ਤਹਿਸੀਲ ਪੱਧਰੀ ਵਿਗਿਆਨ ਮੇਲੇ ਵਿੱਚ ਐਨ ਟੀ ਸੀ ਹਾਈ ਬਰਾਂਚ ਦੇ ਵਿਦਿਆਰਥੀਆਂ ਦੀ ਝੰਡੀ

ਰਾਜਪੁਰਾ 16 ਨਵੰਬਰ:  ਸਰਕਾਰੀ ਰਾਜਪੁਰਾ ਟਾਊਨ ਸਕੂਲ ਵਿੱਚ ਆਯੋਜਿਤ ਕੀਤੇ ਤਹਿਸੀਲ ਪੱਧਰੀ ਵਿਗਿਆਨ ਮੇਲੇ ਵਿੱਚ  ਸਰਕਾਰੀ ਕੋ ਐਡ ਸੀਨੀਅਰ ਸੈਕੰਡਰੀ ਸਕੂਲ ਐਨ ਟੀ ਸੀ ਹਾਈ ਬਰਾਂਚ ਦੇ  ਵਿਦਿਆਰਥੀਆਂ ਦੁਆਰਾ ਸਕੂਲ ਪਿ੍ੰਸੀਪਲ ਇੰਦਰਜੀਤ ਸਿੰਘ ਦੀ ਯੋਗ ਅਗਵਾਈ ਵਿੱਚ ਤਿਆਰ ਮਾਡਲਾਂ ਦੀ ਚੜ੍ਹਤ ਰਹੀ। 

    ਸਕੂਲ ਅਧਿਆਪਕਾ ਰਿਪੁਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਗਿਆਨ ਮੇਲੇ ਵਿੱਚ ਉਹਨਾਂ ਦੇ ਸਕੂਲ ਨੇ ਵਿਗਿਆਨ ਅਤੇ ਕੰਪਿਊਟਰ ਵਿਸ਼ੇ ਦੇ ਪੰਜ ਮਾਡਲਾਂ ਦੀ ਪੇਸ਼ਕਾਰੀ ਕੀਤੀ। ਜਿਹਨਾਂ ਵਿੱਚੋਂ ਦਸਵੀਂ ਜਮਾਤ ਦੀ ਵਿਦਿਆਰਥਣ ਰਣਜੀਤ ਕੌਰ ਅਤੇ ਨੌਵੀਂ ਜਮਾਤ ਦੀ ਵਿਦਿਆਰਥਣ ਸਰਬਜੀਤ ਕੌਰ ਦੇ ਮਾਡਲ ਡਿਜੀਟਲ ਕਮਿਊਨੀਕੇਸ਼ਨ ਨੇ ਪਹਿਲਾ , ਕਲੀਨਲੀਨੈੱਸ ਅਤੇ ਐਗਰੀਕਲਚਰ ਵਿਸ਼ੇ ਤੇ ਤਿਆਰ ਮਾਡਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਰੇਨੂ ਵਰਮਾ, ਵਰਿੰਦਰਜੀਤ ਕੌਰ, ਦਲਜੀਤਕੌਰ , ਤਲਵਿੰਦਰ ਕੌਰ, ਅਰਵਿੰਦਰ ਕੌਰ, ਜਸਵੀਰ ਕੌਰ, ਅਤੇ ਹੋਰ ਅਧਿਅਾਪਕ ਮੌਜੂਦ ਸਨ|

Read more