Thursday 26 November 2020

ਹਾੜੀ ਫਸਲਾਂ ਦੀ ਮਿਆਰੀ ਉਪਜ ਲਈ ਕੇਵਲ ਸਿਫਾਰਿਸ਼ ਸ਼ੁਦਾ ਕਿਸਮਾਂ ਹੀ ਬੀਜੀਆਂ ਜਾਣ: ਮੁੱਖ ਖੇਤੀਬਾੜੀ ਅਫਸਰ

- Posted on 23 October 2020

ਅੰਮ੍ਰਿਤਸਰ 23 ਅਕਤੂਬਰ

ਜਿਲਾ ਅੰਮ੍ਰਿਤਸਰ ਵਿੱਚ ਹਾੜੀ 2020-21 ਦੌਰਾਨ ਕਣਕਮਟਰ ਆਦਿ ਫਸਲਾਂ ਦੀ ਬਿਜਾਈ ਸ਼ੁਰੂ ਹੋਣ ਜਾ ਰਹੀ ਹੈ। ਡਾ: ਕੁਲਜੀਤ ਸਿੰਘ ਸੈਣੀ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਨੇ ਜਿਲੇ ਦੇ ਬੀਜ ਡੀਲਰਾਂ ਨਾਲ ਹਾੜੀ ਦੇ ਫਸਲਾਂ ਦੇ ਬੀਜਾਂ ਸਬੰਧੀ ਖੇਤੀ ਭਵਨ ਵਿੱਚ ਮੀਟਿੰਗ ਕੀਤੀ। ਉਹਨਾਂ ਸਮੂੰਹ ਬੀਜ ਡੀਲਰਾਂ ਨੂੰ ਹਦਾਇਤ ਕੀਤੀ ਕਿ ਹਾੜੀ ਦੀ ਬਿਜਾਈ ਦੌਰਾਨ ਕੇਵਲ ਪੰਜਾਬ ਰਾਜ ਵਿੱਚ ਰਜਿਸਟਰਡ ਕੰਪਨੀਆਂ ਦਾ ਮਿਆਰੀ ਬੀਜ ਵੀ ਹੀ ਵੇਚਿਆ ਜਾਵੇਕੋਈ ਵੀ ਬੀਜ ਬਿਨਾਂ ਬਿੱਲ ਤੋ ਨਾ ਖ੍ਰੀਦਿਆਂ ਜਾਵੇ ਅਤੇ ਜਿਮੀਦਾਰ ਨੂੰ ਬੀਜ ਦਾ ਖਰੀਦ ਬਿੱਲ ਦਿੱਤਾ ਜਾਵੇ ।ਹਰੇਕ ਬੀਜ ਦਾ ਰਿਕਾਰਡ ਬੀਜ ਐਕਟ 1966 ਅਤੇ ਬੀਜ (ਕੰਟਰੋਲ) ਹੁਕਮ 1983 ਅਨੁਸਾਰ ਰੱਖਿਆ ਜਾਵੇ।

 

    ਉਹਨਾਂ ਜਿਲੇ ਦੇ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦਾ ਬੀਜ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸ਼ਿਫਾਰਸ਼ ਕੀਤੀਆਂ ਪ੍ਰਮਾਣਿਤ ਕਿਸਮਾਂ ਜਿਵੇ ਕਿ ਐਚ.ਡੀ.-2967,ਐਚ.ਡੀ.-3086,ਉਨਤ ਪੀ.ਬੀ.ਡਬਲਿਊ-343, ਉਨਤ ਪੀ.ਬੀ.ਡਬਲਿਊ-550, ਪੀ.ਬੀ.ਡਬਲਿਊ 1ਜਿੰਕਪੀ.ਬੀ.ਡਬਲਿਊ-725, ਪੀ.ਬੀ.ਡਬਲਿਊ-677,ਡਬਲਿਊ ਐਚ 1105, ਪੀ.ਬੀ.ਡਬਲਿਊ 621, ਡਬਲਿਊ ਐਚ ਡੀ 943 ਅਤੇ ਪਛੇਤੀ ਬਿਜਾਈ ਲਈ ਪੀ.ਬੀ.ਡਬਲਿਊ 550, ਆਦਿ ਦਾ ਹੀ ਭਰੋਸੇਯੋਗ ਅਤੇ ਰਜਿਸਟਰਡ ਡੀਲਰਾਂ ਤੋ ਹੀ ਖ੍ਰੀਦਿਆ ਜਾਵੇ ਅਤੇ ਬੀਜ ਦਾ ਪੱਕਾ ਬਿੱਲ ਜਰੂਰ ਪ੍ਰਾਪਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਪ੍ਰੇਸ਼ਾਨੀ ਤੋ ਬਚਿਆ ਜਾ ਸਕੇ।ਇਹਨਾਂ ਪ੍ਰਮਾਣਿਤ ਕਿਸਮਾਂ ਤੋ ਇਲਾਵਾਂ ਹੋਰ ਕਿਸੇ ਗੈਰ ਪ੍ਰਮਾਣਿਤ ਕਿਸਮ ਜਿਸ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸ਼ਿਫਾਰਸ਼ ਨਹੀ ਕੀਤੀਦੀ ਬਿਜਾਈ ਨਾ ਕੀਤੀ ਜਾਵੇ।ਕਿਸੇ ਵੀ ਗੈਰ ਰਜਿਸਟਰਡ ਡੀਲਰ/ਕਿਸਾਨ/ਆੜਤੀ ਤੋ ਕਣਕ ਦਾ ਬੀਜ ਨਾ ਖ੍ਰੀਦਿਆ ਜਾਵੇ।ਇਸ ਸਬੰਧੀ ਵਧੇਰੇ ਜਾਣਕਾਰੀ ਲਈਨੇੜੇ ਦੇ ਬਲਾਕ ਖੇਤੀਬਾੜੀ ਦਫਤਰ /ਖੇਤੀਬਾੜੀ ਵਿਕਾਸ ਅਫਸਰ ਨਾਲ ਤਾਲਮੇਲ ਕੀਤਾ ਜਾਵੇ।ਇਸ ਮੌਕੇ ਡਾ: ਮਸਤਿੰਦਰ ਸਿੰਘ ਬੰਡਾਲਾ ਵਿਸ਼ਾ ਵਸਤੂ ਮਾਹਿਰ (ਫਾਰਮ ਮੈਨਜਮੈਂਟ)ਡਾ: ਸੁਖਚੈਨ ਸਿੰਘ ਗੰਡੀਵਿੰਡ ਖੇਤੀਬਾੜੀ ਵਿਕਾਸ ਅਫਸਰ (ਬੀਜ) ਅੰਮ੍ਰਿਤਸਰਡਾ: ਪਰਜੀਤ ਸਿੰਘ ਔਲਖ ਖੇਤੀਬਾੜੀ ਵਿਕਾਸ ਅਫਸਰ ਅਤੇ ਜਿਲੇ ਦੇ ਬੀਜ ਡੀਲਰ ਸ਼੍ਰੀ ਰਕੇਸ਼ ਮਦਾਨਸ਼੍ਰੀ ਹਰਵੰਸ਼ ਸਿੰਘਸ਼੍ਰੀ ਰਮੇਸ਼ ਲਾਲਸ਼੍ਰੀ ਦੀਪਕ ਜੈਨਸ਼੍ਰੀ ਰਜੇਸ਼ ਕੁਮਾਰਆਦਿ ਹਾਜਰ ਸਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com