ਨਵੇਂ ਟਰੈਕ ‘ਗੈਂਦਾ ਫੂਲ’ ਨਾਲ ਹੋਣਗੇ ਸਰੋਤਿਆਂ, ਦਰਸ਼ਕਾਂ ਸਨਮੁੱਖ ਰੈਪਰ-ਗਾਇਕ :ਬਾਦਸ਼ਾਹ

ਚੰਡੀਗੜ, 24 ਮਾਰਚ: ਗਾਇਕ ਅਤੇ ਰੈਪਰ ਬਾਦਸ਼ਾਹ ਜੋ ਆਪਣੇ ਹਿੱਟ ਗੀਤਾਂ ‘ਡੀ.ਜੇ ਵਾਲੇ ਬਾਬੂ’, ‘ਪਾਗਲ’ , ‘ਬਹੁਤ ਤੇਜ਼’ ਆਦਿ ਕਰਕੇ ਜਾਣੇ ਜਾਂਦੇ ਹਨ , ਹੁਣ ਆਪਣੇ ਨਵੇਂ ਟਰੈਕ ‘ਗੈਂਦਾ ਫੂਲ’ ਨਾਲ ਸਰੋਤਿਆਂ, ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ, ਜਿਸ ਦਾ ਟੀਜ਼ਰ 24 ਮਾਰਚ ਨੂੰ ਵਰਲਡਵਾਈਡ ਜਾਰੀ ਕੀਤਾ ਜਾ ਰਿਹਾ ਹੈ।ਦੇਸ਼ ਦੇ ਪਸੰਦੀਦਾ ਸੰਗੀਤਕਾਰਾਂ ਅਤੇ ਨੌਜਵਾਨ ਗਾਇਕਾਂ ‘ਚ ਆਪਣਾ ਸ਼ੁਮਾਰ ਕਰਵਾ ਚੁੱਕੇ ਇਹ ਹੋਣਹਾਰ ਫ਼ਨਕਾਰ, ਸੰਗੀਤ ਨਿਰਦੇਸ਼ਕ ਜੋ ਹਿੰਦੀ ਸਿਨੇਮਾਂ ਖੇਤਰ ਵਿਚ ਵੀ ਵਿਲੱਖਣ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਹਨ , ਨੇ ਆਪਣੀ ਹੁਣ ਤੱਕ ਦੀ ਯਾਤਰਾ ਸਬੰਧੀ ਦੱਸਦੇ ਹਨ ਕਿ ਤਹੇਦਿਲ ਤੋਂ ਸ਼ੁਕਰੀਆਂ ਅਦਾ ਕਰਦਾ ਹਾਂ , ਆਪਣੇ ਸਾਰੇ ਚਾਹੁਣ ਵਾਲਿਆਂ ਦਾ , ਜਿੰਨਾਂ ਦਾ ਲਗਾਤਾਰ ਪਿਆਰ, ਸਨੇਹ ਮਿਲ ਰਿਹਾ ਹੈ। ਉਨਾਂ ਦੱਸਿਆ ਕਿ ਸੋਨੀ ਮਿਊਜ਼ਿਕ ਕੰਪਨੀ ਵੱਲੋਂ ਵੱਡੇ ਪੱਧਰ ਤੇ ਰਿਲੀਜ਼ ਕੀਤੇ ਜਾ ਰਹੇ ਉਨਾਂ ਦੇ ਨਵੇਂ ਗੀਤ ਦਾ ਮਿਊਜ਼ਿਕ ਵੀਡੀਓਜ਼ ਵੀ ਬਹੁਤ ਮਨਮੋਹਕ ਬਣਾਇਆ ,ਗਿਆ ਹੈ, ਜਿਸ ਨੂੰ ਰੋਹਿਤ ਸ਼ੈਟੀ ਜਿਹੇ ਨਾਮਵਰ ਨਿਰਦੇਸ਼ਕ ਨਾਲ ਬਤੌਰ ਐਸੋਸੀਏਟ ਨਿਰਦੇਸ਼ਕ ਕੰਮ ਕਰ ਚੁੱਕੀ ਪ੍ਤਿਭਾਵਾਨ ਸਨੇਹਾ ਸ਼ੈਟੀ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ, ਜਿਸ ਨੂੰ ਬੇਹੱਦ ਖ਼ੂਬਸੂਰਤ ਲੋਕੇਸ਼ਨਾਂ ਤੇ ਸ਼ੂਟ ਕੀਤਾ ਗਿਆ ਹੈ ਅਤੇ ਇਸ ਵਿਚ ਉਨਾਂ ਨਾਲ ਦਿਲਕਸ਼ ਬਾਲੀਵੁੱਡ ਅਦਾਕਾਰਾ ਜੈਕਲਿਨ ਫ਼ਰਨਾਡਿਜ਼ ਨਜ਼ਰ ਆਵੇਗੀ।

Read more