ਹੁਣ ਕੋਈ ਵੀ ਅਸਲਾ ਲਾਇਸੰਸੀ 02 ਤੋਂ ਵੱਧ ਹਥਿਆਰ ਨਹੀਂ ਰੱਖ ਸਕਦਾ-ਵਧੀਕ ਜਿਲ•ਾ ਮੈਜਿਸਟ੍ਰੇਟ


ਫਰੀਦਕੋਟ 22 ਮਈ :ਵਧੀਕ ਜਿਲ•ਾ ਮੈਜਿਸਟ੍ਰੇਟ ਕਮ ਵਧੀਕ ਡਿਪਟੀ ਕਮਿਸ਼ਨਰ (ਜ) ਸ: ਗੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਅਤੇ ਪੰਜਾਬ ਸਰਕਾਰ,ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਦੇ ਪੱਤਰ ਰਾਹੀਂ ਜਾਰੀ ਹਦਾਇਤਾਂ ਅਨੁਸਾਰ ਆਰਮਜ ਐਕਟ 1959 ਵਿੱਚ ਸੋਧ ਹੋ ਚੁੱਕੀ ਹੈ ਅਤੇ ਇਹ ਸੋਧ ਲਾਗੂ ਹੋ ਚੁੱਕੀ ਹੈ। ਉਨ•ਾਂ ਕਿਹਾ ਕਿ ਹੁਣ ਜਿਲ•ਾ ਫਰੀਦਕੋਟ ਦੇ ਸਮੂਹ ਅਸਲਾ ਲਾਇਸੰਸੀ ਆਪਣੇ ਅਸਲਾ ਲਾਇਸੰਸ ਤੇ 02 ਤੋਂ ਵੱਧ ਹਥਿਆਰ ਨਹੀਂ ਰੱਖ ਸਕਦੇ ਹਨ।
ਵਧੀਕ ਜਿਲ•ਾ ਮੈਜਿਸਟ੍ਰੇਟ ਨੇ ਕਿਹਾ ਕਿ ਇਸ ਐਕਟ ਤਹਿਤ ਜਿੰਨਾ ਅਸਲਾ ਲਾਇਸੰਸ ਤੇ 2 ਤੋਂ ਵੱਧ ਅਸਲੇ ਦਰਜ ਹਨ ਉਹ ਆਪਣਾ ਵਾਧੂ ਅਸਲਾ ਇਕ ਸਾਲ ਦੇ ਅੰਦਰ ਅੰਦਰ ਨਜਦੀਕੀ ਥਾਣੇ ਵਿੱਚ ਜਾਂ ਕਿਸੇ ਅਧਿਕਾਰਤ ਅਸਲਾ ਡੀਲਰ ਪਾਸ ਜਮ•ਾ ਕਰਵਾਉਣ ਅਤੇ ਇਨ•ਾਂ ਅਸਲਿਆਂ ਦੇ ਨਿਪਟਾਰੇ/ਸੇਲ ਪ੍ਰਮੀਸ਼ਨ ਸਬੰਧੀ ਤੁਰੰਤ ਅਸਲਾ ਲਾਇਸੰਸ ਸਾਖਾ, ਦਫਤਰ ਡਿਪਟੀ ਕਮਿਸ਼ਨਰ ਫਰੀਦਕੋਟ ਨਾਲ ਸੰਪਰਕ ਕਰਨ। ਜੇਕਰ ਅਸਲਾ ਲਾਇਸੰਸੀ ਵੱਲੋਂ ਨਿਰਧਾਰਤ ਸਮੇਂ ਵਿੱਚ ਵਾਧੂ ਅਸਲਾ ਨਜਦੀਕੀ ਥਾਣੇ ਵਿੱਚ ਜਾਂ ਕਿਸੇ ਅਧਿਕਾਰਤ ਅਸਲਾ ਡੀਲਰ ਪਾਸ ਜਮ•ਾ ਨਹੀਂ ਕਰਵਾਇਆ ਜਾਂਦਾ ਤਾਂ ਉਹ ਅਸਲਾ ਲਾਇਸੰਸੀ ਖੁਦ ਜਿੰਮੇਵਾਰ ਹੋਣਗੇ ਅਤੇ ਨਿਯਮਾਂ ਅਨੁਸਾਰ ਉਸਦਾ ਵਾਧੂ ਅਸਲਾ ਨਾਜਾਇਜ਼ ਘੋਸ਼ਿਤ ਕਰਨ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Read more