Sunday 27 September 2020

ਸਾਡੀ ਬੇਸ਼ੱਕ ਸਾਰੀ ਤਨਖ਼ਾਹ ਕੱਟ ਲਓ ਪਰ ਵਿਕਾਸ ਫ਼ੰਡ ਬੰਦ ਨਾ ਕਰੋ- ਭਗਵੰਤ ਮਾਨ

- Posted on 15 September 2020

ਚੰਡੀਗੜ੍ਹ, 15 ਸਤੰਬਰ 2020:  ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਮੰਗਲਵਾਰ ਨੂੰ ਸੰਸਦ ‘ਚ ਕੋਰੋਨਾ ਦੇ ਮੱਦੇਨਜ਼ਰ ਸੰਸਦ ਮੈਂਬਰਾਂ ਦੀ ਤਨਖ਼ਾਹ ਅਤੇ ਲੋਕ ਸਭਾ ਹਲਕਿਆਂ ਦੇ ਵਿਕਾਸ ਲਈ ਜਾਰੀ ਹੁੰਦੇ ਐਮਪੀਲੈਡ ਨੂੰ 2 ਸਾਲਾਂ ਲਈ ਬੰਦ ਕਰਨ ‘ਤੇ ਆਪਣੀ ਪ੍ਰਤੀਕਿਰਿਆ ਦਰਜ਼ ਕਰਵਾਈ। 

    ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਹਲਕੇ ਦੇ ਵਿਕਾਸ ਲਈ ਜਾਰੀ ਹੁੰਦੇ ਫ਼ੰਡਾਂ ‘ਤੇ ਰੋਕ ਦੇ ਫ਼ੈਸਲੇ ਦਾ ‘ਆਪ’ ਨੇ ਵਿਰੋਧ ਕੀਤਾ ਹੈ। 

    ਭਗਵੰਤ ਮਾਨ ਨੇ ਕਿਹਾ, ‘‘ਬੇਸ਼ੱਕ ਸਾਡੀ (ਸੰਸਦ ਮੈਂਬਰਾਂ) ਦੀ ਤਨਖ਼ਾਹ 30 ਫ਼ੀਸਦੀ ਕੱਟਣ ਦੀ ਥਾਂ 60-70 ਫ਼ੀਸਦੀ ਜਾਂ ਸਾਰੀ ਕੱਟ ਲਓ, ਪਰੰਤੂ ਐਮ.ਪੀ ਲੈਡ ਦਾ ਲੋਕ ਹਿਤੈਸ਼ੀ ਅਤੇ ਵਿਕਾਸ ਮੁਖੀ ਫ਼ੰਡ ‘ਤੇ 2 ਸਾਲ ਦੀ ਪਾਬੰਦੀ ਨਾ ਲਗਾਈ ਜਾਵੇ। ਉਲਟਾ ਇਸ ਨੂੰ ਵਧਾ ਕੇ ਸਾਲਾਨਾ 25 ਕਰੋੜ ਰੁਪਏ ਕੀਤਾ ਜਾਵੇ।

    ਸੁਖਬੀਰ ਸਿੰਘ ਬਾਦਲ ਵੱਲੋਂ ਸੰਸਦ ‘ਚ ਜੰਮੂ ਕਸ਼ਮੀਰ ਅੰਦਰ ਪੰਜਾਬੀ ਨਾਲ ਹੋਏ ਪੱਖਪਾਤ ਦਾ ਮੁੱਦਾ ਉਠਾਏ ਜਾਣ ‘ਤੇ ਟਿੱਪਣੀ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਕਿਸਾਨਾਂ ਨਾਲ ਹੋ ਰਿਹਾ ਵਿਤਕਰਾ ਬੇਹੱਦ ਨਿੰਦਾ ਜਨਕ ਅਤੇ ਚਿੰਤਾਜਨਕ ਹੈ, ਪਰੰਤੂ ਸੁਖਬੀਰ ਸਿੰਘ ਬਾਦਲ ਇਹ ਤਾਂ ਸਪਸ਼ਟ ਕਰਨ ਕਿ ਉਹ ਇਹ ਮੁੱਦਾ ਉਠਾ ਕਿਸੇ ਮੂਹਰੇ ਰਹੇ ਹਨ, ਜਦਕਿ ਮੋਦੀ ਖ਼ੁਦ ਸਰਕਾਰ ਦਾ ਹਿੱਸਾ ਹਨ, ਜੋ ਅਜਿਹੇ ਵਿਤਕਰੇ ਕਰ ਰਹੀ ਹੈ?

    ਭਗਵੰਤ ਮਾਨ ਨੇ ਕਿਹਾ ਕਿ ਇੱਕ ਕੁਰਸੀ ਲਈ ਬਾਦਲਾਂ ਨੇ ਖ਼ੁਦ ਦੀ ਜ਼ਮੀਰ ਵੇਚਣ ਦੇ ਨਾਲ-ਨਾਲ ਪੂਰੇ ਪੰਜਾਬ ਅਤੇ ਪੰਜਾਬੀਅਤ ਦਾ ਮੋਦੀ ਸਰਕਾਰ ਕੋਲ ਸੌਦਾ ਕਰ ਦਿੱਤਾ ਹੈ।  

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com