21 Apr 2021

ਸਹਾਇਕ ਸੁਪਰਡੰਟ ਦੀ ਅਸਾਮੀ ਲਈ 2 ਮਾਰਚ ਨੂੰ ਲਿਆ ਜਾਵੇਗਾ ਸਰੀਰਿਕ ਯੋਗਤਾ ਟੈਸਟ : ਰਮਨ ਬਹਿਲ

ਚੰਡੀਗੜ੍ਹ, 25 ਫਰਵਰੀ: ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਸਹਾਇਕ ਸੁਪਰਡੰਟ ਦੀਆਂ 48 ਅਸਾਮੀਆਂ ਲਈ ਸ਼ਰੀਰਿਕ ਯੋਗਤਾ ਟੈਸਟ ਮਿਤੀ 02 ਮਾਰਚ 2021 ਦਿਨ ਮੰਗਲਵਾਰ ਨੂੰ ਸਪੋਰਟਸ ਕੰਪਲੈਕਸ, ਸੈਕਟਰ-78, ਮੋਹਾਲੀ ਵਿਖੇ ਲਿਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਰਮਨ ਬਹਿਲ ਦੱਸਿਆ ਕਿ ਸਹਾਇਕ ਸੁਪਰਡੰਟ ਦੀਆਂ 48 ਅਸਾਮੀਆਂ ਲਈ ਲਏ ਜਾਣ ਵਾਲੇ ਇਸ ਸਰੀਰਿਕ ਟੈਸਟ ਲਈ 10 ਗੁਣਾ ਉਮੀਦਵਾਰਾਂ ਦੀ ਸੂਚੀ ਬੋਰਡ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਹੈ ਅਤੇ ਉਮੀਦਵਾਰਾਂ ਨੂੰ ਨਿੱਜੀ ਤੌਰ ਤੇ ਵੀ ਈ-ਮੇਲ ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ  ਸ਼ਰੀਰਿਕ ਯੋਗਤਾ ਟੈਸਟ ਵਿੱਚ ਸ਼ਰੀਰਿਕ ਮਾਪ ਤੋਂ ਇਲਾਵਾ ਰੱਸੇ ਤੇ ਚੜ੍ਹਨਾ, ਦੋੜ ਅਤੇ ਸ਼ਾਟਪੁੱਟ ਸੁਟਣਾ ਆਦਿ ਦੇ ਈਵੇਂਟਸ ਵੀ ਸ਼ਾਮਲ ਹਨ। ਇਨ੍ਹਾ ਟੈਸਟਾਂ ਸਬੰਧੀ ਬੋਰਡ ਦੀ ਵੈਬਸਾਈਟ ’ਤੇ ਉਮੀਦਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

 ਬਹਿਲ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਪਾਰਦਰਸ਼ੀ ਅਤੇ ਭਿ੍ਰਸ਼ਟਾਚਾਰ ਰਹਿਤ ਤਰੀਕੇ ਨਾਲ ਰੁਜਗਾਰ ਦੇਣ ਲਈ ਵਚਨਬੱਧ ਹੈ। ਉਨ੍ਹਾਂ ਸਰੀਰਿਕ ਟੈਸਟ ਲਈ ਚੁਣੇ ਗਏ ਉਮੀਦਵਾਰਾਂ ਨੂੰ ਭਰਤੀ ਪ੍ਰਕਿਰਿਆ ਦੇ ਅਗਲੇ ਪੜਾਅ (ਸ਼ਰੀਰਿਕ ਯੋਗਤਾ ਟੈਸਟ) ਲਈ ਤਿਆਰ ਰਹਿਣ ਲਈ ਪ੍ਰੇਰਣਾ ਦਿੱਤੀ ਹੈ।  

Read more