19 Apr 2021

ਮਾਨਸਾ ਦੀ ਪਰਦੀਪ ਕੌਰ ਬਣੀ ਮਿਸ ਪੀ.ਟੀ.ਸੀ. ਪੰਜਾਬੀ 2021 ਦੀ ਪਹਿਲੀ ਰਨਰ ਅੱਪ

ਮਿਸ ਪੀ.ਟੀ.ਸੀ. ਪੰਜਾਬੀ 2021 ਦਾ ਫਾਇਨਲ ਮੁਕਾਬਲਾ ਅਮਿੱਟ ਯਾਦਾਂ ਛੱਡਦਾ ਹੋਇਆ ਮੁਹਾਲੀ ਵਿਖੇ ਸਮਾਪਤ ਹੋਇਆ।ਮਾਨਸਾ ਦੀ ਪਰਦੀਪ ਕੌਰ ਨੇ ਪਹਿਲੀ ਰਨਰ ਅੱਪ ਦਾ ਖਿਤਾਬ ਹਾਸਿਲ ਕੀਤਾ।ਪਰਦੀਪ ਕੌਰ ਮਾਨਸਾ ਜਿਲ੍ਹੇ ਦੀ ਪਹਿਲੀ ਮੁਟਿਆਰ ਹੈ, ਜਿਸਨੇ ਸਿਖਰਲੇ 3 ਅੰਦਰ ਜਗ੍ਹਾ ਬਣਾਈ ਅਤੇ ਪਹਿਲੀ ਰਨਰ ਅੱਪ ਦਾ ਖਿਤਾਬ ਜਿੱਤ ਕੇ ਮਾਨਸਾ ਜਿਲ੍ਹੇ ਦਾ ਨਾਂ ਰੋਸ਼ਨ ਕੀਤਾ।

ਮਿਸ ਪੀ.ਟੀ.ਸੀ. ਪੰਜਾਬੀ ਟੈਲੀਵਿਜਨ ਦਾ ਪਾਪੂਲਰ ਸ਼ੌਅ ਹੈ। ਇਹ ਮਾਡਲਿੰਗ ਦਾ ਰਿਆਲਟੀ ਸ਼ੌਅ ਹੈ, ਜੋ ਕਿ ਮੁਟਿਆਰਾ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ।ਇਸ ਸ਼ੌਅ ਦੌਰਾਨ ਪਰਦੀਪ ਕੌਰ ਨੇ ਆਪਣੇ  ਪ੍ਰਤੀਯੋਗੀ ਨੂੰ ਸਖਤ ਟੱਕਰ ਦਿੰਦੇ ਹੋਏ ਇਹ ਮੁਕਾਮ ਹਾਸਿਲ ਕੀਤਾ ਹੈ।ਸ਼ੌਅ ਦੌਰਾਨ ਪਰਦੀਪ ਕੌਰ ਨੇ ਡਾਂਸ, ਐਕਟਿੰਗ, ਮਾਡਲਿੰਗ ਵਿੱਚ ਆਪਣਾ ਪ੍ਰਦਰਸ਼ਨ ਕੀਤਾ।ਇਸ ਦੌਰਾਨ ਸੈਮੀ-ਫਾਇਨਲ ਦੇ ਮੁਕਾਬਲੇ ਵਿੱਚ ਪਰਦੀਪ ਨੇ Beautiful Smile ਦਾ ਐਵਾਰਡ ਹਾਸਿਲ ਕੀਤਾ।

ਪੀ.ਟੀ.ਸੀ. ਦੇ ਇਸ ਸ਼ੌਅ ਵਿੱਚ ਰਨਰ ਅੱਪ ਬਣੇ ਕੇ 50 ਹਜ਼ਾਰ ਰੁਪਇਆਂ ਦਾ ਇਨਾਮ ਜਿੱਤਣ ਵਾਲੀ ਮਾਨਸਾ ਦੀ ਪਰਦੀਪ ਕੌਰ ਆਪਣੇ ਇਲਾਕੇ ਦੇ ਲੋਕਾਂ ਲਈ ਪ੍ਰੇਰਨਾ ਦਾ ਸ਼੍ਰੋਤ ਬਣ ਰਹੀ ਹੈ।

   

Read more