06 May 2021

Never met Ajit Singh, will file defamation suit against Kunwar Vijay Pratap : Sukhbir Badal

 

(Says allegation result of deep rooted frustration, Cong govt has used IG to strike out at me)

 Chandigarh, April 19 – Shiromani Akali Dal (SAD) President Sukhbir Singh Badal today said he had never met Ajit Singh, a witness in the Kotkapura police firing case, and that he would file a defamation suit against IG Kunwar Vijay Partap Singh for falsely claiming that he had tried to lure the witness with the promise of a job in the Shiromani Gurdwara Parbandhak Committee (SGPC).

In a statement here, the SAD President said it was clear that IG Kunwar Vijay Pratap was obsessed with targeting the SAD and the Badal family and it was with this purpose that he had forwarded a malicious letter to the State DGP and make these wild allegations. “The IG knew from the proceedings of the Kotkapura firing case in the high court that his probe would be cast aside. The latest allegation is a result of this deep rooted frustration and aimed at politicizing a case after wasting three years pursuing the political agenda of the Congress party. “The IG tried to implicate the SAD and its senior leadership in the case at the instance of the Congress government but he was unsuccessful in this task. Now he taking the letter route to defame the senior SAD leadership. It is a clear case of gross misuse of his official position by the IG to please his political bosses rather than nailing the culprits in the case”.

 Sukhbir Badal asserted that Ajit Singh had also set the record straight by asserting that he had not been approached by anyone for a job in the SGPC and that he had approached the Sikh institution for a job. “The witness has also submitted that even this request is pending and that he has not been offered any job by the SGPC”. He said despite such a clear cut rebuttal from the witness, the IG had prevailed upon a section of the media to publish this malafide report. “My lawyers are looking into the case to ascertain if there is a wider conspiracy to defame me because it is the duty of bonafide media to keep away from mischievous communications which have no basis and are made solely to pursue a vendetta against a public figure”.

 Mr Badal said the SAD had always stood for speedy investigation into all cases related to the heinous incidents of sacrilege of Sri Guru Granth Sahib ji. “I have gone on record to state that may nothing remain of not only those who committed the ghastly sacrileges but also those who were behind them or were playing politics on this sensitive issue. It is unfortunate that after failing to nail those responsible for the reprehensible acts, the Congress government is politicizing the issue by using Kunwar Vijay Pratap to strike out at me”.

ਕਦੇ ਵੀ ਅਜੀਤ ਸਿੰਘ ਨੂੰ ਨਹੀਂ ਮਿਲਿਆ, ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਮਾਣਹਾਨੀ ਦਾ ਕੇਸ ਕਰਾਂਗਾ : ਸੁਖਬੀਰ ਸਿੰਘ ਬਾਦਲ
ਕਿਹਾ ਕਿ ਦੂਸ਼ਣਬਾਜ਼ੀ ਨਮੋਸ਼ੀ ਦਾ ਨਤੀਜਾ, ਕਾਂਗਰਸ ਸਰਕਾਰ ਨੇ ਮੈਨੂੰ ਬਦਨਾਮ ਕਰਨ ਲਈ ਆਈ ਜੀ ਨੁੰ ਵਰਤਿਆ
ਚੰਡੀਗੜ੍ਹ, 18 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਅੱਜ ਉਹ ਕਿਹਾ ਕਿ ਉਹ ਕੋਟਕਪੁਰਾ ਫਾਇਰਿੰਗ ਕੇਸ ਦੇ ਗਵਾਹ ਅਜੀਤ ਸਿੰਘ ਨੂੰ ਕਦੇ ਨਹੀਂ ਮਿਲੇ ਅਤੇ ਉਹ ਕੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਇਹ ਝੂਠਾ ਦਾਅਵਾ ਕਿ ਮੈਂ ਗਵਾਹ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਨੌਕਰੀ ਦੇਣ ਦਾ ਵਾਅਦਾ ਕਰ ਕੇ ਉਸਨੂੰ ਭਲੋਣ ਦੀ ਕੋਸ਼ਿਸ਼ ਕੀਤੀ, ਕਰਨ ਲਈ ਉਹਨਾਂ ਖਿਲਾਫ ਮਾਣਹਾਨੀ ਦਾ ਕੇਸ ਕਰਨਗੇ। 
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ  ਆਈ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦਾ ਖੁਮਾਰ ਚੜਿ੍ਹਆ ਹੋਇਆ ਸੀ ਤੇ ਇਸੇ ਮਕਸਦ ਲਈ ਉਸਨੇ ਇਹ ਦੂਸ਼ਣਬਾਜ਼ੀ ਦਾ ਪੱਤਰ ਸੂਬੇ ਦੇ ਡੀ ਜੀ ਪੀ ਨੁੰ ਭੇਜ ਕੇ ਝੂਠੇ ਦੋਸ਼ ਲਗਾਏ। ਉਹਨਾਂ ਕਿਹਾ ਕਿ ਆਈ ਜੀ ਨੂੰ ਪਹਿਲਾਂ ਹੀ ਹਾਈਕ ੋਰਟ ਵਿਚ ਚਲ ਰਹੇ ਕੋਟਕਪੁਰਾ ਫਾਇਰਿੰਗ ਕੇਸ ਦੀ ਕਾਰਵਾਈ ਤੋਂ ਪਤਾ ਸੀ ਕਿ ਉਸਦੀ ਜਾਂਚ ਰੱਦ ਕਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਤਾਜ਼ਾ ਦੂਸ਼ਣਬਾਜ਼ੀ ਅਸਲ ਵਿਚ ਉਸਦੀ ਭਾਰੀ ਨਮੋਸ਼ੀ ਦਾ ਨਤੀਜਾ ਹੈ ਜਿਸਦਾ ਮਕਸਦ ਕਾਂਗਰਸ ਪਾਰਟੀ ਦੇ ਸਿਆਸੀ ਏਜੰਡੇ ’ਤੇ ਤਿੰਨ ਸਾਲ ਚੱਲਣ ਮਗਰੋਂ ਕੇਸ ਦਾ ਸਿਆਸੀਕਰਨ ਕਰਨਾ ਹੈ। ਉਹਨਾਂ ਕਿਹਾ ਕਿ ਆਈ ਜੀ ਨੇ ਕਾਂਗਰ ਸਰਕਾਰ ਦੇ ਇਸ਼ਾਰੇ ’ਤੇ ਅਕਾਲੀ ਦਲ ਅਤੇ ਇਸਦੀ ਸੀਨੀਅਰ ਲੀਡਰਸ਼ਿਪ ਨੁੰ ਕੇਸ ਵਿਚ ਫਸਾਉਣ ਦਾ ਯਤਨ ਕੀਤਾ ਪਰ ਉਹ ਇਸ ਕੰਮ ਵਿਚ ਅਸਫਲ ਰਿਹਾ। ਉਹਨਾਂ ਕਿਹਾ ਕਿ ਹੁਣ ਉਹ ਸੀਨੀਅਰ ਅਕਾਲੀ ਲੀਡਰਸ਼ਿਪ ਨੁੰ ਬਦਨਾਮ ਕਰਨ ਲਈ ਚਿੱਠੀ ਦਾ ਤਰੀਕਾ ਵਰਤ ਰਿਹਾ ਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਇਹ ਆਈ ਜੀ ਵੱਲੋਂ ਅਸਲ ਦੋਸ਼ੀਆਂ ਨੁੰ ਫੜਨ ਦੀ ਥਾਂ ਆਪਣੇ ਸਰਕਾਰੀ ਅਹੁਦੇ ਦੀ ਆਪਣੇ ਸਿਆਸੀ ਆਕਾਸ਼ਾਂ ਨੁੰ ਖੁਸ਼ ਕਰਨ ਵਾਸਤੇ ਘੋਰ ਦੁਰਵਰਤੋਂ ਦਾ ਸਪਸ਼ਟ ਮਾਮਲਾ ਹੈ।
ਸੁਖਬੀਰ ਨੇ ਕਿਹਾ ਕਿ ਅਜੀਤ ਸਿਘ ਨੇ ਵੀ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਸਨੁੰ ਕਿਸੇ ਨੇ ਵੀ ਸ਼੍ਰੋਮਣੀ ਵਿਚ ਨੌਕਰੀ ਦੁਆਉਣ ਲਈ ਪਹੁੰਚ ਨਹੀਂ ਕੀਤੀ ਤੇ ਉਸਨੇ ਆਪ ਨੌਕਰੀ ਵਾਸਤੇ ਸਿੱਖ ਸੰਸਥਾ ਕੋਲ ਪਹੁੰਚ ਕੀਤੀ ਸੀ। ਉਹਨਾਂ ਕਿਹਾ ਕਿ ਗਵਾਹ ਨੇ ਇਹ ਵੀ ਦੱਸਿਆ ਸੀ ਕਿ ਉਸਦੀ ਬੇਨਤੀ ਹਾਲੇ ਪੈਂਡਿੰਗ ਪਈ ਹੈ ਤੇ ਸ਼੍ਰੋਮਣੀ ਕਮੇਟੀ ਨੇ ਉਸਨੁੰ ਨੌਕਰੀ ਦੀ ਕੋਈ ਪੇਸ਼ਕਸ਼ ਨਹੀਂ ਕੀਤੀ। ਉਹਨਾਂ ਕਿਹਾ ਕਿ ਗਵਾਹ ਵੱਲੋਂ ਇੰਨਾ ਸਪਸ਼ਟ ਜਵਾਬ ਦੇਣ ਦੇ ਬਾਵਜੂਦ ਆਈ ਜੀ ਨੇ ਮੀਡੀਆ ਦੇ ਇਕ ਇਸ ਸਬੰਧੀ ਮਾੜੇ ਮਨਸੂਬੇ ਨਾਲ ਖਬਰ ਛਾਪਣ ਲਈ ਰਾਜ਼ੀ ਕਰ ਲਿਆ। ਉਹਨਾਂ ਕਿਹਾ ਕਿ ਮੇਰੇ ਵਕੀਲ ਇਸ ਕੇਸ ਦੀ ਜਾਂਚ ਕਰ ਰਹੇ ਹਨ ਤਾਂ ਜੋ ਕਿ ਪਤਾ ਲਾਇਆ ਜਾ ਸਕੇ ਕਿ ਕਿਤੇ ਮੈਨੂੰ ਬਦਨਾਮ ਕਰਨ ਲਈ ਵੱਡੀ ਸਾਜ਼ਿਸ਼ ਤਾਂ ਨਹੀਂ ਰਚੀ ਜਾ ਰਹੀ ਕਿਉਂਕਿ ਇਹ ਮੀਡੀਆ ਦਾ ਫਰਜ਼ ਬਣਦਾ ਹੈ ਕਿ ਉਹ ਸ਼ਰਾਰਤੀ ਸੰਚਾਰ ਤੋਂ ਦੂਰ ਰਹੇ ਜਿਸਦਾ ਕੋਈ ਆਧਾਰ ਨਹੀਂ ਹੈ ਤੇ ਜਿਸਦਾ ਮਕਸਦ ਇਕ ਜਨਤਕ ਸ਼ਖਸੀਅਤ ਨੁੰ ਖਿਲਾਫ ਬਦਲਾਖੋਰੀ  ਹੈ।
 ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਸਾਰੀਆਂ ਘਿਨੌਣੀਆਂ ਘਟਲਾਵਾਂ ਦੀ ਤੇਜ਼ ਰਫਤਾਰ ਜਾਂਚ ਦੀ ਹਮਾਇਤ ਕੀਤੀ ਹੈ। ਉਹਨਾਂ ਕਿਹਾ ਕਿ ਮੈਂ ਇਹ ਵਾਰ ਵਾਰ ਕਿਹਾ ਹੈ ਕਿ ਜਿਸਨੇ ਵੀ ਬੇਅਦਬੀ ਕੀਤੀ ਤੇ ਜਿਸਨੇ ਵੀ  ਬੇਅਦਬੀ ਦੇ ਨਾਂ ’ਤੇ ਰਾਜਨੀਤੀ ਕੀਤੀ, ਉਸਦਾ ਕੱਖ ਨਾ ਰਹੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਹਨਾਂ ਘਟਨਾਵਾਂ ਪਿੱਛੇ ਜ਼ਿੰਮੇਵਾਰ ਅਨਸਰਾਂ ਦਾ ਪਤਾ ਲਾਉਣ ਦੀ ਥਾਂ ਕਾਂਗਰਸ ਸਰਕਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੁੰ ਮੇਰੇ ਖਿਲਾਫ ਵਰਤ ਕੇ ਮਾਮਲੇ ਦਾ ਸਿਆਸੀਕਰਨ ਕਰ ਰਹੀ ਹੈ। 
Press Note Statement :
Spread the love

Read more

© Copyright 2021, Punjabupdate.com