Thursday 29 October 2020

ਨਿਫਟ ਲੁਧਿਆਣਾ ਵੱਲੋਂ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਕੋਰਸਾਂ ਲਈ ਦਾਖਲਾ ਸ਼ੁਰੂ

- Posted on 19 September 2020


ਲੁਧਿਆਣਾ, 19 ਸਤੰਬਰ

ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਵੱਲੋਂ 1995 ਵਿੱਚ ਟੈਕਸਟਾਈਲ ਅਤੇ ਗਾਰਮੈਂਟ ਉਦਯੋਗ ਦੇ ਖੇਤਰ ਵਿੱਚ ਸਿਖ਼ਲਾਈ ਪ੍ਰਾਪਤ ਪੇਸ਼ੇਵਰਾਂ ਦੀ ਲੋੜ ਨੂੰ ਸਮਝਣ ਅਤੇ ਦਰਸਾਉਣ ਲਈ ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ (ਨਿਫਟ) ਦੀ ਸਥਾਪਨਾ ਕੀਤੀ ਗਈ। ਨਿਫਟ ਵੱਲੋਂ 2013 ਵਿੱਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ, ਦਾਖਲਾ ਪ੍ਰਣਾਲੀ ਅਤੇ ਦਾਖਲੇ ਦੀ ਪ੍ਰਕਿਰਿਆ ਵਿੱਚ ਸਹਾਇਤਾ, ਫੈਕਲਟੀ ਭਰਤੀ ਅਤੇ ਸਿਖ਼ਲਾਈ ਦੇ ਨਾਲ-ਨਾਲ ਪ੍ਰਾਠਕ੍ਰਮ ਦਾ ਸਮਾਂ ਤਹਿ ਅਤੇ ਇਸ ਨੂੰ ਅਪਗ੍ਰੇਡ ਕਰਨ ਲਈ ਮਾਨਤਾ ਪ੍ਰਾਪਤ ਕੀਤੀ।
ਨਿਫਟ ਵੱਲੋ ਅਗਸਤ 2008 ਵਿੱਚ ਫੈਸ਼ਨ ਕਾਰੋਬਾਰ ‘ਚ ਸਿਖ਼ਲਾਈ ਪ੍ਰਾਪਤ ਪੇਸ਼ੇਵਰਾਂ ਦੇ ਨਾਲ ਉਦਯੋਗ ਪ੍ਰਦਾਨ ਕਰਨ ਲਈ ਲੁਧਿਆਣਾ ਵਿਖੇ ਇੱਕ ਨਵਾਂ ਕੇਂਦਰ ਖੋਲ ਕੇ ਇੱਕ ਹੋਰ ਮੀਲ ਪੱਥਰ ਪ੍ਰਾਪਤ ਕੀਤਾ। ਉਸ ਸਮੇਂ ਤੋਂ ਨਿਫਟ ਲੁਧਿਆਣਾ ਇੱਕ ਪ੍ਰਮੁੱਖ ਸੰਸਥਾ ਵਜੋਂ ਉਭੱਰਿਆ ਹੈ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਮੁਤਾਬਿਕ ਸਿਖ਼ਲਾਈ ਪ੍ਰਦਾਨ ਕਰਨ ਦਾ ਯਤਨ ਕਰਦਾ ਹੈ। ਨਿਫਟ ਵੱਲੋ ਹਰ ਸਾਲ ਨਵੇਂ ਕੋਰਸ ਸ਼ਾਮਲ ਕੀਤੇ ਜਾਂਦੇ ਹਨ ਅਤੇ ਗਾਰਮੈਂਟ ਇੰਡਸਟਰੀ ਨਾਲ ਨਿਰੰਤਰ ਮਜ਼ਬੂਤ ਸਬੰਧ ਕਾਇਮ ਕੀਤੇ ਹਨ।
ਨਿਫਟ ਵੱਲੋਂ ਆਪਣੇ ਤਿੰਨ ਕੇਦਰਾਂ ਮੁਹਾਲੀ, ਜਲੰਧਰ ਅਤੇ ਲੁਧਿਆਣਾ ਲਈ ਬਾਰ੍ਹਵੀਂ ਤੋਂ ਬਾਅਦ 3 ਸਾਲਾ ਫੈਸ਼ਨ ਡਿਜ਼ਾਇਨ ਨਿਟਸ, ਫੈਸ਼ਨ ਡਿਜ਼ਾਇਨ ਅਤੇ ਟੈਕਸਟਾਈਲ ਡਿਜ਼ਾਇਨ ਗ੍ਰੈਜੂਏਟ ਡਿਗਰੀ ਪ੍ਰੋਗਰਾਮ ਸੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਗ੍ਰੈਜੂਏਸ਼ਨ ਉਪਰੰਤ 2 ਸਾਲਾ ਗਾਰਮੈਂਟ ਮੈਨੂਫੈਕਚਰਿੰਗ ਟੈਕਨਾਲਿਜੀ ਅਤੇ ਫੈਸ਼ਨ ਮਾਰਕੀਟਿੰਗ ਅਤੇ ਮੈਨੇਜਮੈਂਟ ਮਾਸਟਰ ਡਿਗਰੀ ਪ੍ਰੋਗਰਾਮ ਸੁਰੂ ਕੀਤੇ ਗਏ ਹਨ।
ਇਨ੍ਹਾਂ ਕੋਰਸਾਂ ਲਈ ਇਛੁਕ ਉਮੀਦਵਾਰ ਸਰਕਾਰੀ ਵੈਬਸਾਈਟ www.niiftindia.com ‘ਤੇ ਪ੍ਰਾਸਪੈਕਟ ਡਾਊਨਲੋਡ ਕਰਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਇਨ੍ਹਾਂ ਕੋਰਸਾਂ ਦੇ ਸਫਲਤਾ ਪੂਰਵਕ ਸੰਪੰਨ ਹੋਣ ‘ਤੇ ਸਫਲ ਹੋਏ ਵਿਦਿਆਰਥੀ ਟੈਕਸਟਾਈਲ, ਫੈਸ਼ਨ ਅਤੇ ਲਿਬਾਸ ਸੈਕਟਰ ਵਿੱਚ ਡਿਜ਼ਾਇਨ ਸਲਾਹਕਾਰਾਂ, ਫੈਸ਼ਨ ਡਿਜ਼ਾਇਨਰਾਂ, ਵਪਾਰੀ, ਸੋਰਸਿੰਗ ਅਤੇ ਉਤਪਾਦ ਪ੍ਰਬੰਧਕਾਂ ਅਤੇ ਫੈਸ਼ਨ ਫੋਟੋਗ੍ਰਾਫਰਾਂ ਅਤੇ ਸਟਾਈਲਿਸਟਾਂ, ਨਾਮਾਂਕਣ ਦੀਆਂ ਨੌਕਰੀਆਂ ਪ੍ਰਾਪਤ ਕਰਨ ਤੋਂ ਇਲਾਵਾ ਆਪਣੇ ਖੁਦ ਦੇ ਕਾਰੋਬਾਰ ਦੀ ਸ਼ੁਰੂਆਤ ਕਰ ਸਕਦੇ ਹਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com