Monday 28 September 2020

ਸਥਾਈ ਵਿਕਾਸ ਟੀਚਿਆਂ ਸਬੰਧੀ ਪੁਰਸਕਾਰਾਂ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 16 ਸਤੰਬਰ

- Posted on 15 September 2020

ਚੰਡੀਗੜ, 15 ਸਤੰਬਰ:ਪੰਜਾਬ ਯੋਜਨਾਬੰਦੀ ਵਿਭਾਗ ਵੱਲੋਂ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਸਸਟੇਨਏਬਲ ਡਿਵੈੱਲਪਮੈਂਟ ਗੋਲਜ਼ ਕੋਆਰਡੀਨੇਸ਼ਨ ਸੈਂਟਰ (ਐੱਸ.ਡੀ.ਜੀ.ਸੀ.ਪੀ.) ਦੇ ਸਹਿਯੋਗ ਨਾਲ ਐਲਾਨੇ ਗਏ  ਸਥਾਈ ਵਿਕਾਸ ਟੀਚਿਆਂ ਸਬੰਧੀ ਪੁਰਸਕਾਰਾਂ (ਸਸਟੇਨਏਬਲ ਡਿਵੈੱਲਪਮੈਂਟ ਗੋਲਜ਼ ਐਕਸ਼ਨ ਐਵਾਰਡਜ਼) ਲਈ ਅਪਲਾਈ ਕਰਨ ਦੀ ਆਖਰੀ ਮਿਤੀ 16 ਸਤੰਬਰ, 2020 ਹੈ।

        ਯੋਜਨਾਬੰਦੀ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਨਾਂ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਯੂ.ਐੱਨ. ਸਸਟੇਨਏਬਲ ਡਿਵੈੱਲਪਮੈਂਟ ਗੋਲਜ਼ (ਐਸ.ਡੀ.ਜੀਜ਼). ਦਿਵਸ ਮੌਕੇ 25 ਸਤੰਬਰ, 2020 ਨੂੰ ਆਨਲਾਈਨ ਕੀਤਾ ਜਾਵੇਗਾ। ਪੰਜ ਸ਼੍ਰੇਣੀਆਂ- ਆਰਥਿਕ ਸਥਿਰਤਾ, ਸਮਾਜਿਕ ਉੱਨਤੀ ਤੇ ਭਲਾਈ, ਵਾਤਾਵਰਨ ਸਥਿਰਤਾ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਭਾਵਨਾ ਤੋਂ ਇਲਾਵਾ ਏਕੀਕਰਨ, ਆਪਸੀ ਸਾਂਝ, ਸਾਂਝੇ ਕਾਰਜ ਅਤੇ ਸੰਪੂਰਨ ਸਮਾਧਾਨ ਵਾਲੀ ਪਹੁੰਚ ਨੂੰ ਉਤਸ਼ਾਹਿਤ ਕਰਨਾ- ਵਿੱਚ ਇਨਾਮ ਦਿੱਤੇ ਜਾਣੇ ਹਨ, ਜਿਸ ਵਾਸਤੇ ਸੂਬੇ ਦੇ ਆਮ ਲੋਕਾਂ, ਯੂਨੀਵਰਸਿਟੀਆਂ, ਸਨਅਤਾਂ ਅਤੇ ਸਾਰੇ ਵਿਭਾਗਾਂ ਤੋਂ ਨਾਮਜ਼ਦਗੀਆਂ ਮੰਗੀਆਂ ਗਈਆਂ ਹਨ। ਇਨਾਂ ਪੁਰਸਕਾਰਾਂ ਅਤੇ ਨਾਮਜ਼ਦਗੀਆਂ ਬਾਰੇ ਸਾਰੇ ਵੇਰਵੇ  sdg-awards.com ਉਤੇ ਉੁਪਲਬਧ ਹਨ।

ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਸਥਾਈ ਅਤੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਸਥਾਈ ਵਿਕਾਸ ਟੀਚਿਆਂ (ਸਸਟੇਨਏਬਲ ਡਿਵੈੱਲਪਮੈਂਟ ਗੋਲਜ਼) ਨੂੰ ਲਾਗੂ ਕਰਨ ਵਾਸਤੇ ਸਾਲ 2019 ਵਿੱਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐੱਨ.ਡੀ.ਪੀ.) ਨਾਲ ਸਮਝੌਤਾ (ਮੈਮੋਰੰਡਮ ਆਫ ਐਗਰੀਮੈਂਟ) ਕੀਤਾ ਸੀ। ਇਸ ਸਮਝੌਤੇ ਤਹਿਤ ਯੂ.ਐੱਨ.ਡੀ.ਪੀ. ਦੀ ਮਦਦ ਨਾਲ ਪੰਜਾਬ ਯੋਜਨਾਬੰਦੀ ਵਿਭਾਗ ਵਿੱਚ ਸਸਟੇਨਏਬਲ ਡਿਵੈੱਲਪਮੈਂਟ ਗੋਲਜ਼ ਕੋਆਰਡੀਨੇਸ਼ਨ ਸੈਂਟਰ (ਐੱਸ.ਡੀ.ਜੀ.ਸੀ.ਪੀ.) ਕਾਇਮ ਕੀਤਾ ਗਿਆ ਹੈ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com