ਮਾਨਸਾ ਦੇ ਪ੍ਰਾਈਵੇਟ ਹਸਪਤਾਲ/ਕਲੀਨਿਕਾਂ ਦੇ ਨਾ ਚੱਲਣ ਕਰਕੇ ਲੋਕਾਂ ਨੂੰ ਨਹੀਂ ਮਿਲ ਰਹੀਆਂ ਮੈਡੀਕਲ ਸਹੂਲਤਾਂ-

ਐਮਐਲਏ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਪੰਜਾਬ ਹੈਲਥ ਵਿਭਾਗ ਦੀ ਡਾਇਰੈਕਟਰ ਨੂੰ ਅਪੀਲ:

—————————————————————————————————

ਡਾਇਰੈਕਟਰ ਹੈਲਥ ਪੰਜਾਬ,

ਮੈਡਮ,

ਜਨਤਾ ਵੱਲੋਂ ਸ਼ਿਕਾਇਤਾਂ ਆ ਰਹੀਆਂ ਹਨ ਕਿ ਪ੍ਰਾਈਵੇਟ ਹਸਪਤਾਲ/ਕਲੀਨਿਕਾਂ ਨਾ ਚੱਲਣ ਕਰਕੇ ਉਨਾਂ ਨੂੰ ਮੈਡੀਕਲ ਸਹੂਲਤਾਂ ਨਹੀਂ ਮਿਲ ਰਹੀਆਂ ਅਤੇ ਰਾਤ ਨੂੰ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਸਰਵਿਸਜ ਜਾਂ ਤਾਂ ਬੰਦ ਮਿਲਦੀਆਂ ਹਨ ਜਾਂ ਚੱਲ ਨਹੀਂ ਰਹੀਆਂ ਹੁਦੀਆਂ।ਇਸ ਤਰਾਂ ਦੀਆਂ ਸ਼ਕਾਇਤਾਂ ਭੀਖੀ ਅਤੇ ਜੋਗੇ ਤੋਂ ਵੀ ਆਈਆਂ ਹਨ ਜਿੱਥੇ ਮੈਡੀਕਲ ਸਹੂਲਤ ਨਾ ਮਿਲਣ ਕਰਕੇ ਦੋ ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਮੈਂ ਤੁਹਾਨੂੰ ਬੇਨਤੀ ਕਰਦਾਂ ਹਾਂ ਕਿ ਸਾਰੇ ਪ੍ਰਈਵੇਟ ਡਾਕਟਰਾਂ ਨੂੰ  ਆਪਣੇ ਹਸਪਤਾਲ/ ਕਲੀਨਿਕ ਖੋਲਣ ਦੀ ਹਦਾਇਤ ਕੀਤੀ ਜਾਵੇ ਜਾਂ ਉਹਨਾਂ ਦੀ ਡਿਉਟੀ ਸਰਕਾਰੀ ਹਸਪਤਾਲਾਂ ਚ ਓਪੀਡੀ/ ਐਮਰਜੈਂਸੀ ਸੇਵਾਵਾਂ ਅਟੈਂਡ ਕਰਨ ਲਈ ਲਾਈ ਜਾਵੇ ।ਕਿ੍ਪਾ ਕਰਕੇ ਇਹ ਹਦਾਇਤਾਂ ਜਲਦੀ ਜਾਰੀ ਕੀਤੀਆਂ ਜਾਣ ਜੀ।

ਆਦਰ ਸਹਿਤ,

ਨਾਜਰ ਸਿੰਘ ਮਾਨਸ਼ਾਹੀਆ,

ਐਮ ਐਲ ਏ, ਮਾਨਸਾ।

————————————————————————————————

ਉਪਰਕਤ ਦਾ ਉਤਾਰਾ

-ਡਿਪਟੀ ਕਮਿਸ਼ਨਰ ਮਾਨਸਾ ਅਤੇ ਸਿਵਲ ਸਰਜਨ ਮਾਨਸਾ ਨੂੰ ਜਾਣਕਾਰੀ ਅਤੇ ਜਰੂਰੀ ਕਾਰਵਾਈ ਲਈ ਭੇਜਿਆ ਜਾਂਦਾ ਹੈ।

ਉਪਰੋਕਤ ਦਾ ਉਤਾਰਾ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਜਾਣਕਾਰੀ ਹਿੱਤ ਭੇਜਿਆ ਜਾਂਦਾ ਹੈ।

Read more