Tuesday 24 November 2020

ਦਫ਼ਤਰ ਜਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਵਿਭਾਗ (ਜ਼ਿਲ੍ਹਾ ਸੈਨਿਕ ਬੋਰਡ) ਤਰਨ ਤਾਰਨ ਵਿਖੇ ਆਰਮਡ ਵਿੱਚ ਭਰਤੀ ਹੋਣ ਲਈ ਪ੍ਰੀ ਰਿਕਰੂਟਮੈਟ ਕੋਰਸ ਸ਼ੁਰੂ

- Posted on 20 October 2020
ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਲਈ ਚਾਹਵਾਨ ਉਮੀਦਵਾਰ ਜ਼ਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਦਫਤਰ ਵਿਖੇ ਕਰਵਾ ਸਕਦੇ ਹਨ ਆਪਣੀ ਰਜਿਸਟ੍ਰੇਸ਼ਨ
ਤਰਨ ਤਾਰਨ, 20 ਅਕਤੂਬਰ :
ਲੈਫਟੀਨੈਂਟ ਕਰਨਲ ਸਤਬੀਰ ਸਿੰਘ ਵੜੈਚ (ਰਿਟਾਇਰਡ), ਜਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅਫਸਰ, ਤਰਨ ਤਾਰਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦਫ਼ਤਰ ਜਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਵਿਭਾਗ (ਜ਼ਿਲ੍ਹਾ ਸੈਨਿਕ ਬੋਰਡ) ਨੇੜੇ ਵਿਕਾਸ ਭਵਨ, ਪੁਲਿਸ ਲਾਈਨ ਵਿਖੇ ਆਰਮਡ ਫੋਰਸ (ਆਰਮੀ, ਨੇਵੀ ਅਤੇ ਏਅਰ ਫੋਰਸ) ਅਤੇ ਬੀ. ਐਸ. ਐਫ., ਆਈ. ਟੀ. ਬੀ. ਪੀ, ਸੀ. ਆਰ. ਪੀ. ਐਫ., ਸੀ. ਆਈ. ਐੱਸ. ਐੱਫ ਵਿੱਚ ਭਰਤੀ ਹੋਣ ਲਈ (ਪ੍ਰੀ ਰਿਕਰੂਟਮੈਟ ਕੋਰਸ) ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਕਰਵਾਈ ਜਾਂਦੀ ਹੈ।
ਉਹਨਾਂ ਦੱਸਿਆ ਕਿ ਫੌਜ ਵਿੱਚ ਭਰਤੀ ਹੋਣ ਸਬੰਧੀ ਪ੍ਰੀ-ਰਿਕਰੂਟਮੈਂਟ ਕੋਰਸ ਸਾਰੇ ਵਰਗ ਦੇ ਬੱਚਿਆ ਲਈ ਲਾਗੂ ਹੈ।ਇਹ ਕੋਰਸ ਅਲੱਗ-ਅਲੱਗ ਹੋ ਰਹੀਆਂ ਭਰਤੀਆਂ ਦੇ ਕਰਕੇ ਚਲਇਆ ਜਾ ਰਿਹਾ ਹੈ, ਜਿਸ ਵਿੱਚ ਟੈਕਨੀਕਲ ਅਤੇ ਨਾੱਨ ਟੈਕਨੀਕਲ ਭਰਤੀ ਵਾਸਤੇ ਉਮੀਦਵਾਰਾਂ ਨੂੰ ਤਿਆਰ ਕੀਤਾ ਜਾਵੇਗਾ।ਇਸ ਕੇਡਰ ਵਾਸਤੇ ਨਾੱਨ ਟੈਕਨੀਕਲ ਭਰਤੀ ਦੇ ਚਾਹਵਾਨ ਉਮੀਦਵਾਰਾਂ ਦੀ ਉਮਰ 17 ਤੋਂ 21 ਸਾਲ ਅਤੇ ਟੈਕਨੀਕਲ ਉਮੀਦਵਾਰਾਂ ਦੀ ਉਮਰ 17 ਤੋ 23 ਸਾਲ ਕੱਦ 170 ਸੈਂਟੀਮੀਟਰ, ਛਾਤੀ 77 ਤੋ 82 ਸੈਂਟੀਮੀਟਰ, ਭਾਰ 50 ਕਿਲੋ ਜਿਸ ਵਿੱਚ ਸਾਬਕਾ ਸੈਨਿਕਾਂ ਦੇ ਬੱਚਿਆ ਨੂੰ 2 ਸੈਂਟੀਮੀਟਰ ਕੱਦ, 2 ਕਿਲੋ ਭਾਰ ਅਤੇ 1 ਸੈਂਟੀਮੀਟਰ ਛਾਤੀ ਦੀ ਛੋਟ ਹੈ। ਇਸ ਕੋਰਸ ਲਈ ਮੁੱਢਲੀ ਜਾਂਚ ਪੜਤਾਲ ਸ਼ੁਰੂ ਹੈ ਅਤੇ ਇਸ ਕੋਰਸ ਦਾ ਦੂਜਾ ਬੈਚ ਸ਼ੁਰੂ ਹੈ।
ਇਸ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਲਈ ਚਾਹਵਾਨ ਉਮੀਦਵਾਰ ਜ਼ਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਦਫਤਰ, ਤਰਨ ਤਾਰਨ ਵਿਖੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ । ਵਧੇਰੇ ਜਾਣਕਾਰੀ ਲਈ ਸੋਮਵਾਰ ਤੋਂ ਸ਼ੁਕਰਵਾਰ ਦਫਤਰੀ ਸਮੇਂ ਵਿਚ ਆ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਾਂ ਦਫਤਰ ਨਾਲ ਫੋਨ ਨੰਬਰ 8396012629 , 7009103383 ਤੇ ਸੰਪਰਕ ਕਰ ਸਕਦੇ ਹੋ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com