ 

ਬਰਾਮਦਗੀ :- 4 ਕਿਲੋ 900 ਗ੍ਰਾਮ ਅਫੀਮ

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
--> police-recovered-4-kg-900-grams-of-opium-from-2-suspects.htmlx