ਵਿਧਾਇਕ ਪਿੰਕੀ ਵੱਲੋਂ ਸਿਵਲ ਹਸਪਤਾਲ ਵਿਖੇ 61 ਲੱਖ ਰੁਪਏ ਦੀ ਲਾਗਤ ਨਾਲ ਲੱਗੇ ਈ.ਟੀ.ਪੀ. ਪਲਾਂਟ ਦਾ ਕੀਤਾ ਗਿਆ ਉਦਘਾਟਨ
· ਮੈਡੀਕਲ ਗੈਸ ਦੀ ਸਪਲਾਈ ਦਾ ਕੰਮ ਸ਼ੁਰੂ ਕਰਵਾਇਆ, ਨਵੀਂ ਐਂਬੂਲੈਂਸ ਵੈਨ ਨੂੰ ਵੀ ਦਿੱਤੀ ਹਰੀ ਝੰਡੀ
· 60 ਲੱਖ ਰੁਪਏ ਦੀ ਲਾਗਤ ਨਾਲ ਕਮਲ ਸਰਮਾ ਦੀ ਯਾਦ ਵਿੱਚ ਬਣਨ ਵਾਲੇ ਪਾਰਕ ਦਾ ਖੁਦ ਮੁਆਇਨਾ ਕੀਤਾ
ਫਿਰੋਜ਼ਪੁਰ 2 ਨਵੰਬਰ 2020.
ਵਿਧਾਇਕ ਫਿਰੋਜ਼ਪੁਰ ਸਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਵੱਲੋਂ ਸੋਮਵਾਰ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ 61 ਲੱਖ ਰੁਪਏ ਦੀ ਲਾਗਤ ਨਾਲ ਲੱਗੇ ਈ.ਟੀ.ਪੀ. ਪਲਾਂਟ ਦਾ ਉਦਘਾਟਨ ਕੀਤਾ ਗਿਆ।ਇਸ ਉਪਰੰਤ ਉਨ੍ਹਾਂ ਵੱਲੋਂ ਮੈਡੀਕਲ ਗੈਸ ਦੀ ਸਪਲਾਈ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ ਸ੍ਰੀ. ਸੁਮੇਰ ਸਿੰਘ ਗੁਰਜਰ, ਡਿਪਟੀ ਕਮਿਸ਼ਨਰ ਸ੍ਰ. ਗੁਰਪਾਲ ਸਿੰਘ ਚਾਹਲ, ਸਿਵਲ ਸਰਜਨ ਡਾ. ਵਿਨੋਦ ਸਰੀਨ, ਐਕਸੀਅਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸੁਖਚੈਨ ਸਿੰਘ ਅਤੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਪਰਮਿੰਦਰ ਸਿੰਘ ਵੀ ਹਾਜ਼ਰ ਸਨ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ 50 ਕਿਲੋਲੀਟਰ ਡਿਮਾਂਡ ਦਾ ਈ.ਟੀ.ਪੀ. ਪਲਾਂਟ ਲੱਗ ਚੁੱਕਾ ਹੈ, ਜਿਸ ਨੂੰ ਚਾਲੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦੇ ਬਾਹਰ ਗੇਟ ਤੇ ਬਣੇ ਗਟਰ ਵਿੱਚ ਸੀਵਰੇਜ ਦਾ ਪਾਣੀ ਜਮ੍ਹਾਂ ਹੋ ਕੇ ਪਾਈਪਾਂ ਰਾਹੀਂ ਇਸ ਪਲਾਂਟ ਵਿੱਚ ਆਵੇਗਾ ਫਿਰ ਫਿਲਟਰ (ਸਾਫ) ਹੋ ਕੇ ਗਾਰਡਨ ਤੇ ਗੱਡੀਆਂ ਧੋਣ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਣੀ ਨੂੰ ਬਚਾਉਣ ਦਾ ਇਹ ਇੱਕ ਬਹੁਤ ਵਧੀਆ ਪ੍ਰਾਜੈਕਟ ਹੈ ਕਿਉਂਕਿ ਪਾਣੀ ਬਚਾਉਣਾ ਵੀ ਸਾਡੀ ਆਉਣ ਵਾਲੀ ਪੀੜ੍ਹੀ ਲਈ ਅਤਿ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਮੈਡੀਕਲ ਗੈਸ ਪਾਈਪ ਸਪਲਾਈ ਦਾ ਕੁੱਲ 53 ਲੱਖ ਰੁਪਏ ਦਾ ਕੰਮ ਅਲਾਟ ਕੀਤਾ ਜਾ ਚੁੱਕਾ ਹੈ ਤੇ ਇਹ ਕੰਮ 2 ਮਹੀਨਿਆ ਵਿੱਚ ਖਤਮ ਕੀਤਾ ਜਾਵੇਗਾ। ਹੁਣ ਆਕਸੀਜਨ ਗੈਸ, ਵੈੱਕਮ ਸਪਲਾਈ, ਵਾਰਡਾਂ ਅਤੇ ਆਪਰੇਸ਼ਨ ਥੀਏਟਰਾਂ ਵਿੱਚ ਇਸ ਮੈਡੀਕਲ ਗੈਸ ਪਾਈਪ ਰਾਹੀਂ ਦਿੱਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਗੈਸ ਪਾਈਪ ਲਾਈਨ ਦਾ ਸਿਵਲ ਹਸਪਤਾਲ ਨੂੰ ਕਾਫੀ ਫਾਇਦਾ ਹੋਵੇਗਾ ਕਿਉਂਕਿ ਹੁਣ ਸਿਲੰਡਰ ਨੂੰ ਥਾਂ-ਥਾਂ ਲਿਜਾਣ ਦੀ ਲੋੜ ਨਹੀਂ ਪਵੇਗੀ ਤੇ ਪਾਈਪਾਂ ਰਾਹੀਂ ਮਰੀਜ਼ਾਂ ਨੂੰ ਮੈਡੀਕਲ ਗੈਸ ਦੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ। ਵਿਧਾਇਕ ਪਿੰਕੀ ਨੇ ਅੱਗੇ ਦੱਸਿਆ ਕਿ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਟਰੋਮਾ ਸੈਂਟਰ ਦੀ ਉਸਾਰੀ ਦਾ ਕੰਮ 1 ਕਰੋੜ ਦੀ ਲਾਗਤ ਨਾਲ ਚੱਲ ਰਿਹਾ ਹੈ ਜੋ ਕਿ ਦਸੰਬਰ ਮਹੀਨੇ ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ। ਸਿਵਲ ਹਸਪਤਾਲ ਨੂੰ ਆਈ ਨਵੀਂ ਐਂਬੂਲੈਂਸ ਨੂੰ ਵੀ ਵਿਧਾਇਕ ਪਿੰਕੀ ਵੱਲੋਂ ਹਰੀ ਝੰਡੀ ਵੀ ਦਿੱਤੀ ਗਈ। ਇਸ ਤੋਂ ਬਾਅਦ ਵਿਧਾਇਕ ਪਿੰਕੀ ਵੱਲੋਂ ਖੁਦ ਸਿਵਲ ਹਸਪਤਾਲ ਦੇ ਬਾਹਰ 60 ਲੱਖ ਰੁਪਏ ਦੀ ਲਾਗਤ ਨਾਲ ਕਮਲ ਸਰਮਾ ਦੀ ਯਾਦ ਵਿੱਚ ਬਣਨ ਵਾਲੇ ਪਾਰਕ ਦਾ ਮੁਆਇਨਾ ਕੀਤਾ ਗਿਆ।
ਇਸ ਮੌਕੇ ਕਮਿਸ਼ਨਰ ਸ੍ਰੀ. ਸੁਮੇਰ ਸਿੰਘ ਗੁਰਜਰ ਅਤੇ ਡਿਪਟੀ ਕਮਿਸ਼ਨਰ ਸ੍ਰ. ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਮੈਡੀਕਲ ਗੈਸ ਪਾਈਪ ਲਾਈਨ ਅਤੇ ਟਰੋਮਾ ਸੈਂਟਰ ਬਣਨ ਨਾਲ ਸਿਵਲ ਹਸਪਤਾਲ ਵਿਖੇ ਵਧੀਆ ਸਿਹਤ ਸਹੂਲਤਾ ਮਿਲੇਗੀ। ਉਨ੍ਹਾਂ ਦੱਸਿਆ ਕਿ ਮੈਡੀਕਲ ਗੈਸ ਸਪਲਾਈ ਹੁਣ ਮਰੀਜ਼ਾਂ ਨੂੰ ਪਾਈਪਾਂ ਰਾਹੀਂ ਉਨ੍ਹਾਂ ਦੇ ਬੈੱਡਾਂ ਤੇ ਹੀ ਮੁਹੱਈਆ ਹੋਵੇਗੀ ਤੇ ਨਵੇਂ ਬਣ ਰਹੇ ਟਰੋਮਾ ਸੈਂਟਰ ਵਿੱਚ ਐਂਮਰਜੈਂਸੀ ਸੇਵਾਵਾਂ ਮੁਹੱਈਆ ਹੋਣਗੀਆਂ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਰਜਿੰਦਰ ਮਨਚੰਦਾ, ਐੱਸ.ਐੱਮ.ਓ. ਮੀਨਾਕਸ਼ੀ ਢੀਂਗਰਾ, ਬਲਵੀਰ ਬਾਠ, ਰਿੰਕੂ ਗਰੋਵਰ, ਬਲੀ ਸਿੰਘ, ਸੁਖਵਿੰਦਰ ਸਿੰਘ ਅਟਾਰੀ, ਗੁਲਸ਼ਨ ਮੌਂਗਾ, ਤਜਿੰਦਰ ਬਿੱਟੂ, ਰਾਜਿੰਦਰ ਓਬਰਾਏ, ਯਕੂਪ ਭੱਟੀ, ਅਮਰਜਤ ਭੋਗਲ ਅਤੇ ਵਿਕਾਸ ਕਾਲੜਾ ਵੀ ਹਾਜ਼ਰ ਸਨ।