Tuesday 04 August 2020

ਮੋਹਾਲੀ ਦੀ ਕੋਰੋਨਾ ਵਾਇਰਸ ਵਿਰੁੱਧ ਲੜਾਈ ਸਿਰਫ ਲੜਾਈ ਨਹੀਂ ਬਲਕਿ ਇੱਕ ਵੱਡੀ ਜੰਗ ਹੈ-ਮਨਜੀਤ ਸਿੰਘ ਸਿਵਲ ਸਰਜਨ

- Posted on 01 August 2020

351 ਐਕਟਿਵ ਅਤੇ 528 ਠੀਕ ਹੋਏ ਕੇਸਾਂ ਨਾਲ ਕੁੱਲ ਗਿਣਤੀ 894 ਤੱਕ ਪੁੱਜੀ ਜਦਕਿ ਹੋਰਨਾਂ ਬਿਮਾਰੀਆਂ ਤੋਂ ਪੀੜਤ 15 ਮਰੀਜ਼ਾਂ ਦੀ ਹੋਈ ਮੌਤ

ਐਸ ਏ ਐਸ ਨਗਰ1 ਅਗਸਤ:

ਸਿਵਲ ਸਰਜਨ ਮਹਾਲੀ, ਮਨਜੀਤ ਸਿੰਘ ਨੇ ਕਿਹਾ ਕਿ ਸੂਬੇ ਭਰ ਦੇ ਸਾਰੇ ਜ਼ਿਲ੍ਹੇ ਘਾਤਕ ਕੋਰਨਾਵਾਇਰਸ ਸੰਕਟ ਨਾਲ ਲੜ ਰਹੇ ਹਨ। ਮੋਹਾਲੀ ਜ਼ਿਲ੍ਹੇ ਵਿੱਚ ਚੁਣੌਤੀਆਂ ਦੂਜੇ ਜ਼ਿਲ੍ਹਿਆਂ ਨਾਲੋਂ ਕਿਤੇ ਵੱਧ ਹਨ। ਉਹਨਾਂ ਕਿਹਾ ਕਿ ਟ੍ਰਾਈਸਿਟੀ ਦਾ ਇਕ ਅਨਿੱਖੜਵਾਂ ਅੰਗ ਹੋਣ ਕਰਕੇਮੋਹਾਲੀ ਵਿਚ ਪੰਚਕੂਲਾ (ਹਰਿਆਣਾ)ਚੰਡੀਗੜ੍ਹ ਅਤੇ ਇਥੋਂ ਤੱਕ ਕਿ ਹਿਮਾਚਲ ਪ੍ਰਦੇਸ਼ ਤੋਂ ਵੀ ਲੋਕਾਂ ਦੀ ਲਗਾਤਾਰ ਆਮਦ ਹੁੰਦੀ ਰਹਿੰਦੀ ਹੈ। ਹੋਰ ਸੂਬਿਆਂ ਦੇ ਵੱਡੀ ਗਿਣਤੀ ਲੋਕ ਜਾਂ ਤਾਂ ਇੱਥੇ ਰਹਿੰਦੇ ਹਨ ਜਾਂ ਇਥੇ ਕੰਮ ਕਰਦੇ ਹਨ। ਇਸ ਲਈਮੁਹਾਲੀ ਵਿਚ ਕੋਰੋਨਾ ਵਾਇਰਸ ਨੂੰ ਨਿਯੰਤਰਿਤ ਕਰਨ ਦਾ ਅਰਥ ਇਹ ਨਹੀਂ ਹੈ ਕਿ ਜ਼ਿਲੇ ਦੀ ਮੂਲ ਆਬਾਦੀ ਦੀ ਦੇਖਭਾਲ ਕੀਤੀ ਜਾਏਬਲਕਿ ਗੁਆਂਢੀ ਸੂਬਿਆਂ ਦੀ ਕੋਵਿਡ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਇਕ ਵਿਆਪਕ ਰਣਨੀਤੀ ਦੀ ਜਰੂਰਤ ਹੈ।

ਮੋਹਾਲੀ ਵਿਚ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਮੌਜੂਦ ਹੋਣ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਨਿਰੰਤਰ ਆਮਦ ਹੁੰਦੀ ਹੈ, ਜਿਸ ਨਾਲ ਮੁਹਾਲੀ ਦੀ ਕੋਰਨਾ ਵਾਇਰਸ ਵਿਰੁੱਧ ਲੜਾਈ ਸਿਰਫ ਲੜਾਈ ਨਹੀਂਬਲਕਿ ਇੱਕ ਵੱਡੀ ਜੰਗ ਬਣ ਜਾਂਦੀ ਹੈ।

ਮੋਹਾਲੀ ਵਿਸਤ੍ਰਿਤ ਟੈਸਟਿੰਗਟਰੇਸਿੰਗ ਅਤੇ ਮੋਨੀਟਰਿੰਗ, ਤੇਜ਼ ਪ੍ਰਤਿਕ੍ਰਿਆਸਰਹੱਦਾਂ ‘ਤੇ ਸਖ਼ਤ ਚੌਕਸੀ ਅਤੇ ਨਾਗਰਿਕਾਂ ਨੂੰ ਲਗਾਤਾਰ ਮਨੁੱਖੀ ਸੰਪਰਕ ਦੇ ਖ਼ਤਰੇ ਬਾਰੇ ਜਾਣੂ ਕਰਵਾਉਂਦੇ ਰਹਿਣ ਸਮੇਤ ਕਈ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰ ਰਿਹਾ ਹੈ।

ਅਸੀਂ 2500 ਲੋਕਾਂ ਦੀ ਆਬਾਦੀ ਵਾਲੇ ਪਿੰਡ ਜਵਾਹਰਪੁਰ ਵਿਚ ਕੋਵਿਡ ਦੇ ਫੈਲਾਅ ਨੂੰ ਸਫਲਤਾਪੂਰਵਕ ਠੱਲ ਪਾ ਕੇ ਆਪਣੀ ਸੂਝਬੂਝ ਦਾ ਸਾਬੂਤ ਪੇਸ਼ ਕੀਤਾ ਹੈ ਜਿੱਥੇ 46 ਕੇਸ ਸਾਹਮਣੇ ਆਏ ਸਨ। ਹਰ 48 ਘੰਟਿਆਂ ਵਿੱਚ ਡਾਕਟਰੀ ਸਰਵੇ ਕੀਤਾ ਜਾਂਦਾ ਸੀ। ਲੱਛਣ ਵਾਲੇ ਮਰੀਜ਼ਾਂ ਨੂੰ ਤੇਜ਼ੀ ਨਾਲ ਇਕਾਂਤਵਾਸ ਕੀਤਾ ਦਿੱਤਾ ਗਿਆ350 ਪੀਸੀਆਰ ਟੈਸਟ ਅਤੇ 200 ਰੈਪਿਡ ਟੈਸਟ ਕੀਤੇ ਗਏ। ਅਸੀਂ ਪਿੰਡ ਨੂੰ ਕੰਟੇਨਮੈਂਟ ਜ਼ੋਨ ਵਿਚ ਤਬਦੀਲ ਕਰ ਦਿੱਤਾਜੋ ਸੂਬੇ ਵਿਚ ਪਹਿਲੀ ਵਾਰ ਕੀਤਾ ਗਿਆ ਸੀ ਅਤੇ ਇਸ ਪ੍ਰਕਾਰ ਸਫਲਤਾਪੂਰਵਕ ਕੋਵਿਡ ਦੇ ਫੈਲਾਅ ਨੂੰ ਰੋਕਿਆ ਗਿਆ।

ਹੁਣ ਤੱਕ ਕੋਵਿਡ ਦੇ 351 ਐਕਟਿਵ ਕੇਸਾਂ ਨਾਲ ਕੁੱਲ ਕੇਸ 894 ਆਏ ਹਨ। 528 ਮਰੀਜ਼ ਸਫਲਤਾਪੂਰਵਕ ਠੀਕ ਹੋ ਗਏ ਹਨਜਦਕਿ ਹੋਰਨਾਂ ਬਿਮਾਰੀਆਂ ਤੋਂ ਪੀੜਤ 15 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਾਡੇ ਕੋਲ ਸਿਹਤ ਟੀਮਾਂ 24 ਘੰਟੇ ਕੰਮ ਕਰ ਰਹੀਆਂ ਹਨ ਅਤੇ ਰੋਜ਼ਾਨਾ 450 ਤੋਂ 500 ਦੇ ਨਮੂਨੇ ਲਏ ਜਾ ਰਹੇ ਹਨ ਜਦਕਿ 24,000 ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ। 9 ਫਲੂ ਕਲੀਨਿਕ ਕਾਰਜਸ਼ੀਲ ਹਨ ਅਤੇ ਇਹਨਾਂ ਵਿਚ ਨਮੂਨੇ ਲੈਣ ਵਾਲੀਆਂ 18 ਟੀਮਾਂ ਕੰਮ ਕਰ ਰਹੀਆਂ ਹਨ। ਸਿਹਤ ਕਰਮਚਾਰੀ ਸ਼ਹਿਰ ਵਿਚ ਆਉਣ ਵਾਲੇ ਹਰੇਕ ਯਾਤਰੀ ਦੀ ਜਾਂਚ ਵੀ ਕਰ ਰਹੇ ਹਨ ਭਾਵੇਂ ਇਹ ਸੜਕ, ਰੇਲ ਜਾਂ ਹਵਾਈ ਜ਼ਰੀਏ ਆਉਣ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਦਾ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਨਗਰ ਨਿਗਮ/ਕਮੇਟੀਆਂ ਪੂਰਾ ਸਹਿਯੋਗ ਦੇ ਰਹੀਆਂ ਹਨ। ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿੱਚ ਲੋੜੀਂਦੇ ਪ੍ਰਬੰਧਾਂ ਦੇ ਨਾਲ ਮੈਡੀਕਲ ਉਪਰਕਰਨਾਂ ਜਾਂ ਸਟਾਫ ਦੀ ਕੋਈ ਕਮੀ ਨਹੀਂ ਹੈ।

ਸਿਵਲ ਸਰਜਨ ਨੇ ਕਿਹਾ ਕਿ ਲੜਾਈ ਸੰਘਰਸ਼ਪੂਰਨ ਹੈਸ਼ਨੀਵਾਰ ਨੂੰ 44 ਕੇਸ ਸਾਹਮਣੇ ਆਏ ਹਨ ਪਰ ਅਸੀਂ ਆਪਣੀਆਂ ਅਣਥੱਕ ਕੋਸ਼ਿਸ਼ਾਂ ਜਾਰੀ ਰੱਖਾਂਗੇ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com