Tuesday 14 July 2020

ਗੁਰਦਾਸਪੁਰ ਜ਼ਿਲੇ ਅੰਦਰ ਕੋਰੋਨਾ ਵਾਇਰਸ ਦੇ ਸ਼ੱਕੀ 1876 ਮਰੀਜਾਂ ਵਿਚੋਂ 1655 ਮਰੀਜਾਂ ਦੀ ਰਿਪੋਰਟ ਨੈਗਟਿਵ

- Posted on 12 May 2020

ਗੁਰਦਾਸਪੁਰ, 12 ਮਈ: ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਕਰੋਨਾ ਵਾਇਰਸ ਦੇ 1876  ਸ਼ੱਕੀ ਮਰੀਜਾਂ ਵਿਚੋਂ 1655 ਮਰੀਜਾਂ ਦੀ ਰਿਪੋਰਟ ਨੈਗਟਿਵ ਪ੍ਰਾਪਤ ਹੋਈ ਹੈ, 123 ਪੋਜ਼ਟਿਵ ਮਰੀਜ਼ (ਗੁਰਦਾਸਪੁਰ ਜ਼ਿਲੇ ਅੰਦਰ) , 13 ਪੋਜ਼ਟਿਵ ਮਰੀਜ਼ ਜੋ ਗੁਰਦਾਸਪੁਰ ਜ਼ਿਲੇ ਨਾਲ ਸਬੰਧਿਤ ਤਾਂ ਹਨ ਪਰ ਰਹਿੰਦੇ ਬਾਹਰਲੇ ਜ਼ਿਲਿਆਂ ਵਿਚ ਹਨ ਅਤੇ 98 ਮਰੀਜਾਂ ਦੀ ਰਿਪੋਰਟ ਪੈਡਿੰਗ ਹੈ।

ਸਿਵਲ ਸਰਜਨ ਨੇ ਦੱਸਿਆ ਕਿ 123 ਪੋਜ਼ਟਿਵ ਮਰੀਜਾਂ ਵਿਚੋਂ 02 ਮਰੀਜ਼ ਲੋਕਲ ਗੁਰਦਾਸਪੁਰ ਦੇ, 120 ਯਾਤਰੀ (ਜਿਨਾਂ ਵਿਚ ਤਖਤ ਸ੍ਰੀ ਹਜੂਰ ਸਾਹਿਬ, ਨਾਂਦੇੜ ਅਤੇ ਹੋਰ ਰਾਜਾਂ ਨਾਲ ਸਬੰਧਿਤ ਹਨ ), ਜੋ ਵੱਖ-ਵੱਖ ਸਥਾਨਾਂ ‘ਤੇ ਏਕਾਂਤਵਾਸ ਕੀਤੇ ਹੋਏ ਹਨ ਅਤੇ 01 ਪੋਜ਼ਟਿਵ ਮਰੀਜ, ਪਿੰਡ ਭੈਣੀ ਪਸਵਾਲ ਜਿਸਦੀ ਪਿਛਲੇ ਦਿਨਾਂ ਵਿਚ ਮੌਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਐਕਟਿਵ 122 ਪੀੜਤ ਤੰਦਰੁਸਤ ਹਨ।

ਉਨਾਂ ਨੇ ਅੱਗੇ ਦੱਸਿਆ ਕਿ 13 ਪੋਜ਼ਟਿਵ ਮਰੀਜ਼, ਜੋ ਗੁਰਦਾਸਪੁਰ ਜ਼ਿਲੇ ਨਾਲ ਸਬੰਧਿਤ ਤਾਂ ਹਨ ਪਰ ਰਹਿੰਦੇ ਹੋਰਨਾਂ ਜ਼ਿਲਿਆਂ ਵਿਚ ਹਨ, ਓਥੇ ਹੀ ਇਨਾਂ ਦੇ ਟੈਸਟ ਲਏ ਗਏ ਤੇ ਉਨਾਂ ਜ਼ਿਲਿਆਂ ਵਿਚ ਹੀ ਦਾਖਲ ਹਨ।  

                   ਸਿਵਲ ਸਰਜਨ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਵਾਇਰਸ ਨੂੰ ਲੈ ਕੇ ਕਿਸੇ ਤਰਾਂ ਦੀ ਘਬਰਾਹਟ ਵਿਚ ਨਾ ਆਉਣ, ਸਗੋਂ ਜਿਸ ਤਰਾਂ ਪਹਿਲਾਂ ਸਾਵਧਾਨੀਆਂ ਵਰਤੀਆਂ ਹਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਹੈ, ਉਸ ਨੂੰ ਲਗਾਤਾਰ ਅਪਣਾਇਆ ਜਾਵੇ। ਉਨਾਂ ਕਿਹਾ ਕਿ ਲੋਕ ਘਰਾਂ ਵਿਚ ਰਹਿਣ ਨੂੰ ਤਰਜੀਹ ਦੇਣ ਅਤੇ ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਣ। ਘਰਾਂ ਤੋਂ ਬਾਹਰ ਜਰੂਰੀ ਕੰਮ ਲਈ ਨਿਕਲਣ ਸਮੇਂ ਮਾਸਕ ਲਾਜ਼ਮੀ ਤੋਰ ਤੋ ਪਹਿਨਣ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬੁਣ ਨਾਲ ਜਰੂਰ ਧੋਣ। ਉਨਾਂ ਕਿਹਾ ਕਿ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਘਰ ਸੁਰੱਖਿਅਤ ਜਗ•ਾ ਹੈ ਅਤੇ ਘਰਾਂ ਵਿਚ ਰਹਿ ਕੇ ਅਸੀ ਕੋਰੋਨਾ ਵਾਇਰਸ ਵਿਰੁੱਧ ਜੰਗ ਜਿੱਤ ਸਕਦੇ ਹਾਂ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com