ਪੰਜਾਬੀ ਸਿਨੇਮਾਂ ਦਾ ਨਵਾਂ ਚਿਹਰਾ ਤਨਰੋਜ਼ ਸਿੰਘ

 -ਅਪਕਮਿੰਗ ਪੰਜਾਬੀ ਫ਼ਿਲਮ ‘ਨਿਸ਼ਾਨਾ’ ਨਾਲ ਕਰੇਗਾਂ ਸ਼ਾਨਦਾਰ ਡੈਬਯੂ 

-ਪਰਮਜੀਤ , ਫ਼ਰੀਦਕੋਟ 

ਅੰਤਰਰਾਸ਼ਟਰੀ ਪੱਧਰ ਤੇ ਆਪਣੇ ਮਾਣਮੱਤੇ ਵਜ਼ੂਦ ਦਾ ਪ੍ਰਗਟਾਵਾ ਕਰ ਰਹੇ ਪੰਜਾਬੀ ਸਿਨੇਮਾਂ ਜਗ਼ਤ ਨੂੰ ਹੋਰ ਮਾਣ ਦੇਣ ‘ਚ ਇਸ ਖਿੱਤੇ ਨਿਤਰੀਆਂ ਨਵੀਆਂ ਪ੍ਰਤਿਭਾਵਾਨ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿੰਨਾਂ ਵਿਚੋਂ ਹੀ ਆਪਣਾ ਮਾਣਮੱਤੇ ਨਾਂਅ ਦਾ ਪ੍ਰਗਟਾਵਾ ਕਰਵਾਉਣ ਜਾ ਰਿਹਾ ਹੈ ਸੋਹਣਾ, ਸੁਨੱਖਾ ਪ੍ਰਤਿਭਾਵਾਨ ਅਦਾਕਾਰ : ਤਨਰੋਜ਼ ਸਿੰਘ, ਜੋ ਰਿਅਲਸਿਟਕ ਹੀਰੋਜ਼ ਵਜੋਂ ਆਪਣਾ ਉਲੇਖ਼ਯੋਗ ਸ਼ੁਮਾਰ ਕਰਵਾਉਣ ਦਾ ਰਾਹ ਤੇਜ਼ੀ ਨਾਲ ਸਰ ਕਰ ਰਿਹਾ ਹੈ ।  

ਮੂਲ ਰੂਪ ਵਿਚ ਢੁੱਡੀਕੇ ਜਿਲ੍ਾਂ ਮੋਗਾ ਨਾਲ ਸਬੰਧਤ ਅਤੇ ਕੈਨੇਡਾ ਜਨਮਿਆਂ, ਪੜਿਆ ਇਹ ਹੋਣਹਾਰ ਨੌਜਵਾਨ ਅਜਕਲ ਨਿਰਮਾਣ ਪੜਾਅ ਦਾ ਹਿੱਸਾ ਬਣੀ ਅਪਕਮਿੰਗ ਪੰਜਾਬੀ ਫ਼ਿਲਮ ‘ਨਿਸ਼ਾਨਾ’ ਦੁਆਰਾ ਪੰਜਾਬੀ ਫ਼ਿਲਮ ਸਨਅਤ ਵਿਚ ਸ਼ਾਨਦਾਰ ਆਗਮਣ ਬਤੌਰ ਹੀਰੋ ਕਰਨ ਜਾ ਰਿਹਾ ਹੈ।  ਕੈਨੇਡੀਅਨ ਧਰਤੀ ਤੇ ਲੰਮੇਰਾ ਸ਼ੁਰੂਆਤੀ ਪੈਂਡਾ ਤੈਅ ਕਰਨ ਵਾਲੇ ਇਸ ਡੈਸ਼ਿੰਗ ਪੰਜਾਬੀ ਗੱਬਰੂ ਨੇ ਦੱਸਿਆ ਕਿ ਪਰਿਵਾਰ ਦੀ ਪਿੱਠਭੂਮੀ ਪੰਜਾਬੀ ਅਤੇ ਫ਼ਿਲਮ ਇੰਡਸ਼ਟਰੀ ਨਾਲ ਸਬੰਧਤ ਰਹੀ ਹੈ, ਅਤੇ ਉਨਾਂ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਬਣੀਆਂ ਪੰਜਾਬੀ ਫ਼ਿਲਮਾਂ ਪੰਜਾਬੀ ਸਿਨੇਮਾਂ ਲਈ ਸਫ਼ਲ ਅਧਿਆਏ ਰਚ ਚੁੱਕੀਆਂ ਹਨ, ਜਿੰਨਾਂ ਵਿਚੋਂ ‘ਤਬਾਹੀ’ ਅਥਾਹ ਚਰਚਾ ਅਤੇ ਕਾਮਯਾਬੀ ਹਾਸਿਲ ਕਰ ਚੁੱਕੀ ਹੈ।

ਉਨਾਂ ਦੱਸਿਆ ਕਿ ਫ਼ਿਲਮੀ ਪਿਛੋਕੜ ਹੋਣ ਕਾਰਨ ਬਚਪਣ ਸਮੇਂ ਤੋਂ ਹੀ ਸਿਨੇਮਾਂ ਨਾਲ ਇਕ ਮੋਹ ਭਰਿਆ ਰਿਸ਼ਤਾ ਕਾਇਮ ਹੋ ਗਿਆ, ਜੋ ਸਕੂਲ, ਕਾਲਜ਼ ਪੜਾਅ ਤੱਕ ਹੋਰ ਪਰਪੱਕ ਅਤੇ ਹਾਵੀ ਹੁੰਦਾ ਗਿਆ , ਜਿਸ ਦੇ ਮੱਦੇਨਜ਼ਰ ਵੈਨਕੂਵਰ ਐਕਟਿੰਗ ਸਕੂਲ ਤੋਂ ਅਭਿਨੈ ਬਾਰੀਕੀਆਂ ਦੀ ਪਰੋਪਰ ਜਾਣਕਾਰੀ  ਹਾਸਿਲ ਕੀਤੀ, ਜਿਸ ਉਪਰੰਤ ਮਾਇਆਨਗਰੀ ਮੁੰਬਈ ਵਿਖੇ ਡਾਂਸ, ਐਕਸ਼ਨ ਆਦਿ ਹੋਰ ਜਰੂਰੀ ਕਲਾਵਾਂ ਵਿਚ ਵੀ ਆਪਣੇ ਆਪ ਨੂੰ ਪੂਰਨ ਪਰਪੱਕ ਕੀਤਾ ਅਤੇ ਪੂਰੀ ਤਿਆਰੀ ਬਾਅਦ ਹੀ ਆਪਣੇ ਮਾਂ ਬੋਲੀ ਸਿਨੇਮਾਂ ਲਈ ਆਪਣੇ ਆਪ ਨੂੰ ਅਰਪਿਤ ਕਰ ਰਿਹਾ ਹਾਂ, ਤਾਂ ਕਿ ਪਰਿਵਾਰ ਦੀ ਤਰਾਂ ਮਾਣ ਭਰੀਆਂ ਫ਼ਿਲਮਾਂ ਦੁਆਰਾ ਪੰਜਾਬੀਅਤ ਰੀਤੀ ਰਿਵਾਜ਼ਾ ਦਾ ਦੇਸ਼, ਵਿਦੇਸ਼ ਅਤੇ ਆਪਣੇ ਅਸਲ ਪੰਜਾਬ ਵਿਹੜਾ  ਵਿਚ ਹੋਰ ਪਸਾਰਾ ਕਰ ਸਕਾ। ਪੰਜਾਬੀ ਸਿਨੇਮਾਂ ਖੇਤਰ ਵਿਚ ਨਵੇਂ ਦਿਸਹਿੱਦੇ ਸਿਰਜ਼ਣ ਦੀ ਤਾਂਘ ਰੱਖਦੇ ਇਸ ਲੰਮ, ਸਲੰਮੇਂ ਸੋਹਣੇ ਨੌਜਵਾਨ ਨੇ ਆਪਣੀ ਪਲੇਠੀ ਫ਼ਿਲਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਡੀ.ਪੀ ਅਰਸ਼ੀ ਪ੍ਰੋਡੋਕਸ਼ਨ ਹਾਊਸਜ਼’ ਅਧੀਨ ਬਣ ਰਹੀ ਉਨਾਂ ਦੀ ਪਹਿਲੀ ਫ਼ਿਲਮ ਬਹੁਤ ਹੀ ਪ੍ਰਭਾਵੀ ਵਿਸ਼ੇ ਦੁਆਲੇ ਬੁਣੀ ਗਈ ਹੈ , ਜਿਸ ਨੂੰ ‘ਬਲੈਕੀਆਂ’ ਜਿਹੀ ਸੁਪਰਹਿੱਟ ਫ਼ਿਲਮ ਦੇ ਚੁੱਕੇ ਬਾਕਮਾਲ ਨਿਰਦੇਸ਼ਕ ਸੁਖ਼ਮਿੰਦਰ ਧੰਜ਼ਲ ਡਾਇਰੈਕਟ ਕਰ ਰਹੇ ਹਨ।

ਉਨਾਂ ਦੱਸਿਆ ਕਿ ਫ਼ਿਲਮ ਵਿਚ ਉਨਾਂ ਦਾ ਕਿਰਦਾਰ ਇਕ ਅਜਿਹੇ ਪੰਜਾਬੀ ਨੌਜਵਾਨ ਦਾ ਹੈ, ਜੋ ਮਸਤਮੋਲਾ ਢੰਗ ਨਾਲ ਆਪਣੀ ਜਿੰਦਗੀ ਜਿਓਣਾ ਚਾਹੁੰਦਾ ਹੈ। ਉਨਾਂ ਦੱਸਿਆ ਕਿ ਫ਼ਿਲਮ ਵਿਚ ਉਨਾਂ ਦੇ ਅਭਿਨੈ ਦੇ ਪ੍ਰਭਾਵੀ ਰੰਗ ਦਰਸ਼ਕਾਂ ਨੂੰ ਵੇਖਣ ਲਈ ਮਿਲਣਗੇ, ਜਿਸ ਅਧੀਨ ਭੂਮਿਕਾ ਨੂੰ ਹਰ ਪੱਖੋਂ ਦਮਦਾਰ ਬਣਾਉਣ ਲਈ ਉਨਾਂ ਵੱਲੋਂ ਪੂਰੀ ਮਿਹਨਤ ਕੀਤੀ ਜਾ ਰਹੀ ਹੈ। ਉਨਾਂ ਅੱਗੇ ਦੱਸਿਆ ਕਿ ਪੰਜਾਬੀ ਸਿਨੇਮਾਂ ਦੀ ਅਗਾਮੀ ਚਰਚਿਤ ਅਤੇ ਪ੍ਰਭਾਵਸ਼ਾਲੀ ਫ਼ਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਉਨਾਂ ਦੀ ਇਸ ਫ਼ਿਲਮ ਵਿਚ ਉਨਾਂ ਨਾਲ ਸ਼ਾਨਵੀ ਧੀਮਾਨ ਅਤੇ ਪਹਿਲੇ  ਲੀਡ ਹੀਰੋ ਕੁਲਵਿੰਦਰ ਬਿੱਲਾ ਨਾਲ  ਭਾਵਨਾ ਸ਼ਰਮਾ ਨਜ਼ਰ ਆਵੇਗੀ, ਜਿੰਨਾਂ ਤੋਂ ਇਲਾਵਾ ਗੱਗੂ ਗਿੱਲ , ਮਲਕੀਤ ਰੋਣੀ, ਵਿਕਰਮਜੀਤ ਵਿਰਕ, ਰਾਣਾ ਜੰਗ ਬਹਾਦਰ, ਜਤਿੰਦਰ ਕੌਰ , ਅਨੀਤਾ ਮੀਤ, , ਗੋਪੀ ਭੱਲਾ, ਰਾਜੀਵ ਮਹਿਰਾ, ਗੁਰਮੀਤ ਸਾਜ਼ਨ, ਰਵਿੰਦਰ ਮੰਡ, ਨਗਿੰਦਰ ਗੱਖੜ, ਸ਼ੁਵਿੰਦਰ ਵਿੱਕੀ , ਜੋਹਨ ਆਦਿ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ। ਉਨਾਂ ਦੱਸਿਆ ਕਿ ਫ਼ਿਲਮ ਦੀ ਕਹਾਣੀ , ਸਕਰੀਨ ਪਲੇ ਤੋਂ ਇਲਾਵਾ ਸੰਗੀਤ, ਮਾਰਧਾੜ ਅਤੇ ਸਿਨੇਮਾਟੋਗ੍ਰਾਫਰੀ ਪੱਖ ਵੀ ਇਸਦੇ ਆਕਰਸ਼ਣ ਦਾ ਖਾਸ਼ ਕੇਂਦਰਬਿੰਦੂ ਹੋਣਗੇ, ਜਿਸ ਤੋਂ ਇਲਾਵਾ ਹੋਰਨਾਂ ਪੱਖਾਂ ਨੂੰ ਵੀ ਵਿਲੱਖਣਤਾਂ ਅਤੇ ਖ਼ੂਬਸੂਰਤ ਰੰਗ ਦੇਣ ਵਿਚ ਪੂਰੀ ਟੀਮ ਤਨਦੇਹੀ ਨਾਲ ਆਪਣੀਆਂ ਜਿੰਮੇਵਾਰੀਆ ਨਿਭਾ ਰਹੀ ਹੈ। 
 # Punjabi Cinema

  •  # Punjabi Cinema
  •  # Punjabi Cinemas
  •  # Punjabi Film industry
  •  # Tanroz Singh

Read more