19 Apr 2021

ਥੋੜ ਨਹੀਂ ਇਸ ਦੁਨੀਆ ਨੂੰ, ਥੋੜ ਨਹੀਂ ਇਸ ਦੁਨੀਆ ਨੂੰ

ਰੂਹਦਾਰੀ ਦੀ ਫਿਤਰਤ ਹੈ ਨਹੀਂ

 ਸਭ ਲਾਉਦੇਂ ਨੇ ਦਾਅ ਇੱਥੇ  

ਆਪੋ ਆਪਣਾ ਵੇਚਕੇ ਸੌਦਾ

ਬਦਲ ਜਾਂਦੇ ਨੇ ਰਾਹ ਇੱਥੇ, 

 

ਆਪਣਾ ਆਪ ਬਚਾ ਕੇ ਰੱਖ 

ਦਿਲਾ ਵੇਖੀਂ ਲੁੱਟਿਆ ਜਾਵੇਂਗਾ

ਵੇ ਭਰੋਸੇ ਦੀ ਦੁਨੀਆਂ ‘ਚ ਹਰ ਵਾਰੀ 

ਲੱਤਾਂ ਫੜ ਸੁੱਟਿਆ ਜਾਵੇਂਗਾ, 

 

ਮਿੱਠਾ-ਮਿੱਠਾ ਬੋਲਦੇ ਨੇ ਤੇ 

ਦਿਲ ਵਿੱਚ ਰੱਖਦੇ ਖਾਰਾਂ ਨੇ

ਬਚ ਜਾਹ ਇੱਕ ਵਾਰ ਇੰਨਾ ਤੋਂ

ਪੱਟ ਦੇਣਾ ਤੈਨੂੰ ਲੋਟੂ ਯਾਰਾਂ ਨੇ, 

 

ਚਿਹਰੇ ‘ਤੇ ਲਾਈ ਫਿਰਨ ਮਖੌਟੇ

ਸੱਚੀਆਂ ਮਾਸੂਮ ਜਿਹੀਆਂ ਅੱਖਾਂ ਨੇ 

ਇਸ਼ਕ ਝਨਾਵੀ  ਰੁੜੇ ਹੋਏ ਮਰਵਾਏ

ਹੁਣ ਤੱਕ ਗੱਭਰੂ ਪੁੱਤ ਮਾਵਾਂ ਦੇ ਲੱਖਾਂ ਨੇ, 

 

ਚੁਸਤ ਚਲਾਕੀਆਂ ਠੱਗੀ ਠੋਰੀ  

ਇਹਨਾਂ ਦਾ ਅਸਲੀ ਧੰਦਾ ਏ

ਛੱਡਦੇ ਹੁਣ ਤਾਂ ਹੇਰਾਫੇਰੀ ਸੱਜਣਾਂ

ਇਹੇ ਪਾਪ ਤੇਰੇ ਬੱਚਿਆਂ ਦਾ ਫੰਦਾ ਏ, 

 

ਅਗਲੇ ਪਲ ਵੀ  ਭਰੋਸਾ ਨਹੀਂ 

ਤੇਰੇ ਜੋ ਚੱਲਦੇ ਆਹ ਦੋ ਸਾਹਾਂ ਦਾ 

ਫਿਰ ਵੀ ਕਿਉਂ ਪਾਉਂਦਾ ਰਹਿੰਨੈ ਏ

ਬਹੁਤੇ ਧਨ ਨੂੰ ਖੁੱਲਾ ਜੱਫਾ ਬਾਹਾਂ ਦਾ, 

 

ਮਾਣ ਲੈ ਜ਼ਿੰਦਗੀ ਇੱਕ ਮਿਲੀ ਹੈ

ਰਹਿ ਖੁਸ਼ੀਆਂ ਖੇੜਿਆਂ ਨਾਲ 

ਵੱਸਦੇ ਪਰਿਵਾਰ ਚੋਂ ਕੀ ਪਤਾ 

ਕਦ ਤੁਰਜਾਗੇ ਮੌਤ ਦੇ ਬੇੜਿਆਂ ਨਾਲ, 

 

‘ਸੇਮੇਂ’ ਵੰਡ ਲੈ ਜੋ ਵੀ ਵੰਡ ਸਕਦੈਂ

ਖੁਸ਼ੀਆਂ ਦੀ ਲੋੜ ਹੈ ਦੁਨੀਆਂ ਨੂੰ 

ਜਾਂ ਫੇਰ ਕਿਸੇ ਦਾ ਦੁੱਖ ਹੀ ਵੰਡਾਂ ਲੈ

ਜਿਸਦੀ ਥੋੜ ਨਹੀਂ ਇਸ ਦੁਨੀਆ ਨੂੰ । 

ਬਲਜਿੰਦਰ ਸਿੱਧੂ

ਪਿੰਡ ਬੁਰਜ ਸੇਮਾ ਜਿਲ੍ਹਾ ਬਠਿੰਡਾ

ਮੋਬਾ: 98148-71278   

                  

Read more