ਕੰਨਟੇਨਮੈਟ ਜੋਨ ਤੋ ਬਾਹਰ ਸਕੂਲਾਂ ਵਿੱਚ ਆਨਲਾਈਨ ਟੀਚਿੰਗ/ਟੈਲੀ ਕਾਊਸਲਿੰਗ ਲਈ 50 ਫੀਸਦੀ ਸਟਾਫ ਨੂੰ ਬੁਲਾਉਣ ਦੀ ਆਗਿਆ: ਡਿਪਟੀ ਕਮਿਸਨਰ
*ਉੱਚ ਵਿਦਿਅਕ ਸੰਸਥਾਵਾਂ ਨੂੰ ਰਿਸਰਚ ਸਕਾਲਰ, ਪੋਸਟ ਗ੍ਰੈਜੂਏਟ ਸੰਸਥਾਵਾਂ ਨੂੰ ਲੈਬਾਰੇਟਰੀ/ਪ੍ਰਯੋਗਸਾਲਾਵਾਂ ਵਾਲੀਆਂ ਕਲਾਸਾਂ ਲਈ ਖੋਲ੍ਹਿਆ ਜਾ ਸਕੇਗਾ
*ਡਿਪਟੀ ਕਮਿਸਨਰ ਵੱਲੋਂ ਅਨਲਾਕ 4 ਤਹਿਤ ਹੁਕਮ ਜਾਰੀ
ਸੰਗਰੂਰ, 21 ਸਤੰਬਰ
ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸਨਰ ਸੰਗਰੂਰ ਸ੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸਾ-ਨਿਰਦੇਸਾਂ ਤਹਿਤ ਸੰਗਰੂਰ ਜ਼ਿਲ੍ਹੇ ਵਿੱਚ ਅਨਲਾਕ-4 ਸਬੰਧੀ ਜਾਰੀ ਹੋਈਆਂ ਪਹਿਲੀਆਂ ਹਦਾਇਤਾਂ ਦੀ ਲਗਾਤਾਰਤਾ ਵਿੱਚ ਕੁਝ ਹੋਰ ਅੰਸਕਿ ਢਿੱਲਾਂ ਜਾਰੀ ਕੀਤੀਆਂ ਗਈਆਂ ਹਨ। ਇਹ ਹਦਾਇਤਾਂ/ਢਿੱਲਾਂ 21 ਸਤੰਬਰ ਤੋ 30 ਸਤੰਬਰ, 2020 ਤੱਕ ਲਾਗੂ ਰਹਿਣਗੀਆਂ।
ਸ੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਆਨਲਾਈਨ ਡਿਸਟੈਂਸ ਲਰਨਿੰਗ ਦੀ ਆਗਿਆ ਹੋਵੇਗੀ ਅਤੇ ਇਸ ਨੂੰ ਉਤਸਾਹਿਤ ਵੀ ਕੀਤਾ ਜਾਵੇਗਾ। ਕੰਨਟੇਨਮੈਟ ਜੋਨ ਤੋਂ ਬਾਹਰ ਸਕੂਲਾਂ ਵਿੱਚ ਆਨਲਾਈਨ ਟੀਚਿੰਗ/ਟੈਲੀ ਕਾਊਸਲਿੰਗ ਅਤੇ ਹੋਰ ਕੰਮਾਂ ਲਈ 50 ਫੀਸਦੀ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੂੰ ਸਕੂਲ ਦੇ ਸਮੇ ਦੌਰਾਨ ਸਿਹਤ ਵਿਭਾਗ ਵੱਲੋ ਜਾਰੀ ਹੋਈਆਂ ਐਸ.ਓ.ਪੀ.(ਸਟੈਂਡਰਡ ਓਪਰੇਟਿੰਗ ਪ੍ਰੋਸੀਜਰ) ਅਨੁਸਾਰ ਬੁਲਾਉਣ ਦੀ ਆਗਿਆ ਹੋਵੇਗੀ। ਸਕੂਲ, ਕਾਲਜ, ਵਿੱਦਿਅਕ ਅਤੇ ਕੋਚਿੰਗ ਸੰਸਥਾਵਾਂ ਵਿਦਿਆਰਥੀਆਂ ਅਤੇ ਰੈਗੂਲਰ ਕਲਾਸਾਂ ਲਈ ਪਹਿਲਾਂ ਦੀ ਤਰ੍ਹਾਂ ਬੰਦ ਰਹਿਣਗੀਆਂ।
ਉੱਚ ਵਿਦਿਅਕ ਸੰਸਥਾਵਾਂ ਨੂੰ ਰਿਸਰਚ ਸਕਾਲਰ (ਪੀਐਚ.ਡੀ.) ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਕੇਵਲ ਟੈਕਨੀਕਲ ਅਤੇ ਪ੍ਰੋਫੈਸਨਲ ਪ੍ਰੋਗਰਾਮ, ਜਿਨ੍ਹਾਂ ਲਈ ਲੈਬਾਰਟਰੀ/ਪ੍ਰਯੋਗਸਾਲਾਵਾਂ ਦੀ ਜਰੂਰਤ ਹੈ, ਨੂੰ ਖੋਲ੍ਹਣ ਦੀ ਆਗਿਆ ਹੋਵੇਗੀ। ਨੌਵੀਂ ਤੋਂ ਬਾਰ੍ਹਵੀਂ ਦੇ ਵਿਦਿਆਰਥੀ ਕੰਟੇਨਮੈਂਟ ਜੋਨ ਤੋਂ ਬਾਹਰਲੇ ਖੇਤਰਾਂ ਦੇ ਆਪਣੇ ਸਕੂਲਾਂ ਵਿਚ ਸਵੈ ਇੱਛਾ ਨਾਲ ਅਤੇ ਮਾਪਿਆਂ ਦੀ ਲਿਖਤੀ ਪ੍ਰਵਾਨਗੀ ਨਾਲ ਅਧਿਆਪਕਾਂ ਦੀਆਂ ਸੇਵਾਵਾਂ ਲੈ ਸਕਣਗੇ।
ਓਪਨ ਏਅਰ ਥੀਏਟਰਾਂ ਨੂੰ ਸਮਾਜਿਕ ਦੂਰੀ ਅਤੇ ਮਾਸਕ ਦੀ ਵਰਤੋ ਕਰਦੇ ਹੋਏ ਖੁੱਲ੍ਹਣ ਦੀ ਆਗਿਆ ਹੋਵੇਗੀ। ਸਿਨੇਮਾ ਹਾਲ, ਸਵੀਮਿੰਗ ਪਾਰਕ, ਥੀਏਟਰ ਅਤੇ ਅਜਿਹੇ ਹੋਰ ਸਥਾਨ ਬੰਦ ਰਹਿਣਗੇ। ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।